ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
HistoricalGurudwaras.com

ਗੁਰਦੁਆਰਾ ਸ਼੍ਰੀ ਅਗਮਪੁਰਾ ਪਾਤਸ਼ਾਹੀ ਦਸਵੀਂ ਸਾਹਿਬ ਜ਼ਿਲਾ ਯਮੁਨਾ ਨਗਰ ਦੇ ਪਿੰਡ ਬਲਾਚੌਰ ਵਿਚ ਸਥਿਤ ਹੈ | ਇਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਭੰਗਾਣੀ ਦਾ ਯੁੱਧ ਜਿਤ ਕੇ ਕਪਾਲ ਮੋਚ ਨ ਹੁੰਦੇ ਹੋਏ ਇਥੇ ਆਏ | ਗੁਰੂ ਸਾਹਿਬ ਦਾ ਬਾਜ ਕਪਾਲ ਮੋਚਨ ਤੋਂ ਇਥੇ ਆਇਆ ਸੀ ਗੁਰੂ ਸਾਹਿਬ ਨੇ ਇਥੇ ਆਕੇ ਹਰੜ ਦੇ ਬੂਟੇ ਨਾਲ ਆਪਣਾ ਘੋੜਾ ਬੰਨਿਆ, ਜੋ ਅਜ ਤਕ ਹਰਿਆ ਭਰਿਆ ਖੜਾ ਹੈ | ਗੁਰੂ ਸਾਹਿਬ ਨੇ ਇਥੇ ਥੜੇ ਤੇ ਬਿਰਾਜ ਕੇ ਸਿੰਘਾ ਨੂੰ ਬਾਜ ਫ਼ੜਨ ਦਾ ਹੁਕਮ ਦਿੱਤਾ ਅਤੇ ਅਗੰਮੀ ਅਤੇ ਅਨੰਦ ਮਹਿਸੂਸ ਕੀਤਾ | ਇਸ ਜਗਹ ਤੋਂ ਥੋੜੀ ਦੂਰ ਹੀ ਫ਼ਕੀਰ ਕਮਾਲ ਦੀਨ ਰਹਿੰਦਾ ਸੀ ਜੋ ਪੀਰ ਬੁੱਧੂ ਸ਼ਾਹ ਜੀ ਦਾ ਰਿਸ਼ਤੇਦਾਰ ਸੀ | ਉਸ ਦੇ ਮਨ ਵਿਚ ਗੁਰੂ ਸਾਹਿਬ ਦੇ ਦਰਸ਼ਨਾਂ ਦੀ ਬਹੁਤ ਤਾਂਗ ਸੀ | ਜਦੋਂ ਉਸ ਨੂੰ ਗੁਰੂ ਸਾਹਿਬ ਦੇ ਆਉਣ ਦਾ ਪਤਾ ਲੱਗਿਆ ਤਾਂ ਉਹ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਨਿਹਾਲ ਹੋ ਗਿਆ | ਇਥੇ ਪਾਣੀ ਵਿਚ ਗੁਰੂ ਸਾਹਿਬ ਨੇ ਆਪਣੇ ਚਰਨ ਧੋਤੇ ਅਤੇ ਬਚਨ ਕੀਤਾ ਕੇ ਜੋ ਵੀ ਸ਼ਰਦਾ ਨਾਲ ਇਥੇ ਇਸ਼ਨਾਨ ਕਰੇਗਾ ਉਸਦੀਆਂ ਨੋ ਕਾਮਨਾਵਾਂ ਪੂਰੀਆਂ ਹੋਣਗੀਆਂ

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਅਗਮਪੁਰਾ ਪਾਤਸ਼ਾਹੀ ਦਸਵੀਂ ਸਾਹਿਬ, ਬਲਾਚੌਰ

ਕਿਸ ਨਾਲ ਸਬੰਧਤ ਹੈ:-
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • ਪਤਾ:-
    ਪਿੰਡ :- ਬਲਾਚੌਰ
    ਜ਼ਿਲਾ : ਯ੍ਮੁਨਾ ਨਗਰ
    ਰਾਜ :- ਹਰਿਆਣਾ
    ਫੋਨ ਨੰਬਰ:-
     

     
     
    ItihaasakGurudwaras.com