ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
HistoricalGurudwaras.com

ਗੁਰਦੁਆਰਾ ਸ਼੍ਰੀ ਪਾਤਸ਼ਾਹੀ ਨੌਵੀਂ ਸ਼ਾਹਿਬ, ਕੁਰੂਕਸ਼ੇਤਰ ਸ਼ਹਿਰ ਵਿਚ ਸਥਿਤ ਹੈ | ਗੁਰਦੁਆਰਾ ਸਾਹਿਬ ਝਾਂਸਾ ਵਾਲੀ ਸੜਕ ਤੇ ਸਥਿਤ ਹੈ | ੧੫ ਮਾਘ ੧੭੨੭ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਰਿਵਾਰ ਤੇ ਸਿੱਖ ਸੰਗਤਾਂ ਸਮੇਤ ਭਿੱਖੀ ਤਲਵੰਡੀ ਸਾਬੋ (ਦਮਦਮਾ ਸਾਹਿਬ) ਧਮਤਾਨ, ਕੈਥਲ ਤੇ ਬਾਰਨਾ ਆਦਿ ਹੁੰਦੇ ਹੋਏ ਕੁਰੂਕਸ਼ੇਤਰ ਪਧਾਰੇ । ਥਾਨੇਸਰ ਮਹਾਂਦੇਵ ਦੇ ਅਸਥਾਨ ਜੋ ਵੇਦ ਅਨੁਸਾਰ ਕਾਂਸ਼ੀ ਤੇ ਹਰਿਦੁਆਰ ਦੇ ਮੰਦਰਾਂ ਤੋਂ ਵੀ ਪੁਰਾਣਾ ਮੰਦਰ ਹੈ | ਇਸ ਤੀਰਥ ਦੇ ਕਿਨਾਰੇ ਆਸਨ ਲਗਾਇਆ ਤੇ ਲੋਕਾਂ ਨੂੰ ਸਤਿ ਧਰਮ ਦਾ ਉਪਦੇਸ਼ ਦਿੱਤਾ । ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਹਿਲੇ ਪਾਵਨ ਪੁਰਖ ਸਨ ਜਿਨਾਂ ਨੇ ਆਪਣੀ ਆਉਣ ਵਾਲੀ ਜਰ-ਭੇਟ ਨੂੰ ਲੋਕਾਂ ਦੇ ਭਲੇ ਲਈ ਵਰਤਿਆ । ਹਰ ਥਾਂ ਬਾਹੁਲਿਆਂ ਤੇ ਖੂਹ ਲਗਵਾਏ । ਤੀਰਥ ਥਾਨੇਸਰ ਮਹਾਂਦੇਵ ਦੇ ਕਿਨਾਰੇ ਧਰਮ ਰਖਿਅਕ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਥਾਨ ਸੁਭਾਇਮਾਨ ਹੈ ।

ਤ੍ਸਵੀਰਾਂ ਲਈਆਂ ਗਈਆਂ ;- ੭ ਦਿਸੰਬਰ, ੨੦੦੮
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਪਾਤਸ਼ਾਹੀ ਨੌਵੀਂ ਸਾਹਿਬ, ਕੁਰੂਕਸ਼ੇਤਰ

ਕਿਸ ਨਾਲ ਸਬੰਧਤ ਹੈ :-
  • ਸ਼੍ਰੀ ਗੁਰੂ ਤੇਗ੍ਬਹਾਦਰ ਸਾਹਿਬ ਜੀ

  • ਪਤਾ :-
    ਝਾਂਸਾ ਰੋਡ ਕੁਰ੍ਕ੍ਸ਼ੇਤ੍ਰ
    ਜ਼ਿਲਾ :- ਕੁਰ੍ਕ੍ਸ਼ੇਤ੍ਰ
    ਰਾਜ ਹਰਿਆਣਾ
    ਫੋਨ ਨੰਬਰ:-
     

     
     
    ItihaasakGurudwaras.com