ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   

ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਭਾਈ ਮੋਹਕਮ ਸਿੰਘ ਜੀ ਬੇਟ ਦਵਾਰਕਾ, ਜ਼ਿਲ੍ਹਾ ਦਵਾਰਕਾ, ਗੁਜਰਾਤ ਵਿੱਚ ਸਥਿਤ ਹੈ। ਇਹ ਸਥਾਨ ਤੇ ਓਖਾ ਬੰਦਰਗਾਹ ਤੋਂ ਕਿਸ਼ਤੀ ਦੁਆਰਾ ਪਹੁੰਚਿਆ ਜਾ ਸਕਦਾ ਹੈ ਜੋ ਕਿ ਜ਼ਿਲ੍ਹਾ ਦਵਾਰਕਾ ਤੋਂ ਲਗਭਗ 30 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ. ਇਹ ਸਥਾਨ ਭਾਈ ਮੋਹਕਮ ਸਿੰਘ ਜੀ ਦਾ ਘਰ ਸੀ, ਜੋ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਬਣਾਏ ਪੰਜ ਪਿਆਰਿਆਂ ਵਿਚੋਂ ਇਕ ਸਨ। ਭਾਈ ਮੋਹਕਮ ਸਿੰਘ ਜੀ ਦਾ ਜਨਮ ਇੱਥੇ 1663 ਵਿਚ ਮਾਤਾ ਸੰਭਲੀ ਜੀ ਅਤੇ ਪਿਤਾ ਭਾਈ ਜਗਜੀਵਨ ਰਾਏ ਦੇ ਘਰ ਹੋਇਆ ਸੀ. 1699 ਵਿਚ ਭਾਈ ਮੋਹਕਮ ਚੰਦ ਜੀ ਆਪਣੇ ਮਾਤਾ ਪਿਤਾ ਨਾਲ ਸ੍ਰੀ ਅਨੰਦਪੁਰ ਸਾਹਿਬ ਗਏ | ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਖਾਲਸੇ ਦੀ ਸਥਾਪਨਾ ਕੀਤੀ ਤਾਂ ਭਾਈ ਮੋਹਕਮ ਚੰਦ ਜੀ ਨੇ ਗੁਰੂ ਸਾਹਿਬ ਤੋਂ ਅਮ੍ਰਿਤ ਛਕ ਕੇ ਭਾਈ ਮੋਹਕੁਮ ਸਿੰਘ ਜੀ ਬਣ ਗਏ | ਉਸ ਤੋਂ ਬਾਅਦ ਉਹ ਗੁਰੂ ਸਾਹਿਬ ਦੀ ਸੇਵਾ ਵਿਚ ਸ੍ਰੀ ਅਨੰਦਪੁਰ ਸਾਹਿਬ ਹੀ ਰਹੇ । 1705 ਵਿਚ ਭਾਈ ਮੋਹਕਮ ਸਿੰਘ ਜੀ ਚਮਕੌਰ ਸਾਹਿਬ ਵਿਖੇ ਮੁਗਲਾਂ ਨਾਲ ਜੰਗ ਵਿਚ ਸ਼ਹੀਦ ਹੋ ਗਏ ਸਨ।

ਇਸ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਗੁਜਰਾਤ ਅਪਣੀ ਦੁਸਰੀ ਉਦਾਸੀ ਦੇ ਦੋਰਾਨ ਇਸ ਸਥਾਨ ਤੇ ਆਏ ਅਤੇ ਭਾਈ ਮੋਹਕਮ ਸਿੰਘ ਜੀ ਦੇ ਪੁਰਵਜਾਂ ਦੇ ਘਰ ਠਹਿਰੇ। ਉਸ ਤੋਂ ਬਾਅਦ ਇਹ ਪਰਿਵਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਿੱਖ ਬਣ ਗਏ ਸਨ।

ਇਹ ਸਥਾਨ 1999 ਵਿਚ ਲੱਭਿਆ ਗਿਆ ਸੀ, ਜਦੋਂ ਕਿ ਸਿੱਖ ਖਾਲਸਾ ਸਾਜਨਾ ਦੇ 300 ਸਾਲਾ ਮਨਾ ਰਹੇ ਸਨ. ਸਥਾਨਕ ਸਿੱਖਾਂ ਨੇ ਗੁਜਰਾਤ ਸਰਕਾਰ ਦੀ ਸਹਾਇਤਾ ਨਾਲ ਇਸ ਜਗ੍ਹਾ ਨੂੰ ਲੱਭ ਲਿਆ ਅਤੇ ਬਾਅਦ ਵਿਚ ਬਾਬਾ ਲੱਖਾ ਸਿੰਘ ਜੀ ਕਾਰ ਸੇਵਾ ਵਾਲਿਆਂ ਨੇ ਇਸ ਗੁਰਦੁਆਰਾ ਸਾਹਿਬ ਦਾ ਨਿਰਮਾਣ ਕਰਵਾਇਆ ਅਤੇ ਹੁਣ ਇਸ ਦੀ ਸੰਭਾਲ ਕਰ ਰਹੇ ਹਨ.

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਭਾਈ ਮੋਹਕੁਮ ਸਿੰਘ ਜੀ

ਕਿਸ ਨਾਲ ਸਬੰਧਤ ਹੈ :-
 • ਸ਼੍ਰੀ ਗੁਰੂ ਨਾਨਕ ਦੇਵ ਜੀ
 • ਭਾਈ ਮੋਹਕੁਮ ਸਿੰਘ ਜੀ

 • ਪਤਾ:-
  ਬੇਟ ਦਵਾਰਕਾ
  ਜ਼ਿਲਾ :- ਦਵਾਰਕਾ
  ਰਾਜ :- ਗੁਜਰਾਤ

  ਫੋਨ ਨੰਬਰ:-
  ਕਾਰ ਸੇਵਾ :- 94268 40024, 9414190215
   

   
   
  ItihaasakGurudwaras.com