ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   

ਗੁਰਦੁਆਰਾ ਸ਼੍ਰੀ ਸੁਨਾਰਟੋਲੀ ਸਾਹਿਬ ਬਿਹਾਰ ਰਾਜ ਦੇ ਪਟਨਾ ਸ਼ਹਿਰ ਦੇ ਵਿਚ ਤਖਤ ਸਾਹਿਬ ਸ਼੍ਰੀ ਹਰਿਮਂਦਿਰ ਜੀ ਪਟਨਾ ਸਾਹਿਬ ਦੇ ਨੇੜੇ ਹੀ ਸਥਿਤ ਹੈ | ਸ਼੍ਰੀ ਗੁਰੂ ਨਾਨਕ ਦੇਵ ਜੀ ਜਦੋਂ ਪਟਨਾ ਆਏ ਤਾਂ ਗੁਰਦੁਆਰਾ ਸ਼੍ਰੀ ਗਊ ਘਾਟ ਵਾਲੇ ਸਥਾਨ ਤੇ ਬੈਠੇ | ਗੁਰੂ ਸਾਹਿਬ ਨੇ ਭਾਈ ਮਰਦਾਨਾ ਜੀ ਨੂੰ ਇਕ ਕੀਮਤੀ ਪੱਥਰ ਦਿੱਤਾ ਅਤੇ ਸ਼ਹਿਰ ਵਿਚ ਜਾਕੇ ਵੇਚਣ ਲਈ ਕਿਹਾ | ਭਾਈ ਮਰਦਾਨਾ ਜੀ ਸੁਨਾਰ ਤੋਲ਼ੀ ਬਜਾਰ ਵਿਚ ਪੰਹੁਚੇ | ਕਿਸੇ ਨੇ ਉਸ ਪੱਥਰ ਦਾ ਸਹੀ ਮੁੱਲ ਨਾ ਪਾਇਆ | ਸੁਨਾਰ ਮੁਰਲੀ ਧਰ ਭਾਈ ਮਰਦਾਨਾ ਜੀ ਨੂੰ ਸਾਲਸ ਰਾਏ ਜ਼ੋਹਰੀ ਕੋਲ ਲੈਕੇ ਗਏ | ਸਾਲਸ ਰਾਏ ਜ਼ੋਹਰੀ ਨੇ ਉਸ ਪੱਥਰ ਦੇ ਦਰਸ਼ਨ ਕਰਕੇ ਉਸ ਅਗੇ ਸਿਰ ਝੁਕਾਇਆ ਅਤੇ ੧੦ ਰੁਪੇ ਭੇਟਾਂ ਦਿੱਤੀ | ਭਾਈ ਮਰਦਾਨਾ ਜੀ ਨੇ ਪੈਸੇ ਗੁਰੂ ਸਾਹਿਬ ਨੂੰ ਭੇਂਟ ਕੀਤੇ ਪਰ ਗੁਰੂ ਸਾਹਿਬ ਨੇ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਹਨਾਂ ਨੇ ਅਜੇ ਉਹ ਪੱਥਰ ਵੇਚਿਆ ਨਹੀਂ ਹੈ | ਕੁਝ ਦੇਰ ਬਾਅਦ ਸਾਲਸ ਰਾਏ ਜ਼ੋਹਰੀ ਗੁਰੂ ਸਾਹਿਬ ਕੋਲ ਆਇਆ ਅਤੇ ਗੁਰੂ ਸਾਹਿਬ ਨੇ ਉਸਨੂੰ ਸਮਝਾਇਆ ਕੇ ਉਹ ਜੀਵਨ ਦਾ ਮੁੱਲ ਵੀ ਉਸ ਤਰ੍ਹਾਂ ਹੀ ਪਾਇਆ ਕਰੇ ਜਿਸ ਤਰ੍ਹਾਂ ਉਸ ਨੇ ਪੱਥਰ ਦਾ ਪਾਇਆ ਹੈ | ਸਾਲਸ ਰਾਏ ਜ਼ੋਹਰੀ ਗੁਰੂ ਸਾਹਿਬ ਦਾ ਭਗਤ ਬਣ ਗਿਆ ਅਤੇ ਉਸਦੀ ਬੇਨਤੀ ਪ੍ਰਵਾਨ ਕਰਕੇ ਗੁਰੂ ਸਾਹਿਬ ਇਥੇ ਜੋਹਰੀ ਬਜ਼ਾਰ ਆਏ | ਫ਼ੇਰ ਗੁਰੂ ਸਾਹਿਬ ਨੇ ਉਹਨਾਂ ਦੇ ਘਰ ਵੀ ਚਰਨ ਪਾਏ | ਉਸ ਅਸਥਾਨ ਤੇ ਬਾਅਦ ਵਿਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ |

ਤਸਵੀਰਾਂ ਲਈਆਂ ਗਈਆਂ :- 16-Nov, 2010.
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰਦੁਆਰਾ ਸ਼੍ਰੀ ਸੁਨਾਰਟੋਲੀ ਸਾਹਿਬ, ਪਟਨਾ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਨਾਨਕ ਦੇਵ ਜੀ


  • ਪਤਾ:-
    ਪਟਨਾ
    ਪਟਨਾ ਸ਼ਹਿਰ
    ਰਾਜ :- ਬਿਹਾਰ
    ਫ਼ੋਨ ਨੰਬਰ

    Accomodation Available :- No
     
     
     
    ItihaasakGurudwaras.com