itihaasakGurudwaras.com, A Journey through Sikh History
HistoricalGurudwaras.com

ਗੁਰਦੁਆਰਾ ਸ਼੍ਰੀ ਸੈਦਰਾਣਾ ਸਾਹਿਬ ਜ਼ਿਲ੍ਹਾ ਜਲੰਧਰ ਦੇ ਪਿੰਡ ਬਿਲੀ ਬਰੈਚ ਵਿਚ ਸਥਿਤ ਹੈ | ਇਸ ਸਥਾਨ ਤੇ ਸ਼੍ਰੀ ਗੁਰੂ ਹਰਰਾਇ ਸਾਹਿਬ ਜੀ ਆਪਣੀ ਫ਼ੋਜ ਨਾਲ ਕੀਰਤਪੁਰ ਸਾਹਿਬ ਤੋਂ ਆਉਂਦੇ ਹੋਏ ਆਏ | ਗੁਰੂ ਸਾਹਿਬ ਇਥੇ ਮਾਲ ਕਸਬਾ ਆਏ | ਇਹ ਇਕ ਛੋਟੀ ਜਿਹੀ ਜਗਾਹ ਸੰਗਣੇ ਦਰਖਤਾਂ ਦੇ ਵਿਚ ਸੀ | ਇਕ ਵਾਰ ਇਥੋਂ ਦਾ ਇਕ ਆਮੀਰ ਆਦਮੀ ਭਾਵਨਗੀਰ ਗੁਰੂ ਸਾਹਿਬ ਕੋਲ ਕਰਤਾਰਪੁਰ ਸਾਹਿਬ ਆਇਆ ਸੀ ਅਤੇ ਗੁਰੂ ਸਾਹਿਬ ਨੂੰ ਇਥੇ ਆਉਣ ਦੀ ਬੇਨਤੀ ਕੀਤੀ ਸੀ | ਉਹਨਾਂ ਦਿਨਾਂ ਵਿਚ ਗਰਮੀਆਂ ਦਾ ਮੋਸਮ ਸੀ | ਗੁਰੂ ਸਾਹਿਬ ਨੇ ਕਿਹਾ ਸੀ ਅਸੀਂ ਸਰਦੀਆਂ ਵਿਚ ਆਵਾਂਗੇ | ਆਪਣੇ ਵਾਦੇ ਨੂੰ ਪੂਰਾ ਕਰਦੇ ਹੋਏ ਗੁਰੂ ਸਾਹਿਬ ਇਥੇ ਆਏ | ਸਿੰਘਾ ਨੇ ਇਥੇ ਜੰਡ ਦੇ ਦਰਖਤਾ ਘੋੜੇ ਬੰਨ ਕੇ ਪਾਣੀ ਦੀ ਭਾਲ ਕਰਨੇ ਲੱਗ ਗਏ | ਸਿੰਘਾ ਨੇ ਗੁਰੂ ਸਾਹਿਬ ਨੂੰ ਪੁਛਿਆ ਪਾਣੀ ਲਈ ਗੁਰੂ ਸਾਹਿਬ ਨੇ ਧਰਤੀ ਵਿਚ ਤੀਰ ਮਾਰਿਆ ਅਤੇ ਸਿੰਘਾ ਨੂੰ ਉਥੋਂ ਪੁਟਣ ਲਈ ਕਿਹਾ | ਜਦੋਂ ਸਿੰਘਾ ਨੇ ਥੋੜਾ ਜਿਹਾ ਪੁਟਿਆ ਤਾਂ ਪਾਣੀ ਵਗਣ ਲਗਿਆ ਫ਼ੇਰ ਗੁਰੂ ਸਾਹਿਬ ਨੇ ਸਿੰਘਾਂ ਨੂੰ ਭਾਵਨਗੀਰ ਨੂੰ ਬੁਲਾਉਣ ਲਈ ਕਿਹਾ | ਸਿੰਘਾਂ ਦੇ ਉਹਨਾਂ ਦੇ ਘਰ ਪਹੁੰਚਣ ਤੋਂ ਪਹਿਲਾਂ ਹੀ ਲੋਕਾਂ ਨੇ ਗੁਰੂ ਸਾਹਿਬ ਦੇ ਆਊਣ ਦੀ ਖਬਰ ਦੇ ਦਿੱਤੀ ਸੀ | ਉਹ ਨੂੰ ਫ਼ਿਕਰ ਪੈ ਗਿਆ ਕੇ ਉਹ ਐਨੇ ਸਿੰਘਾ ਦੀ ਸੇਵਾ ਕੀਵੇਂ ਕਰੇਗਾ | ਇਹੀ ਸੋਚ ਕੇ ਉਹ ਗੁਰੂ ਸਾਹੁਬ ਨੂੰ ਮਿਲਣ ਨਾ ਗਿਆ ਅਤੇ ਆਪਣੇ ਪਰਿਵਾਰ ਨੂੰ ਵੀ ਕਿਹਾ ਕੇ ਜੇ ਗੁਰੂ ਸਾਹਿਬ ਵਲੋਂ ਕੋਈ ਸੁਨੇਹਾ ਆਵੇ ਤਾਂ ਕਹਿ ਦੇਣਾ ਮੈਂ ਘਰ ਨਹੀਂ ਹਾਂ ਅਤੇ ਆਪ ਲੁਕ ਗਿਆ | ਗੁਰੂ ਸਾਹਿਬ ਨੇ ਸਿੰਘਾਂ ਨੂੰ ਤਿੰਨ ਵਾਰ ਭੇਜਿਆ ਪਰ ਹਰ ਵਾਰ ਇਕੋ ਹੀ ਜਵਾਬ ਲੈ ਕੇ ਆਏ ਤਾਂ ਗੁਰੂ ਸਾਹਿਬ ਨੇ ਕਿਹਾ "ਜੇ ਨਹੀਂ ਹੈ ਤਾਂ ਫ਼ੇਰ ਨਹੀ ਸਹੀ" ਇਸੇ ਇਲਾਕੇ ਵਿਚ ਗੁਰੂ ਸਾਹਿਬ ਦਾ ਇਕ ਹੋਰ ਸੇਵਕ ਫ਼ਕੀਰ ਫ਼ਤੇਹ ਸ਼ਾਹ ਔਲੀਆ ਵੀ ਰਹਿੰਦਾ ਸੀ | ਜਦੋਂ ਉਸਨੂੰ ਪਤਾ ਲਗਿਆ ਕੇ ਭਾਵਨਗੀਰ ਨੇ ਇਸ ਤਰਾਂ ਕੀਤਾ ਹੈ ਤਾਂ ਉਹ ਆਪਣੇ ਸੇਵਕ ਲੈ ਕੇ ਗੁਰੂ ਸਾਹਿਬ ਕੋਲ ਆਇਆ ਅਤੇ ਗੁਰੂ ਸਾਹਿਬ ਤੋਂ ਭਾਵਨਗੀਰ ਅਤੇ ਇਸ ਸ਼ਹਿਰ ਲਈ ਖਿਮਾਂ ਮੰਗੀ | ਗੁਰੂ ਸਾਹਿਬ ਨੇ ਉਸਨੂੰ ਇਸ ਸਥਾਨ ਤੋਂ ਕੀਤੇ ਹੋਰ ਚਲੇ ਜਾਣ ਲਈ ਕਿਹਾ ਕਿਉਂ ਕੇ ਇਹ ਸ਼ਹਿਰ ਤਬਾਹ ਹੋ ਜਾਣ ਵਾਲਾ ਹੈ ਕੁਝ ਸਮੇਂ ਬਾਅਦ ਉਹ ਸ਼ਹਿਰ ਤਬਾਹ ਹੋ ਗਿਆ ਅਤੇ ਅਜ ਉਸ ਦਾ ਕੋਈ ਨਾਮੋ ਨਿਸ਼ਾਨ ਨਹੀਂ ਹੈ | ਗੁਰੂ ਸਾਹਿਬ ਨੇ ਸੇਵਕ ਫ਼ਕੀਰ ਫ਼ਤਿਹ ਸ਼ਾਹ ਔਲੀਆ ਨੂੰ ਆਸ਼ਿਰਵਾਦ ਦਿੱਤਾ ਅਤੇ ਕਿਹਾ ਜੋ ਕੋਈ ਵੀ ਇਥੇ ਸ਼ਰਧਾ ਨਾਲ ਆਵੇਗਾ ਉਸਦੀਆਂ ਮੁਰਾਦਾਂ ਪੂਰੀਆਂ ਹੋਣਗੀਆਂ | ਫ਼ੇਰ ਉਥੇ ਕੁਝ ਹੋਰ ਸੰਗਤ ਆਈ ਗੁਰੂ ਸਾਹਿਬ ਨੇ ਪੁਛਿਆ ਵੀ ਤੁਸੀਂ ਕੋਣ ਹੋ ਤੇ ਕਿਥੋਂ ਆਏ ਹੋ | ਫ਼ਕੀਰ ਨੇ ਦਸਿਆ ਗੁਰੂ ਸਾਹਿਬ ਇਹ ਪਿੰਡ ਬਿਲੀ ਤੋਂ ਆਏ ਹਨ | ਉਹ ਗੁਰੂ ਸਾਹਿਬ ਲਈ ਦੁੱਧ ਅਤੇ ਹੋਰ ਖਾਣ ਲਈ ਸਮਾਨ ਲੈਕੇ ਆਏ |

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਸੈਦਰਾਣਾ ਸਾਹਿਬ, ਬਿਲੀ ਬਰੈਚ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਹਰਰਾਏ ਸਾਹਿਬ ਜੀ

  • ਪਤਾ :-
    ਪਿੰਡ :- ਬਿਲੀ ਬਰੈਚ
    ਜ਼ਿਲ੍ਹਾ :- ਜਲੰਧਰ
    ਰਾਜ :- ਪੰਜਾਬ
    ਫ਼ੋਨ ਨੰਬਰ :-
     

     
     
    HistoricalGurudwaras.com