ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
HistoricalGurudwaras.com

ਗੁਰਦੁਆਰਾ ਸ਼੍ਰੀ ਸ਼ੀਸ਼ਗੰਜ ਸਾਹਿਬ ਜ਼ਿੱਲਾ ਕਰਨਾਲ ਦੇ ਪਿੰਡ ਤਰਾਊੜੀ ਵਿਚ ਸਥਿਤ ਹੈ | ਭਾਈ ਦੇਵਾ ਜੀ ਧੋਭੀ ਹੁੰਦੇ ਸਨ | ਉਹ ਜਦੋਂ ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਦੇ ਦਰਸ਼ਨ ਕਰਨ ਸ਼੍ਰੀ ਅਨੰਦਪੁਰ ਸਾਹਿਬ ਜਾਂਦੇ ਹੁੰਦੇ ਸਨ | ਉਹ ਗੁਰੂ ਸਾਹਿਬ ਨੂੰ ਆਪਣੇ ਘਰ ਆਉਣ ਦੀ ਬੇਨਤੀ ਕਰਦੇ ਸਨ | ਜਦੋਂ ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਨੂੰ ਦਿੱਲੀ ਦੇ ਚਾਂਦਨੀ ਚੋਕ ਵਿਚ ਸ਼ਹੀਦ ਕਰ ਦਿੱਤਾ ਗਿਆ ਤਾਂ ਕਿਸੇ ਦੀ ਹਿਮਤ ਨਹੀਂ ਹੋਈ ਕੇ ਉਹ ਗੁਰੂ ਸਾਹਿਬ ਦਾ ਸ਼ਰੀਰ ਜਾਂ ਸੀਸ ਚੁਕ ਸਕੇ | ਪਰ ਅਕਾਲ ਪੁਰਖ ਦੀ ਮਰਜੀ ਨਾਲ ਤੇਜ ਹਨੇਰੀ ਚਲੀ ਅਤੇ ਉਸ ਹਨੇਰੇ ਦੇ ਉਹਲੇ ਵਿਚ ਭਾਈ ਜੈਤਾ ਜੀ ਗੁਰੂ ਸਾਹਿਬ ਦਾ ਸੀਸ ਚੁਕਣ ਵਿਚ ਕਾਮ੍ਯਾਬ ਹੋ ਗਏ ਅਤੇ ਭਾਈ ਲਖੀ ਸ਼ਾਹ ਜੀ ਗੁਰੂ ਸਾਹਿਬ ਦਾ ਸ਼ਰੀਰ ਅਪਣੇ ਘਰ ਲੈ ਗਏ ਅਤੇ ਸ਼ਰੀਰ ਦਾ ਸੰਸਕਾਰ ਅਪਣੇ ਘਰ ਨੂੰ ਅਗ ਲੱਗਾ ਕੇ ਕਿਤਾ ਕਿਉਂਕੇ ਉਸ ਤਰਹਾਂ ਸੰਸਕਾਰ ਕਰਨਾ ਖਤਰੇ ਨਾਲ ਭਰਿਆ ਸੀ | ਦੁਸਰੀ ਤਰਫ਼ ਭਾਈ ਜੈਤਾ ਜੀ ਗੁਰੂ ਸਾਹਿਬ ਦਾ ਸੀਸ ਲੈ ਕੇ ਇਥੇ ਪੰਹੁਚੇ | ਇਥੇ ਧੋਬੀ ਭਾਈ ਦੇਵਾ ਰਾਮ ਜੀ ਗੁਰੂ ਸਾਹਿਬ ਦੇ ਬਾਰੇ ਬੜੇ ਚਿੰਤਿਤ ਸਨ | ਜਦ ਭਾਈ ਜੈਤਾ ਜੀ ਇਥੇ ਪਹੁੰਚੇ ਤਾਂ ਉਹਨਾਂ ਨੇ ਭਾਈ ਦੇਵਾ ਜੀ ਨੂੰ ਸਾਰੀ ਕੁਝ ਦਸਿਆ | ਭਾਈ ਦੇਵਾ ਜੀ ਭਾਈ ਜੈਤਾ ਜੀ ਨੂੰ ਇਸ ਸਥਾਨ ਤੇ ਲੈ ਆਏ | ਭਾਈ ਜੈਤਾ ਜੀ ਨੇ ਭੋਰਾ ਸਾਹਿਬ ਵਾਲੇ ਸਥਾਨ ਤੇ ਗੁਰੂ ਸਾਹਿਬ ਦਾ ਸੀਸ ਰਖਿਆ | ਭਾਈ ਦੇਵਾ ਜੀ ਨੇ ਭਾਈ ਜੈਤਾ ਨੂੰ ਲੰਗਰ ਛਕਾਇਆ ਅਤੇ ਅਰਾਮ ਕਰਨ ਲਈ ਕਿਹਾ | ਭਾਈ ਦੇਵਾ ਜੀ ਨੇ ਆਪ ਗੁਰੂ ਸਾਹਿਬ ਦੇ ਸੀਸ ਕੋਲ ਬੈਠੇ ਰਹੇ | ਇਥੇ ਰਾਤ ਗੁਜ਼ਾਰ ਕੇ ਭਾਈ ਜੈਤਾ ਜੀ ਦੁਸਰੇ ਦਿਨ ਸਵੇਰੇ ਸ਼੍ਰੀ ਅਨੰਦਪੁਰ ਸਾਹਿਬ ਲਈ ਚਲ ਪਏ |

ਤਸਵੀਰਾਂ ਲਈਆਂ ਗਈਆਂ :- ੮ ਮਾਰਚ, ੨੦੧੪
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਸ਼ੀਸ਼ਗੰਜ ਸਾਹਿਬ ਪਾਤਸ਼ਾਹੀ ਨੋਵੀਂ, ਤਰਾਊੜੀ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਤੇਗ ਬਹਾਦਰ ਜੀ

  • ਪਤਾ :-
    ਤਰਾਊੜੀ
    ਜ਼ਿੱਲਾ :- ਕਰਨਾਲ
    ਰਾਜ :- ਹਰਿਆਣਾ
    ਫ਼ੋਨ ਨੰਬਰ :-0091-1745-241390
     

     
     
    ItihaasakGurudwaras.com