ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   

ਗੁਰਦੁਆਰਾ ਸ਼੍ਰੀ ਇਮਲੀ ਸਾਹਿਬ ਮਧ ਪ੍ਰਦੇਸ਼ ਦੇ ਸ਼ਹਿਰ ਇੰਦੋਰ ਵਿਚ ਸਥਿਤ ਹੈ |

ਸ਼੍ਰੀ ਗੁਰੂ ਨਾਨਕ ਦੇਵ ਜੀ ਅਪਣੀ ਦੁਸਰੀ ਉਦਾਸੀ ਵੇਲੇ ਦੱਖਣ ਤੋਂ ਮੁੜਦੇ ਹੋਏ ਆਏ | ਇਥੇ ਗੁਰੂ ਸਾਹਿਬ ਉਂਕਾਰੇਸ਼ਵਰ ਤੋਂ ਆਏ | ਉਹਨਾਂ ਦਿਨਾਂ ਵਿਚ ਬੁਤ ਪੁਜਾ ਬੜੇ ਜੋਰ ਤੇ ਸੀ | ਲੋਕੀ ਕਰਮ ਕਾਂਡ ਵਿਚ ਬੂਰੀ ਤਰਾਂ ਫ ਸੇ ਹੋਏ ਸੀ | ਗੁਰੂ ਸਾਹਿਬ ਨੇ ਉਹਨਾਂ ਨੂੰ ਬੁਤ ਪੂਜਣ ਤੋਂ ਰੋਕਿਆ | ਗੁਰੂ ਸਾਹਿਬ ਇਥੇ ਇਕ ਇਮਲੀ ਦਰਖਤ ਹੇ ਠਾਂ ਬੈਠੇ ਅਤੇ ਸ਼ਬਦ ਦਾ ਮਹਤਤ ਦਸਿਆ | ਸੰਗਤਾਂ ਗੁਰੂ ਸਾਹਿਬ ਦੇ ਅਮ੍ਰਿਤ ਰੂਪੀ ਬਚਨ ਅਤੇ ਭਾਈ ਮਰਦਾਨਾ ਜੀ ਦਾ ਸੰਗੀਤ ਸੁਣ ਕੇ ਨਿਹਾਲ ਹੋਈਆਂ | ਜਦੋਂ ਸੰਗਤਾਂ ਨੇ ਗੁਰੂ ਸਾਹਿਬ ਦੇ ਚਰਨ ਸਪਰਸ਼ ਕਰ ਨੇ ਚਾਹੇ ਇਹ ਦੇਖ ਕੇ ਹੈਰਾਨ ਹੋਏ ਕੇ ਗੁਰੂ ਸਾਹਿਬ ਤਾਂ ਨਿਰਾ ਹੀ ਨੂਰ ਸਨ | ਗੁਰਦੁਆਰਾ ਸਾਹਿਬ ਦੀ ਉਸਾਰੀ ਦੇ ਦੋਰਾਨ ਇਮਲੀ ਦਾ ਦਰਖਤ ਵੱਡ ਦਿੱਤਾ ਗਿਆ | ਹੁਣ ਉਸ ਸਥਾਨ ਤੇ ਹੋਠਲ਼ੀ ਮੰਜਿਲ ਤੇ ਇਕ ਥੜਾ ਸਾਹਿਬ ਬਣਿਆ ਹੋਇਆ ਹੈ ਅਤੇ ਉਸ ਉਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ |

ਤ੍ਸਵੀਰਾਂ ਲਈਆਂ ਗਈਆਂ ;-੨੭ ਸ੍ਪ੍ਤੰਬਰ ੨੦੦੯
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਇਮਲੀ ਸਾਹਿਬ, ਇੰਦੋਰ

ਕਿਸ ਨਾਲ ਸਬੰਧਤ ਹੈ :-
 • ਸ਼੍ਰੀ ਗੁਰੂ ਨਾਨਕ ਦੇਵ ਜੀ

 • ਪਤਾ:-
  ਇੰਦੋਰ ਸ਼ਹਿਰ
  ਰਾਜ :- ਮਧ ਪ੍ਰਦੇਸ਼
  ਫੋਨ ਨੰਬਰ:-੦੦੯੧-੭੫੧-੨੪੮੦੦੪੦, ੨੪੮੦੭੭੬
   

   
   
  ItihaasakGurudwaras.com