ਗੁਰਦੁਆਰਾ ਸ਼੍ਰੀ ਬਾਉਲੀ ਸਾਹਿਬ ਪੰਚਕੁਲ੍ਹਾ ਵਿਚ ਸਥਿਤ ਹੈ | ਗੁਰਦੁਆਰਾ ਸਾਹਿਬ ਮਨਸਾ ਦੇਵੀ ਮੰਦਿਰ ਦੇ ਨੇੜੇ ਸਥਿਤ ਹੈ | ਇਹ ਉਹ ਪਵਿੱਤਰ ਅਸਥਾਨ ਹੈ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਕ ਮਹਾਤਮਾ ਦੇ ਜਲ ਮੰਗਣ ਤੇ ਪਿੰਜੋਰ ਦਾ ਜਲ ਇਕ ਪੱਥਰ ਪੁੱਟ ਕੇ ਪਿਆਇਆ ਸੀ । ਇੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ੭੦੦ ਸਿੰਘਾਂ ਨਾਲ ਆਏ ਸਨ । ਗੁਰੂ ਸਾਹਿਬ ਨੇ ਆਪ ਵੀ ਇਸ ਬਾਉਲੀ ਦਾ ਜਲ ਛੱਕਿਆ ਤੇ ਸਿੰਘਾਂ ਨੂੰ ਵੀ ਛਕਾਇਆ । ਜਿਹੜਾ ਵੀ ਇਸ ਬਾਉਲੀ ਦਾ ਜਲ ੪੦ ਦਿਨ ਛੱਕੇਗਾ ਉਸ ਦੇ ਸਾਰੇ ਰੋਗ ਕੱਟੇ ਜਾਣਗੇ
ਤ੍ਸਵੀਰਾਂ ਲਈਆਂ ਗਈਆਂ ;- ੭ ਜੁਲਾਈ, ੨੦੦੭ |
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ :- ਗੁਰਦੁਆਰਾ ਸ਼੍ਰੀ ਬਾਉਲੀ ਸਾਹਿਬ, ਪੰਚਕੂਲਾ
ਕਿਸ ਨਾਲ ਸਬੰਧਤ ਹੈ:-
ਸ਼੍ਰੀ ਗੁਰੂ ਨਾਨਕ ਦੇਵ ਜੀ
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਪਤਾ:-
ਨੇੜੇ ਮ੍ਨ੍ਸਾ ਦੇਵੀ ਮੰਦਰ
ਜ਼ਿਲਾ :- ਪੰਚ੍ਕੁਲਾ
ਰਾਜ ਹਰਿਆਣਾ
ਫੋਨ ਨੰਬਰ:- |
|
|
|
|
|
|