ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   

ਗੁਰਦੁਆਰਾ ਛੇਵੀ ਪਾਤਸ਼ਾਹੀ ਸਾਹਿਬ ਜ਼ਿਲਾ ਪੁਲਵਾਮਾ ਦੇ ਪਿੰਡ ਸ਼ਾਦੀਮਰਗ (ਸ਼ਾਹ ਜੀ ਮਰਗ ) ਨੇੜੇ ਸਥਿਤ ਹੈ | ਸ਼੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਇਸ ਚਿਨਾਰ ਦੇ ਰੁੱਖ ਹੇਠ ਵਿਰਾਜਮਾਨ ਸਨ। ਸੰਗਤਾਂ ਦਰਸ਼ਨ ਲਈ ਆਈਆਂ ਸੰਗਤਾਂ ਨੇ ਸ਼ਹਿਦ ਦਾ ਕਟੋਰਾ ਭਰਕੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਲਈ ਲਿਆ ਰਹੇ ਸੀ ਤਾਂ ਰਸਤੇ ਵਿਚ ਬ੍ਰਹਗਿਆਨੀ ਭਾਈ ਕਟੁਸ਼ਾਹ ਨੇ ਸੰਗਤਾਂ ਨੂੰ ਕਿਹਾ ਕੇ ਸ਼ਹਿਦ ਵਿਚੋਂ ਥੋੜਾ ਜਿਹਾ ਦੇ ਦੇਣ, ਪਰ ਸੰਗਤਾਂ ਨੇ ਮਨਾ ਕਰ ਦਿੱਤਾ ਤੇ ਕਿਹਾ ਕੇ ਇਹ ਗੁਰੂ ਸਾਹਿਬ ਲਈ ਹੈ। ਜਦੋਂ ਸੰਗਤਾਂ ਕਟੋਰਾ ਲੈ ਕੇ ਗੁਰੂ ਸਾਹਿਬ ਜੀ ਕੋਲ ਪਹੁੰਚੀਆਂ ਤਾਂ ਦੇਖਿਆ ਕੇ ਸ਼ਹਿਦ ਵਿਚ ਕੀੜੇ ਚਲ ਰਹੇ ਸਨ। ਗੁਰੂ ਸਾਹਿਬ ਜੀ ਨੇ ਸੰਗਤਾਂ ਤੋਂ ਪੁੱਛਿਆ ਕੇ ਤੁਹਾਡੇ ਤੋਂ ਰਾਸਤੇ ਵਿੱਚ ਕਿਸੇ ਨੇ ਸ਼ਹਿਦ ਮੰਗਿਆ ਸੀ। ਸੰਗਤਾਂ ਇਹ ਬਚਨ ਸੁਣ ਕੇ ਗੁਰੂ ਸਾਹਿਬ ਦੇ ਪੈਰਾਂ ਵਿੱਚ ਡਿੱਗ ਪਈਆਂ ਅਤੇ ਕਿਹਾ ਜੀ ਮੰਗਿਆ ਸੀ ਪਰ ਅਸੀਂ ਦੇਣ ਤੋਂ ਮਨਾਂ ਕਰ ਦਿੱਤਾ ਸੀ। ਗੁਰੂ ਸਾਹਿਬ ਨੇ ਸੰਗਤਾਂ ਨੂੰ ਕਿਹਾ ਜਾਵੋ ਉਹਨਾ ਨੂੰ ਛਕਾ ਕੇ ਆਵੋ ਫੇਰ ਮੈਂ ਭੋਗ ਲਗਾਵਾਂਗਾ। ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਇਸ ਅਸਥਾਨ ਤੇ ਬੈਠੇ ਸਨ ਅਤੇ ਬਾਦਸ਼ਾਹ ਜਹਾਂਗੀਰ ਵੀ ਇਥੇ ਆ ਗਿਆ ਤੇ ਗੁਰੂ ਸਾਹਿਬ ਕੋਲ ਬੈਠ ਗਿਆ। ਗੁਰੂ ਸਾਹਿਬ ਆਪੇ ਜਾਣੀ-ਜਾਣ ਸਨ। ਗੁਰੂ ਸਾਹਿਬ ਅਤੇ ਜਹਾਂਗੀਰ ਵਿਚਕਾਰ ਗੱਲਬਾਤ ਹੋਈ ਤੇ ਦੋਵੇਂ ਜੰਗਲ ਵਿਚ ਸ਼ਿਕਾਰ ਖੇਡਣ ਲਈ ਚਲੇ ਗਏ। ਸ਼ਿਕਾਰ ਖੇਡਦੇ-ਖੇਡਦੇ ਜਹਾਂਗੀਰ ਨੂੰ ਬਹੁਤ ਪਿਆਸ ਲੱਗੀ, ਪਰ ਜੰਗਲ ਵਿਚ ਪਾਣੀ ਕਿਥੋਂ ਮਿਲਣਾ ਸੀ, ਜਹਾਂਗੀਰ ਨੇ ਗੁਰੂ ਸਾਹਿਬ ਨੂੰ ਕਿਹਾ ਸਾਹਿਬ ਜੀ ਪਿਆਸ ਬਹੁਤ ਲੱਗੀ ਹੈ ਪਰ ਇਥੇ ਪਾਣੀ ਕਿਧਰੇ ਵੀ ਨਹੀ ਹੈ। ਗੁਰੂ ਸਾਹਿਬ ਜਾਣੀ-ਜਾਣ ਸਨ, ਉਹਨਾ ਨੇ ਅਪਣਾ ਬਰਛਾ ਖਾਲੀ ਜਮੀਨ ਤੇ ਮਾਰਿਆ ਤੇ ਪਾਣੀ ਨਿਕਲ ਆਇਆ। ਜਹਾਂਗੀਰ ਨੇ ਪਾਣੀ ਪੀਤਾ ਤੇ ਆਪਣੀ ਪਿਆਸ ਬੁਝਾਈ। ਇਹ ਚਿਸ਼ਮਾ ਜੰਗਲ ਵਿੱਚ ਮੌਜੂਦ ਹੈ ਅਤੇ ਸ਼ਰਧਾਲੂ ਹੁਮਹੁਮਾ ਕੇ ਇਸ ਅਸਥਾਨ ਤੇ ਜਾਂਦੇ ਹਨ ਤੇ ਆਪਣੀਆ ਮਨੋਕਾਮਨਾ ਪੂਰਨ ਕਰਕੇ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ।

ਤਸਵੀਰਾਂ ਲਈਆਂ ਗਈਆਂ :- 19-June, 2010.
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰਦੁਆਰਾ ਸ਼੍ਰੀ ਛਟੀ ਪਾਤਸ਼ਾਹੀਸਾਹਿਬ, ਸ਼ਾਦੀਮਰਗ, ਪੁਲਵਾਮਾ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ,


  • ਪਤਾ
    ਪਿੰਡ :- ਸ਼ਾਦੀਮਰਗ (ਸ਼ਾਹ ਜੀ ਮਰਗ )
    ਜ਼ਿਲਾ :- ਪੁਲਵਾਮਾ
    ਰਾਜ :- ਜਮੂੰ ਅਤੇ ਕਸ਼ਮੀਰ
    ਫ਼ੋਨ ਨੰਬਰ :-
     

     
     
    ItihaasakGurudwaras.com