ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   

ਗੁਰਦੁਆਰਾ ਸ਼੍ਰੀ ਹਾਂਡੀ ਸਾਹਿਬ ਬਿਹਾਰ ਰਾਜ ਦੇ ਵਿਚ ਜ਼ਿਲ੍ਹਾ ਪਟਨਾ ਵਿਚ ਦਾਨਾਪੁਰ ਇਲਾਕੇ ਵਿਚ ਸਥਿਤ ਹੈ | ਇਹ ਸਥਾਨ ਸ਼੍ਰੀ ਤਖਤ ਸਾਹਿਬ ਤੋਂ ੨੦ ਕਿ. ਮੀ. ਦੀ ਦੁਰੀ ਤੇ ਸਥਿਤ ਹੈ | ਬਾਲ ਗੋਬਿੰਦ ਰਾਏ ਜੀ (ਸ਼੍ਰੀ ਗੁਰੂ ਗੋਬਿੰਦ ਸਿੰਘ ਜੀ) ਪਟਨਾ ਤੋਂ ਪੰਜਾਬ ਜਾਂਦੇ ਹੋਏ ਇਥੇ ਰੁਕੇ | ਜਦੋਂ ਗੁਰੂ ਸਾਹਿਬ ਪੰਜਾਬ ਜਾਣ ਲੱਗੇ ਤਾਂ ਬਹੁਤ ਸੰਗਤ ਗੁਰੂ ਸਾਹਿਬ ਦੇ ਨਾਲ ਚਲ ਪਈ | ਇਥੇ ਸੰਗਤ ਨੇ ਗੁਰੂ ਸਾਹਿਬ ਦਾ ਬਹੁਤ ਸਵਾਗਤ ਕੀਤਾ | ਇਕ ਬਜੁਰਗ ਔਰਤ ਨੇ ਸਾਰੀ ਸੰਗਤ ਨੂੰ ਹਾਂਡੀ ਭਰਕੇ ਖਿਚੜੀ ਦਿੱਤੀ | ਉਸ ਬੀਬੀ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕੇ ਇਥੇ ਕੁਝ ਸਮਾਂ ਹੋਰ ਰੁਕੋ | ਗੁਰੂ ਸਾਹਿਬ ਨੇ ਵਰ ਦਿਤਾ ਕੇ ਜਦ ਤਕ ਖਿਚੜੀ ਬਣਾ ਕੇ ਸੰਗਤ ਨੂੰ ਵਰਤਾਈ ਜਾਉਗੀ ਉਦੋਂ ਤਕ ਗੁਰੂ ਸਾਹਿਬ ਉਥੇ ਮੋਜੂਦ ਰਹਿਣਗੇ | ਗੁਰੂ ਸਾਹਿਬ ਦੇ ਨਾਲ ਮਾਤ ਗੁਜਰੀ ਜੀ, ਮਾਮਾ ਕਿਰਪਾਲ ਦਾਸ ਜੀ ਵੀ ਸਨ |

ਤਸਵੀਰਾਂ ਲਈਆਂ ਗਈਆਂ :- 16-Nov, 2010.
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰਦੁਆਰਾ ਸ਼੍ਰੀ ਹਾਂਡੀ ਸਾਹਿਬ, ਦਾਨਾਪੁਰ

ਕਿਸ ਨਾਲ ਸੰਬੰਧਤ ਹੈ:-
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • ਪਤਾ :-
    ਦਾਨਾਪੁਰ
    ਪਟਨਾ ਸ਼ਹਿਰ
    ਰਾਜ :- ਬਿਹਾਰ
    ਫ਼ੋਨ ਨੰਬਰ :-
     
     
     
    ItihaasakGurudwaras.com