ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
HistoricalGurudwaras.com

ਗੁਰਦੁਆਰਾ ਸ਼੍ਰੀ ਥੱੜਾ ਸਾਹਿਬ ਜ਼ਿੱਲਾ ਯਮੁਨਾਨਗਰ ਦੇ ਪਿੰਡ ਜੀਵਰਹੇੜੀ ਵਿਚ ਸਥਿਤ ਹੈ | ਸ਼੍ਰੀ ਗੁਰੂ ਤੇਗ ਬਹਾਦਰ ਸਹਿਬ ਜੀ ਇਥੇ ਬਿਹਾਰ, ਅਸਾਮ ਤੋਂ ਵਾਪਿਸ ਆਉਂਦੇ ਹੋਏ ਆਏ | ਗੁਰੂ ਸਾਹਿਬ ਇਥੇ ਪੰਡਿਤ ਭਿਖਾਰੀ ਦਾਸ ਸਾੱਧੁ ਨੂੰ ਮਿਲਣ ਆਏ | ਗੁਰੂ ਸਾਹਿਬ ਇਥੇ ਆ ਕੇ ਸੁਕੇ ਪਿਪਲ ਹੇਠ ਬੈਠ ਗਏ | ਪੰਡਿਤ ਭਿਖਾਰੀ ਦਾਸ ਨੇ ਗੁਰੂ ਸਾਹਿਬ ਨੂੰ ਕਿਹਾ ਕੇ ਇਸ ਹੇਠ ਸਨ ਬੈਠੋ, ਇਸ ਦਰਖਤ ਦੀ ਛਾਂ ਨਹੀਂ ਹੈ | ਗੁਰੂ ਸਾਹਿਬ ਬੋਲੇ " ਸੁਕੇ ਹਰੇ ਕੀਏ ਖਿਨ ਮਾਹੇ " ਗੁਰੂ ਸਾਹਿਬ ਦੇ ਇਹ ਬਚਨਾ ਨਾਲ ਪਿਪਲ ਹਰਾ ਹੋ ਗਿਆ ਅਤੇ ਅਜ ਵੀ ਹਰਾ ਖੜਾ ਹੈ | ਪੰਡਿਤ ਗੰਗਾ ਇਸ਼ਨਾਨ ਲਈ ਹਰ ਕੀ ਪੋੜੀ ਜਾਂਦਾ ਸੀ | ਜਦੋਂ ਗੁਰੂ ਸਾਹਿਬ ਨੇ ਉਸਨੂੰ ਪੁਛਿਆ ਤਾਂ ਪੰਡਿਤ ਨੇ ਦਸਿਆ ਕਿ ਉਹ ਗੰਗਾ ਇਸ਼ਨਾਨ ਲਈ ਜਾਂਦਾ ਹੈ | ਗੁਰੂ ਸਾਹਿਬ ਨੇ ਪੰਡਿਤ ਨੂੰ ਇਕ ਗੜਬੀ ਅਤੇ ਜੋੜਾ ਦਿੱਤਾ ਅਤੇ ਕਿਹ ਕਿ ਗੰਗਾ ਜੀ ਨੂੰ ਭੇਂਟ ਕਰ ਆਉਣ | ਭਿਖਾਰੀ ਦਾਸ ਨੇ ਉਹ ਦੋਂਵੇ ਚੀਜਾਂ ਗੰਗਾ ਜੀ ਨੂੰ ਭੇਂਟ ਕਰ ਦਿੱਤੀਆਂ | ਦੁਸਰੇ ਦਿਨ ਜਦੋਂ ਪੰਦਿਤ ਖੂਹ ਵਿਚੋਂ ਪਾਣੀ ਕੱਡ ਰਿਹਾ ਸੀ ਤਾਂ ਉਹ ਦੋਵੇਂ ਚਿਜਾਂ ਖੂਹ ਵਿਚੋਂ ਨਿਕਲੀਆਂ | ਗੁਰੂ ਸਾਹਿਬ ਨੇ ਪੰਡਿਤ ਨੂੰ ਕਿਹਾ ਹੈਰਾਨ ਨਾ ਹੋਵੋ | ਸਾਡੀਆਂ ਭੇਟਾਵਾਂ ਲੈਣ ਲਈ ਗੰਗਾ ਚੱਲ ਕਿ ਇਥੇ ਆ ਗਈ ਹੈ |ਗੁਰੂ ਸਹਿਬ ਨੇ ਇਸ ਅਸਥਾਨ ਨੂੰ ਵਰ ਦਿੱਤਾ ਕਿ ਮਸਿਆ ਵਾਲੇ ਦਿਨ ਜਿਹੜਾ ਇਨਸਾਨ ਇਥੇ ਇਸ਼ਨਾਨ ਕਰੇਗਾ ਉਸਨੂੰ ਹਰ ਕੀ ਪਾਉੜੀ ਤੋਂ ਵੀ ਵੱਧ ਮਹਾਤਮ ਪ੍ਰਾਪਤ ਹੋਵੇਗਾ |

ਤਸਵੀਰਾਂ ਲਈਆਂ ਗਈਆਂ :- 25 Dec, 2011.
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰਦੁਆਰਾ ਸ਼੍ਰੀ ਥੱੜਾ ਸਾਹਿਬ, ਜੀਵਰਹੇੜੀ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਤੇਗ ਬਹਾਦਰ ਜੀ

  • ਪਤਾ :-
    ਪਿੰਡ :- ਜੀਵਰਹੇੜੀ
    ਜ਼ਿੱਲਾ :- ਯਮੁਨਾਨਗਰ
    ਰਾਜ :- ਹਰਿਆਣਾ
    ਫ਼ੋਨ ਨੰਬਰ:-
     

     
     
    ItihaasakGurudwaras.com