ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   

ਗੁਰਦੁਆਰਾ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿ ਗੋਬਿੰਦ ਸਿੰਘ ਜੀ ਉਤਰਾਖੰਡ ਰਾਜ਼ ਦੇ ਜ਼ਿਲਾ ਉਧਮ ਸਿੰਘ ਨਗਰ ਪਿੰਡ ਬਿਡੋਰਾ ਵਿਚ ਸਥਿਤ ਹੈ | ਇਹ ਅਸਥਾਨ ਗੁਰੂਦਵਾਰਾ ਸ਼੍ਰੀ ਨਾਨਕਮਤਾ ਸਾਹਿਬ ਤੋਂ ਕੁਝ ਕ ਦੁਰੀ ਤੇ ਸਥਿਤ ਹੈ | ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿਗੋਬਿੰਦ ਸਿੰਘ ਜੀ ਮਹਾਰਾਜ ਦੇ ਵੇਲੇ, ਇਕ ਉਦਾਸੀ ਬਾਬਾ ਅਲਮਸਤ ਜੀ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਅਸਥਾਨ ਗੁਰੂਦਵਾਰਾ ਸ਼੍ਰੀ ਨਾਨਕ ਮਤਾ ਸਾਹਿਬ ਦੇ ਪਿੱਪਲ ਪਾਸ ਧਰਮਸ਼ਾਲਾ ਬਣਾ ਕੇ ਸੇਵਾ ਕਰਦੇ ਸਨ । ਕੁਝ ਈਰਖਾਲੂ ਕੰਨ ਪਾਟੇ ਜੋਗੀਆਂ ਨੇ ਅੱਗ ਲਗਾ ਕੇ ਇਸ ਪਿੱਪਲ ਨੂੰ ਸਾੜ ਦਿੱਤਾ ਅਤੇ ਬਾਬਾ ਅਲਮਸਤ ਜੀ ਦਾ ਧੂਣਾ ਬੁੱਝਾ ਦਿੱਤਾ। ਤੰਗ ਹੋ ਕੇ ਬਾਬਾ ਅਲਮਸਤ ਜੀ ਇਸ ਨਾਨਕਮਾਤੇ ਦੇ ਅਸਥਾਨ ਤੋਂ ਜਾ ਕੇ, ਪਿੰਡ ਬਿਡੋਰਾ ਵਿੱਚ ਇਕ ਬੋਹੜ ਦੇ ਰੁੱਖ ਹੇਠ ਸਮਾਧੀ ਲਾ ਕੇ ਬੈਠ ਗਏ, ਅਤੇ ਅਨਜਲ ਤਿਆਗ ਦਿੱਤਾ ਤੇ ,ਬਾਬਾ ਜੀ ਨੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚਰਨਾ ਦਾ ਧਿਆਨ ਧਰ ਕੇ ਅਰਦਾਸ ਕੀਤੀ ਹੇ ਮੇਰੇ ਸਤਿਗੁਰੂ ਜੀ, ਜੇ ਆਪ ਸਚਮੁੱਚ ਹੀ ਛੇਵੇਂ ਗੁਰੂ ਨਾਨਕ ਦੇਵ ਜੀ ਹੋ ਤਾਂ ਆਪਣੀ ਇਸ ਨਿਸ਼ਾਨੀ ਪਿੱਪਲ ਸਾਹਿਬ ਤੇ ਨਾਨਕਮਤਾ ਸਾਹਿਬ ਜੀ ਦੀ ਰੱਖਿਆ ਕਰੋ ਅਤੇ ਇਹਨਾ ਮੁਰਖਾਂ ਨੂੰ ਦੰਡ ਦੇਵੋ । ਧੰਨ-ਧੰਨ ਮੀਰੀ-ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਅਰਦਾਸ ਸੁਣੀ ਤੇ ਡਰੋਲੀ ਭਾਈ ਤੋਂ ਚੱਲ ਪਏ । ਜਿਥੇ ਰਾਤ ਪਏ ਸਤਿਗੁਰੂ ਜੀ ਵਿਸ਼ਰਾਮ ਕਰ ਲੈਦੇਂ । ਇਸ ਤਰ੍ਹਾਂ ਗੁਰੂ ਜੀ ਚੀੱਕਾ, ਕੁਰੂਕਸ਼ੇਤਰ ਆਦਿ ਥਾਵਾਂ ਤੋਂ ਹੁੰਦੇ ਹੋਏ, ਬਾਬਾ ਅਲਮਸਤ ਜੀ ਕੋਲ ਪੁੱਜੇ । ਗੁਰੂ ਜੀ ਨੇ ਬਾਬਾ ਜੀ ਕੋਲ ਪੁੱਜ ਕੇ ਆਪਣੇ ਅਤੇ ਨਾਲ ਦੇ ਸਿੱਖ ਸਾਹਿਬਾਨਾ ਦੇ ਘੋੜੇ ਬੰਨਣ ਲਈ ਪੰਜ ਕੀਲੇ ਗੱਡੇ ਜਿਹਨਾਂ ਨਾਲ ਘੋੜੇ ਬੰਨੇ । ਜੋ ਅੱਜ ਹਰੇ ਭਰੇ ਦਰਖਤ ਮੌਜੂਦ ਹਨ । ਬਾਬਾ ਅਲਮਸਤ ਜੀ ਗੁਰੂ ਜੀ ਦੇ ਦਰਸ਼ਨ ਕਰਕੇ ਨਿਹਾਲ ਹੋ ਗਏ । ਬਾਬਾ ਜੀ ਨਾਲ ਜੋ ਬੀਤੀ ਉਹ ਸਾਰੀ ਵਾਰਤਾ ਬਾਬਾ ਜੀ ਨੇ ਗੁਰੂ ਸਾਹਿਬ ਨੂੰ ਸੁਣਾਈ । ਫਿਰ ਬਾਬਾ ਜੀ ਗੁਰੂ ਸਾਹਿਬ ਨੂੰ ਨਾਲ ਲੈ ਕੇ ਪੈਦਲ ਨਾਨਕਮਤਾ ਸਾਹਿਬ ਪਹੁੰਚੇ । ਗੁਰੂ ਨਾਨਕ ਸਾਹਿਬ ਜੀ ਦੀ ਨਿਸ਼ਾਨੀ ਪਿੱਪਲ ਸਾਹਿਬ ਦੇ ਦਰਸ਼ਨ ਕੀਤੇ, ਤੇ ਨਮਸ਼ਕਾਰ ਕੀਤੀ । ਕਟੋਰੇ ਵਿੱਰ ਪਾਣੀ ਲੈ ਕੇ ਗੁਰੂ ਸਾਹਿਬ ਨੇ ਆਪਣੇ ਹੱਥਾਂ ਨਾਲ ਪਿੱਪਲ ਸਾਹਿਬ ਤੇ ਛੀਟੇ ਮਾਰੇ, ਸੁੱਕਿਆ ਪਿੱਪਲ ਮੁੜ ਹਰਾ ਭਰਾ ਹੋ ਗਿਆ । ਫਿਰ ਗੁਰੂ ਸਾਹਿਬ ਬਾਬਾ ਅਲਮਸਤ ਜੀ ਅਤੇ ਪੰਜ ਪਿਆਰੇ ਨਾਲ ਵਾਪਿਸ ਉਸ ਅਸਥਾਨ ਤੇ ਆ ਗਏ ਜਿਥੋਂ ਗੁਰੂ ਜੀ ਆਪਣੇ ਘੋੜੇ ਕੀਲੇ ਨਾਲ ਬੰਨ ਕੇ ਬਿਡੋਰਾ ਤੋਂ ਨਾਨਕਮਤਾ ਸਾਹਿਬ ਗਏ ਸਨ । ਗੁਰੂ ਜੀ ਨੇ ਬਾਬਾ ਅਲਮਸਤ ਜੀ ਨੂੰ ਕਿਹਾ ਕਿ ਆਪ ਜੀ ਨਾਨਕਮਤਾ ਸਾਹਿਬ ਜੀ ਦੀ ਸੇਵਾ ਸੰਭਾਲ ਕਰੋ ਅਤੇ ਆਪ ਜੀ ਅਤੇ ਸੇਵਾਦਾਰਾਂ ਨੂੰ ਕੋਈ ਵੀ ਤੰਗ ਨਹੀ ਕਰੇਗਾ । ਜਦੋਂ ਗੁਰੂ ਸਾਹਿਬ ਜਾਣ ਲੱਗੇ ਤਾਂ ਬਾਬਾ ਅਲਮਸਤ ਜੀ ਨੇ ਕਿਹਾ, ਸਤਿਗੁਰੂ ਜੀ ਹੁਣ ਤਾਂ ਆਪ ਜੀ ਨੇ ਸਾਡੀ ਅਰਦਾਸ ਸੁਣੀ ਤੇ ਸਾਡੀ ਰੱਖਿਆ ਕੀਤੀ । ਫਿਰ ਸਾਡੀ ਕੌਣ ਅਰਦਾਸ ਸੁਣੇਗਾ? ਤਾਂ ਗੁਰੂ ਸਾਹਿਬ ਕਹਿਣ ਲਗੇ "ਕੋਈ ਫਿਕਰ ਨਾ ਕਰੋ, ਅਸੀਂ ਇਸ ਕਿਲਿਆਂ ਦੇ ਅਸਥਾਨ ਤੇ ਰੋਜ਼ਾਨਾ ਦਿਨ ਦੇ ਕਿਸੇ ਵੀ ਸਮੇਂ ਫੇਰਾ ਜਰੂਰ ਮਾਰ ਜਾਵਾਂਗੇ"।

ਤ੍ਸਵੀਰਾਂ ਲਈਆਂ ਗਈਆਂ ;-੨੦ ਮਾਰ੍ਚ, ੨੦੦੯
 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੂਰੁਦਵਾਰਾ ਸ਼੍ਰੀ ਕਿਲ੍ਹਾ ਸਾਹਿਬ

ਕਿਸ ਨਾਲ ਸੰਬੰਧਤ ਹੈ:-
 • ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ

 • ਪਤਾ
  ਪਿੰਡ ਬਿਡੋਰਾ
  ਗੁਰੂਦਵਾਰਾ ਸ਼੍ਰੀ ਨਾਨਕ ਮਤਾ ਸਾਹਿਬ
  ਜਿਲਾ :- ਉਧ੍ਮ ਸਿੰਘ ਨਗਰ
  ਰਾਜ :- ਉਤਰਾਖੰਡ
  ਫੋਨ ਨੰਬਰ:-
   

   
   
  ItihaasakGurudwaras.com