ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   

ਗੁਰਦੁਆਰਾ ਸ਼੍ਰੀ ਸ਼ੇਰਗਾਹ ਸਾਹਿਬ, ਹਿਮਾਚਲ ਪ੍ਰਦੇਸ਼ ਰਾਜ ਦੇ ਜ਼ਿਲਾ ਸਿਰਮੋਰ ਦੇ ਸ਼ਹਿਰ ਪਾਓਂਟਾ ਸਾਹਿਬ ਦੇ ਨੇੜੇ ਸਥਿਤ ਹੈ | ਇਹ ਸਥਾਨ ਗੁਰਦੁਆਰਾ ਸ਼੍ਰੀ ਪਾਉਂਟਾ ਸਾਹਿਬ ਤੋਂ ਉਤਰ ਵਲ ਸਥਿਤ ਹੈ | ਨੇੜੇ ਦੇ ਪਿੰਡ ਦੇ ਲੋਕਾਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਨਤੀ ਕਿਤੀ ਕੇ ਇਥੇ ਇਕ ਆਦਮ ਖੋਰ ਸ਼ੇਰ ਰਹਿੰਦਾ ਹੈ | ਜਿਸ ਨੇ ਪਿੰਡ ਦੇ ਬਹੁਤ ਲੋਕਾਂ ਨੂੰ ਮਾਰ ਕੇ ਖਾ ਲਿਆ ਹੈ ਅਤੇ ਕਿਸੇ ਦੀ ਹਿਮਤ ਨਹੀਂ ਪੈ ਰਹੀ ਉਸ ਸ਼ੇਰ ਨੂੰ ਮਾਰਨ ਦੀ | ਪਿੰਡ ਵਾਲਿਆਂ ਦੀ ਬੇਨਤੀ ਸੁਣ ਗੁਰੂ ਸਾਹਿਬ ਨੇ ਉਹਨਾਂ ਦੀ ਮਦਦ ਕਰਨ ਦਾ ਭਰੋਸਾ ਦਵਾਇਆ | ਜਦ ਗੁਰੂ ਸਾਹਿਬ ਨੇ ਸ਼ੇਰ ਨੂੰ ਵੰਗਾਰਿਆ ਤਾਂ ਉਹ ਦਹਾੜਿਆ | ਦਰਖਤਾਂ ਤੋਂ ਪੰਛੀ ਉਡ ਗਏ, ਜੰਗਲੀ ਜਾਨਵਰ ਵੀ ਏਧਰ ਉਧਰ ਭਜ ਗਏ | ਅਤੇ ਨਾਲ ਹੀ ਸ਼ੇਰ ਨੇ ਗੁਰੂ ਸਾਹਿਬ ਉਤੇ ਛਾਲ ਮਾਰ ਕੇ ਹਮਲਾ ਕਿਤਾ | ਗੁਰੂ ਸਾਹਿਬ ਨੇ ਖੱਬੇ ਹਥ ਨਾਲ ਢਾਲ ਦੇ ਸਹਾਰੇ ਨਾਲ ਸ਼ੇਰ ਨੂੰ ਰੋਕਿਆ ਅਤੇ ਕਿਰਪਾਨ ਦੇ ਵਾਰ ਨਾਲ ਉਸਦੇ ਦੋ ਟੁਕੜੇ ਕਰ ਦਿਤੇ |

ਤਸਵੀਰਾਂ ਲਈਆਂ ਗਈਆਂ ;-੨੩ ਸ੍ਪ੍ਤੰਬਰ, ੨੦੦੭
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰਦੁਆਰਾ ਸ਼੍ਰੀ ਸ਼ੇਰਗਾਹ ਸਾਹਿਬ, ਪਾਓਂਟਾ ਸਾਹਿਬ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • ਪਤਾ:-
    ਪਾਂਉਟਾ ਸਾਹਿਬ
    ਜਿਲਾ :-ਸਿਰਮੋਰ
    ਰਾਜ :- ਹਿਮਾਚਲ ਪ੍ਰਦੇਸ਼
    ਫ਼ੋਨ ਨੰਬਰ;-
     

     
     
    ItihaasakGurudwaras.com