ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   

ਗੁਰਦੁਆਰਾ ਸ਼੍ਰੀ ਮਾਤਾ ਸੁੰਦਰ ਕੌਰ ਜੀ ਦਿੱਲੀ ਸ਼ਹਿਰ ਦੇ ਵਿਚ ਦੀਨ ਦਿਆਲ ਉਪਾਧਿਆਏ ਮਾਰਗ ਤੇ ਸਥਿਤ ਹੈ | ਇਹ ਸਥਾਨ ਗਾਲਿਬ ਉਰਦੂ ਅਕਾਦਮੀ ਦੇ ਨਾਲ ਅਤੇ ਜੇ ਪੀ ਨਾਯਕ ਹਸਪਤਾਲ ਦੇ ਪਿਛੇ ਸਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤਲਵੰਡੀ ਤੋਂ ਦਖਣ ਵੱਲ ਚਲੇ ਗਏ ਅਤੇ ਮਾਤਾ ਸਾਹਿਬ ਕੋਰ ਜੀ ਅਤੇ ਮਾਤ ਸੁੰਦਰ ਕੋਰ ਜੀ ਦਿੱਲ਼ੀ ਭਾਈ ਜਵਾਹਰ ਸਿੰਘ ਜੀ ਦੀ ਹਵੇਲੀ ਵਿਚ ਰਹਿਣ ਲੱਗੇ | ਬਾਅਦ ਵਿਚ ਉਹਨਾਂ ਲਈ ਇਸ ਅਸਥਾਨ ਤੇ ਅਲਗ ਤੋਂ ਹਵੇਲੀ ਬਣਾਈ ਗਈ ਜਿਥੇ ਉਹਨਾਂ ਨੇ ਅਪਣਾ ਬਾਕੀ ਦਾ ਜੀਵਨ ਅਪਣੇ ਗੋਦ ਲਏ ਪੁਤਰ ਭਾਈ ਆਜੀਤ ਸਿੰਘ ਨਾਲ ਬਿਤਾਇਆ | ਮਾਤਾ ਸੁੰਦਰ ਕੌਰ ਜੀ ਬੜੇ ਚੜਦੀ ਕਲਾ ਵਾਲੇ ਹੁੰਦੇ ਸਨ ਅਤੇ ਸਾਰੇ ਉਹਨਾਂ ਦਾ ਬੜਾ ਸਤਿਕਾਰ ਕਰਦੇ ਸਨ | ਇਸ ਅਸਥਾਨ ਤੋਂ ਹੀ ਮਾਤਾ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਸ਼੍ਰੀ ਦਰਬਾਰ ਸਾਹਿਬ ਅਮ੍ਰਿਤਸਰ ਸਾਹਿਬ ਦ ਹੈਡ ਗ੍ਰੰਥੀ ਨਯੁਕਤ ਕੀਤਾ | ਭਾਈ ਮਨੀ ਸਿੰਘ ਜੀ ਨੇ ਮਾਤਾ ਜੀ ਦੇ ਹੁਕਮ ਅਨੁਸਾਰ ਹੀ ਬੰਦਈ ਖਾਲਸਾ ਅਤੇ ਤਤ ਖਾਲਸਾ ਦੀ ਸੁਲਾਹ ਕਰਵਾਈ | ਇਥੇ ਹੀ ਭਾਈ ਮਨੀ ਸਿੰਘ ਜੀ ਨੇ ਭਾਈ ਸ਼ਿਹਾਨ ਸਿੰਘ ਜੀ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਰਚਨਾਵਾਂ ਦਿਤੀਆਂ | ਅਤੇ ਭਾਈ ਸ਼ਿਹਾਨ ਸਿੰਘ ਜੀ ਨੇ ਉਹਨਾਂ ਨੁੰ ਦੁਬਾਰਾ ਲਿਖਿਆ | ਮਾਤਾ ਜੀ ਅਪਣਾ ਜਿਆਦਾ ਤਰ ਸਮਾਂ ਬਾਣੀ ਪੜਨ ਅਤੇ ਸਿਮਰਨ ਵਿੱਚ ਹੀ ਗੁਜਾਰਦੇ ਸਨ | ਇਥੇ ਹੀ ਮਾਤਾ ਜੀ ਨੇ ਆਖਰੀ ਸੁਆਸ ਲਏ | ਉਹਨਾਂ ਦਾ ਅੰਤਿਮ ਸੰਸਕਾਰ ਗੁਰਦੁਆਰਾ ਸ਼੍ਰੀ ਬਾਲਾ ਜੀ ਸਾਹਿਬ ਵਾਲੇ ਸਥਾਨ ਤੇ ਹੋਇਆ |

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰਦੁਆਰਾ ਸ਼੍ਰੀ ਮਾਤਾ ਸੁੰਦਰ ਕੌਰ, ਦਿੱਲੀ

ਕਿਸ ਨਾਲ ਸੰਬੰਧਤ ਹੈ :-
  • ਮਾਤਾ ਸੁੰਦਰ ਕੌਰ ਜੀ
  • ਮਾਤਾ ਸਾਹਿਬ ਕੋਰ ਜੀ

  • ਪਤਾ :-
    ਦੀਨ ਦਿਆਲ ਉਪਾਧਿਆਏ ਮਾਰਗ,
    ਦਿੱਲੀ
    ਫ਼ੋਨ ਨੰਬਰ :-
     

     
     
    ItihaasakGurudwaras.com