ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
HistoricalGurudwaras.com

ਗੁਰਦੁਆਰਾ ਸ਼੍ਰੀ ਪਾਤਸ਼ਾਹੀ ਛੇਵੀਂ ਅਤੇ ਨੌਵੀ ਸਾਹਿਬ ਕੈਥਲ ਜਿਲੇ ਦੇ ਪਿੰਡ ਚੀਕੇ ਵਿਚ ਸਥਿਤ ਹੈ | ਇਸ ਪਵਿੱਤਰ ਅਸਥਾਨ ਤੇ ਸਿੱਖ-ਧਰਮ ਦੇ ਛੇਵੇਂ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਚਰਣ ਪਾਏ

ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ : ਮੀਰੀ-ਪੀਰੀ ਦੇ ਮਾਲਕ ਉਸ ਸਮੇਂ ਇਥੇ ਆਏ ਜਦੋਂ ਉਹ ਆਪਣੇ ਸਾਢੂ ਸ਼੍ਰੀ ਸਾਈਂ ਜੀ ਪਾਸ ਡਰੋਲੀ ਭਾਈ ਵਿੱਚ ਧਰਮ ਪ੍ਰਚਾਰ ਕਰਨ ਹਿਤ ਠਹਿਰੇ ਹੋਏ ਸਨ । ਉਹਨਾਂ ਬਾਬਾ ਗੁਰਦਿਤਾ ਜੀ ਦੇ ਚੇਲੇ ਅਲਮਸੱਤ ਜੀ ਅਰਦਾਸ ਸੁਣ ਕੇ ਨਾਨਕਮਤਾ ਸਾਹਿਬ ਵਲ ਜਾਂਦੇ ਹੋਏ ਇਥੇ ਰੁਕੇ | ਬਾਬਾ ਅਲਮਸੱਤ ਜੀ ਨਾਨਕਮਤਾ ਸਾਹਿਬ ਦੀ ਸੇਵਾ ਕਰਦੇ ਸਨ | ਨਾਨਕਮਤਾ ਸਾਹਿਬ ਜੋ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦਾ ਅਸਥਾਨ ਸੀ, ਉਸ ਤੇ ਕੰਨ ਪਾਟੇ ਜੋਗੀਆਂ ਨੇ ਪਿਲੀਭੀਤ ਦੇ ਰਾਜਾ ਬਾਜ ਬਹਾਦਰ ਦੀ ਸਹਾਇਤਾ ਨਾਲ ਕਬਜਾ ਕਰ ਲਿਆ ਸੀ | ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਦਾ ਇਤਿਹਾਸਕ ਪਿੱਪਲ ਜੋ ਉਨ੍ਹਾਂ ਆਪਣੀ ਦਿੱਬ ਦ੍ਰਿਸਟੀ ਦੁਆਰਾ ਜੋਗੀਆਂ ਦੀ ਕਰਾਮਾਤ ਨਾਲ ਉਡੱਣ ਤੋਂ ਰੋਕਿਆ ਸੀ ਇਹ ਉਨ੍ਹਾਂ ਸਾੜ ਦਿੱਤਾ ਸੀ । ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਨਾਨਕਮਤਾ ਅਸਥਾਨ ਨੂੰ ਆਜਾਦ ਕਰਾਇਆ ਤੇ ਸੜਿਆ ਪਿੱਪਲ ਹਰਾ ਕੀਤਾ।

ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ :- ਸਿੱਖ ਧਰਮ ਦੇ ਨੋਵੇ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਦਿਲੀ ਨੂੰ ਜਾਂਦੇ ਹੋਏ ਇਥੇ ਆਏ | ਕਸ਼ਮੀਰੀ ਪੰਡਤਾਂ ਨੂੰ ਔਰੰਗਜੇਬ ਵਲੋਂ ਜਬਰਦਸਤੀ ਮੁਸਲਮਾਨ ਬਣਾਇਆ ਜਾ ਰਿਹਾ ਸੀ । ਕਸ਼ਮੀਰੀ ਪੰਡਤਾਂ ਨੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਗੇ ਬੇਨਤੀ ਕਿਤੀ | ਸਤਿਗੁਰਾਂ ਨੇ ਉਹਨਾਂ ਦੀ ਬੇਨਤੀ ਮੰਨ ਕੇ ਹਿੰਦੂ ਧਰਮ ਨੂੰ ਬਚਾਉਣ ਖਾਤਰ ਸ਼ਹੀਦੀ ਦੇਣਾ ਮਨ ਲਿਆ | ਗੁਰੂ ਸਾਹਿਬ ਦਿਲੀ ਸ਼ਹੀਦੀ ਦੇਣ ਲਈ ਜਾਂਦੇ ਹੋਏ ਇਥੇ ਭਾਈ ਗਲੋਰਾ ਜੀ ਮਸੰਦ ਪਾਸ ਠਹਿਰੇ ਸਨ | ਭਾਈ ਗਲੋਰਾ ਜੀ ਉਸ ਵਕਤ ਸਾਰੇ ਬਾੰਗਰ ਦੇਸ਼ ਹਾਂਸੀ ਤੋਂ ਹਿਸਾਰ ਤੱਕ ਦਾ ਜਥੇਦਾਰ ਸਨ । ਗੁਰੂ ਸਾਹਿਬ ਦੇ ਨਾਲ ਆਈਆਂ ਸੰਗਤਾਂ ਵੀ ਦਿੱਲੀ ਜਾਣਾ ਚਾਹੁੰਦੀਆਂ ਸਨ | ਪਰ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਇਥੋਂ ਹੀ ਵਾਪਸ ਜਾਣ ਲਈ ਕਿਹਾ । ਫਿਰ ਸੰਗਤਾਂ ਨੂੰ ਬੇਨਤੀ ਕੀਤੀ ਕਿ ਗੁਰੂ ਜੀ ਅਸੀਂ ਆਪ ਜੀ ਦਾ ਵਿਛੋੜਾ ਨਹੀ ਸਹਿ ਸਕਦੇ । ਸੋ ਗੁਰੂ ਜੀ ਨੇ ਬਚਨ ਕੀਤੇ ਕੇ ਇਸ ਅਸਥਾਨ ਦਰਸ਼ਨ ਹੀ ਮੇਰੇ ਦਰਸ਼ਨਾਂ ਦਾ ਫਲ ਹੈ ਜੋ ਸ਼ਰਧਾ ਨਾਲ ਅਰਦਾਸ ਕਰੇਗਾ, ਪੁਰੀ ਹੋਵੇਗੀ ।

ਤ੍ਸਵੀਰਾਂ ਲਈਆਂ ਗਈਆਂ ;- ੭ ਦਿਸੰਬਰ, ੨੦੦੮
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਪਾਤਸ਼ਾਹੀ ਛੇਂਵੀ ਅਤੇ ਨੌਵੀਂ ਸਾਹਿਬ, ਚੀਕਾ

ਕਿਸ ਨਾਲ ਸਬੰਧਤ ਹੈ:-
  • ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ
  • ਸ਼੍ਰੀ ਗੁਰੂ ਤੇਗ੍ਬਹਾਦਰ ਸਾਹਿਬ ਜੀ

  • ਪਤਾ:-
    ਪਿੰਡ ਧਮਤਾਨ
    ਜ਼ਿਲਾ :- ਜੀਂਦ
    ਰਾਜ ਹਰਿਆਣਾ
    ਫੋਨ ਨੰਬਰ:-੦੦੯੧-੦੦੯੧-੧੭੪੩-੨੨੧੨੮੯
     

     
     
    ItihaasakGurudwaras.com