ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
HistoricalGurudwaras.com

ਗੁਰਦੁਆਰਾ ਸ਼੍ਰੀ ਗੜ੍ਹੀ ਸਾਹਿਬ ਜ਼ਿਲ੍ਹਾ ਕੈਥੱਲ, ਤਹਿਸੀਲ ਗੁਲ੍ਹਾ ਦੇ ਪਿੰਡ ਗੜੀ ਨਾਜ਼ੀਰ ਵਿਚ ਸਥਿਤ ਹੈ | ਇਹ ਪਵਿੱਤਰ ਅਸਥਾਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਵਿੱਚ ਹੈ । ਇਹ ਸਥਾਨ ਗੁਰੂ ਸਾਹਿਬ ਦੇ ਸ਼੍ਰੀ ਆਨੰਦਪੁਰ ਸਾਹਿਬ ਤੋ ਚੱਲ ਕਿ ਦਿੱਲੀ ਨੂੰ ਜਾਣ ਦੇ ਸ਼ਹੀਦੀ ਮਾਰਗ ਤੇ ਸਥਿਤ ਹੈ । ਗੁਰੂ ਸਾਹਿਬ ਸੈਫਦੀਨ ਤੋਂ ਵਿਦਾਇਗੀ ਲੈ ਕੇ ਚੱਲੇ ਤਾ ਸਮਾਣੇ ਆ ਪੁੱਜੇ । ਸਮਾਣੇ ਵਿਖੇ ਮੁਹੰਮਦ ਖਾਂ ਨੂੰ ਕੁਝ ਫੌਜੀ ਮਿਲੇ ਜੋ ਗੁਰੂ ਸਾਹਿਬ ਦੀ ਭਾਲ ਵਿਚ ਸਨ । ਮੁਹੰਮਦ ਖਾਂ ਨੇ ਪਿਆਰ ਸਤਿਕਾਰ ਨਾਲ ਗੁਰੂ ਸਾਹਿਬ ਨੂੰ ਗੜ੍ਹੀ ਨਜੀਰ ਆਉਣ ਲਈ ਬੇਨਤੀ ਕੀਤੀ । ਮੁਹੰਮਦ ਖਾਂ ਦੀ ਬੇਨਤੀ ਮੰਨ ਕੇ ਗੁਰੂ ਸਾਹਿਬ ਗੜ੍ਹੀ ਨਜੀਰ ਆ ਪੁੱਜੇ ਅਤੇ ਕੁਝ ਸਮਾਂ ਇਥੇ ਹੀ ਗੜ੍ਹੀ ਨਜੀਰ ਠਹਿਰੇ । ਇਹ ਪਿੰਡ ਨਜੀਰ ਖਾਂ ਦੇ ਸਪੁੱਤਰ ਭੀਖਣ ਖਾਂ ਨੇ ਅਬਾਦ ਕੀਤਾ ਸੀ । ਮੁਹੰਮਦ ਖਾਂ ਇਹਨਾਂ ਦੇ ਪਰਿਵਾਰ ਵਿਚੋਂ ਹੀ ਸੀ । ਇਸ ਕਰਕੇ ਇਸ ਪਿੰਡ ਦਾ ਨਾਂ ਗੜ੍ਹੀ ਨਜ਼ੀਰ ਪੈ ਗਿਆ। ਇਸ ਤਰਾਂ ਗੁਰੂ ਸਾਹਿਬ ਮੁਹੰਮਦ ਖਾਂ ਨੂੰ ਬਖਸ਼ਿਸਾਂ ਕਰਦੇ ਹੋਏ ਇਥੋਂ ਕਰਹਾਲੀ ਸਾਹਿਬ ਨੂੰ ਚਲੇ ਗਏ । ਇਸ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੈ |

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਗੜੀ ਸਾਹਿਬ, ਗੜੀ ਨਾਜ਼ੀਰ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ

  • ਪਤਾ :-
    ਪਿੰਡ :- ਗੜੀ ਨਾਜ਼ੀਰ
    ਤਹਿਸੀਲ :- ਗੁਲ੍ਹਾ
    ਜ਼ਿਲ੍ਹਾ :- ਕੈਥੱਲ
    ਰਾਜ :- ਹਰਿਆਣਾ
    ਫ਼ੋਨ ਨੰਬਰ :-+91 94634 21092, +91 62801 90152
     

     
     
    ItihaasakGurudwaras.com