ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   

ਗੁਰਦੁਆਰਾ ਸ਼੍ਰੀ ਗੁਰਪਲਾਹ ਸਾਹਿਬ ਪਾਤਸ਼ਾਹੀ ਦਸਵੀਂ ਜ਼ਿਲ੍ਹਾ ਉਨਾਂ ਦੇ ਪਿੰਡ ਬਾਥੂ ਵਿਚ ਸਥਿਤ ਹੈ | ਸਿੱਖ ਇਤਿਹਾਸ ਵਿੱਚ ਇਹ ਗੱਲ ਪ੍ਰਸਿੱਧ ਹੈ ਕਿ ਖਾਲਸਾ ਪੰਥ ਦੇ ਨਿਰਮਾਤਾ ਦਸ਼ਮੇਸ਼ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਕਲਜੁਗ ਦੇ ਬਾਨੀ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ੯ ਵੀ ਬਿੰਦੀ ਸੰਤਾਨ ਬਾਬਾ ਕਲਾਧਾਰੀ ਜੀ ਦਾ ਆਪਸ ਵਿੱਚ ਗੂੜਾ ਪਿਆਰ ਸੀ | ਜਿਸ ਦੇ ਸਿੱਟੇ ਵਜੋਂ ਗੁਰੂ ਪੁੱਤਰ ਹੋਣ ਕਰ ਕੇ ਬਾਬਾ ਜੀ ਨੂੰ ਡੇਹਰਾ ਬਾਬਾ ਨਾਨਕ ਤੋਂ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਬੁਲਾ ਲਿਆ । ਸਮੇਂ-ਸਮੇਂ ਸਿਰ ਦੋਵੇ ਮਹਾਨ ਹਸਤੀਆਂ ਦਾ ਆਪਸੀ ਮਿਲਾਪ ਚਾਨ ਪੈਦਾ ਹੁੰਦਾ । ਬਾਬਾ ਕਲਾਧਾਰੀ ਜੀ ਅੰਦਰੂਨੀ ਖਿਚ ਕਰਨ ਉਹ ਅਨੰਦਪੁਰ ਸਾਹਿਬ ਵੱਲ ਚਾਲੇ ਪਾ ਦਿੰਦੇ । ਅਤੇ ਦਸ਼ਮੇਸ਼ ਪਿਤਾ ਜੀ ਅਨੰਦਪੁਰ ਸਾਹਿਬ ਤੋਂ ਊਨਾਂ ਵਲ ਚਲ ਪੈਂਦੇ ਜਿਥੇ ਦੋਵਾਂ ਹਸਤੀਆਂ ਦਾ ਮਿਲਾਪ ਹੁੰਦਾ ਉਹ ਇਹ ਗੁਰਪਲਾਹ ਅਸਥਾਨ ਮੋਜੂਦ ਹੈ । ਜੋ ਇਹ ਕਦੀ ਘਣਾ ਜੰਗਲ ਹੋਇਆ ਕਰਦਾ ਸੀ ਅਤੇ ਇਕ ਬਹੁਤ ਵੱਡਾ ਪਲਾਹ ਦਾ ਦਰਖਤ ਮਿਲਾਪ ਦੀ ਨਿਸ਼ਾਨੀ ਹੋਇਆ ਕਰਦਾ ਸੀ । ਜਿਸ ਹੇਠ ਦੋਹਾਂ ਮਹਾਨ ਹਸਤੀਆਂ ਨੇ ਧਾਰਮਿਕ ਤੇ ਰਾਜਨੀਤਕ ਵਿਚਾਰਾਂ ਕਰਨੀਆਂ ਜੰਗਲ ਵਿਚ ਸ਼ਿਕਾਰ ਖੇਡਣਾ ਅਤੇ ਕਦੇ-ਕਦੇ ਚੋਪਟ ਦੀ ਖੇਡ ਖੇਡਣੀ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਕਾਲਧਾਰੀ ਨੂੰ ਅਸ਼ੀਰਵਾਦ ਦਿੱਤਾ ਕਿ ਉਹਨਾਂ ਨੂੰ ਤੇਜਸਵੀ ਪੋਤਰੇ ਦੀ ਬਖਸ਼ਿਸ਼ ਪ੍ਰਾਪਤ ਹੋਵੇਗੀ ਜੋ ਭਵਿੱਖ ਵਿੱਚ ਗੁਰੂ ਸਾਹਿਬ ਦੇ ਕਾਰਜਾਂ ਨੂੰ ਪੂਰਾ ਕਰੇਗਾ। ਸੁਨਹਿਰੀ ਇਤਿਹਾਸ ਵਿਚ ਇਸ ਗੱਲ ਦਾ ਜ਼ਿਕਰ ਮਿਲਦਾ ਹੈ ਕਿ ਬਾਬਾ ਸਾਹਿਬ ਸਿੰਘ (ਬਾਬਾ ਕਾਲਧਾਰੀ ਦੇ ਪੋਤਰੇ) ਖਾਲਸੇ ਸਾਮਰਾਜ ਲਈ ਸੰਘਰਸ਼ ਕਰ ਰਹੇ ਸਨ, ਜਿਸਦਾ ਪੱਥਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਰੱਖਿਆ ਸੀ। ਉਹਨਾਂ ਨੇ ਖਾਲਸਾ ਸਾਮਰਾਜ ਸਥਾਪਤ ਕਰਨ ਵਿਚ ਯੋਗਦਾਨ ਪਾਇਆ ਅਤੇ 1801 ਵਿਚ ਵਿਸਾਖੀ ਦੇ ਦਿਨ ਉਸਨੇ ਮਹਾਰਾਜਾ ਰਣਜੀਤ ਸਿੰਘ ਨੂੰ ਤਿਲਕ ਲਗਾਕੇ ਖਾਲਸਾ ਰਾਜ ਕਾਇਮ ਕੀਤਾ

ਤਸਵੀਰਾਂ ਲਈਆਂ ਗਈਆਂ ;- ੧੯ ਸ੍ਪਤੰਬਰ, ੨੦੦੮
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰਦੁਆਰਾ ਸ਼੍ਰੀ ਗੁਰਪਲਾਹ ਸਾਹਿਬ ਪਾਤਸ਼ਾਹੀ ਦਸਵੀਂ, ਬਾਥੂ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • ਪਤਾ:-
    ਪਿੰਡ ਬਾਥੂ
    ਜ਼ਿਲਾ :- ਊਨਾ
    ਰਾਜ :- ਹਿਮਾਚ੍ਲ ਪ੍ਰ੍ਦੇਸ਼
    ਫੋਨ ਨੰਬਰ:-
     

     
     
    ItihaasakGurudwaras.com