ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   

ਗੁਰਦੁਆਰਾ ਸ਼੍ਰੀ ਮਾਲਟੇਕੜੀ ਸਾਹਿਬ ਮਹਾਰਾਸ਼ਟਰ ਰਾਜ ਵਿਚ ਨਾੰਦੇੜ ਸ਼ਹਿਰ ਵਿਚ ਸਥਿਤ ਹੈ | ਇਹ ਅਸਥਾਨ ਨਾੰਦੇੜ ਅਕੋਲਾ ਸੜਕ ਦੇ ਉਤੇ ਸਥਿਤ ਹੈ | ਮਾਲ ਦਾ ਅਰਥ ਖਜ਼ਾਨਾ ਹੈ ਅਤੇ ਟੇਕੜੀ ਤੋਂ ਭਾਵ ਉਚੀ ਜਗ੍ਹਾਂ ਕਰਕੇ ਜਾਣਿਆ ਜਾਂਦਾ ਹੈ । ਇਹ ਅਸਥਾਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਮੇਂ ਦੇ ਗੁਪਤ ਖਜ਼ਾਨੇ ਦੀ ਥਾਂ ਹੈ । ਛੇਵੇਂ ਸਤਿਗੁਰੂ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਕਰਤਾਰਪੁਰੋਂ ਇੱਕ ਫਕੀਰ ਲੱਕੜਸ਼ਾਹ ਨੂੰ ਇਸ ਥਾਂ ਦੇ ਖਜ਼ਾਨੇ ਦੀ ਰਾਖੀ ਵਾਸਤੇ ਭੇਜਿਆ ਸੀ । ਇਹ ਫਕੀਰ ਛੇਵੇਂ ਸਤਿਗੁਰੂ ਜੀ ਤੋਂ ਲੈਕੇ ਦਸਵੇਂ ਸਤਿਗੁਰੂ ਜੀ ਦੇ ਆਉਣ ਤੱਕ ਖਜ਼ਾਨੇ ਦੀ ਰਾਖੀ ਕਰਦਾ ਰਿਹਾ । ਰੋਜ਼ਾਨਾ ਉਸ ਨੂੰ ਦੋ ਸੋਨੇ ਦੀਆਂ ਅਸ਼ਰਫੀਆਂ (ਮੋਹਰਾਂ) ਮਿਲਦੀਆਂ ਸਨ । ਦਸਵੇਂ ਪਾਤਿਸਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਨਾਂਦੇੜ ਸ਼ਹਿਰ ਵਿੱਚ ਆਏ ਤਾਂ ਉਹਨਾਂ ਨੇ ਨਾਲ ਸਿੱਖ ਫੌਜਾਂ ਵੀ ਆਈਆਂ ਸਨ | ਉਹਨਾਂ ਸਿੱਖ ਫੌਜਾਂ ਨੇ ਗੁਰੂ ਸਾਹਿਬ ਪਾਸ ਬੇਨਤੀ ਕੀਤੀ ਕਿ, ਅਸੀਂ ਘਰ ਵਾਪਸ ਜਾਣਾ ਹੈ ਸਾਨੂੰ ਤਨਖਾਹਾਂ ਦਿਓ । ਗੁਰੂ ਸਾਹਿਬ ਨੇ ਭਾਈ ਦਇਆ ਸਿੰਘ ਜੀ ਅਤੇ ਭਾਈ ਧਰਮ ਸਿੰਘ ਜੀ ਨੂੰ ਹੁਕਮ ਕੀਤਾ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਗੁਪਤ ਖਜ਼ਾਨਾ ਮਾਲਟੇਕੜੀ ਦੀ ਥਾਂ ਤੇ ਹੈ, ਉਹ ਖਜ਼ਾਨਾ ਲੈਕਰ ਆਓ । ਭਾਈ ਦਇਆ ਸਿੰਘ ਜੀ ਅਤੇ ਭਾਈ ਧਰਮ ਸਿੰਘ ਜੀ ਆਪਣੇ ਨਾਲ ਫੌਜਾਂ ਨੂੰ ਲੈਕਰ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਮੇਂ ਰੱਖੇ ਖਜ਼ਾਨੇ ਨੂੰ ਕੱਢਕੇ ਖਚਰਾ, ਬੈਲ ਗੱਡੀਆਂ ਵਿੱਚ ਭਰ ਕੇ ਗੁਰਦੁਆਰਾ ਸ਼੍ਰੀ ਸੰਗਤ ਸਾਹਿਬ ਵਾਲੀ ਥਾਂ ਤੇ ਗੁਰੂ ਸਾਹਿਬ ਦੀ ਹਜੂਰੀ ਵਿੱਚ ਲੈ ਆਏ । ਦਸਮੇਸ਼ ਪਿਤਾ ਜੀ ਨੇ ਇਹ ਖਜ਼ਾਨਾ ਢਾਲਾਂ ਭਰ-ਭਰ ਕੇ ਫੌਜਾਂ ਨੂੰ ਵੰਡਿਆ ਅਤੇ ਬਾਕੀ ਜੋ ਖਜ਼ਾਨਾ ਬਚ ਗਿਆ ਉਹ ਵਾਪਸ ਗੁਰਦੁਆਰਾ ਸ਼੍ਰੀ ਮਾਲਟੇਕੜੀ ਵਾਲੀ ਥਾਂ ਤੇ ਗੁਪਤ ਰਖ ਦਿੱਤਾ | ਸਿੰਘਾ ਨੇ ਗੁਰੂ ਸਾਹਿਬ ਨੂੰ ਪੁਛਿਆ ਕਿ ਖਜਾਨਾ ਗੁਪਤ ਰੱਖਣ ਦਾ ਕੀ ਕਾਰਨ ਹੈ? ਗੁਰੂ ਜੀ ਨੇ ਫੁਰਮਾਇਆ, ਜਦੋਂ ਖਾਲਸਾ ੯੬ ਕਰੋੜ ਸਜੇਗਾ ਉਸ ਦਿਨ ਇਸ ਥਾਂ ਤੇ ਦਬਿਆ ਗੁਪਤ ਖਜ਼ਾਨੇ ਤੋਂ ਢਾਈ ਦਿਨਾਂ ਦਾ ਅਤੁੱਟ ਲੰਗਰ ਚਲੇਗਾ।

ਤ੍ਸਵੀਰਾਂ ਲਈਆਂ ਗਈਆਂ :- ੧੬ ਦਿਸੰਬਰ, ੨੦੦੯
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰਦੁਆਰਾ ਸ਼੍ਰੀ ਮਾਲਟੇਕੜੀ ਸਾਹਿਬ, ਨਾੰਦੇੜ

ਕਿਸ ਨਾਲ ਸੰਬੰਧਤ ਹੈ :-
 • ਸ਼੍ਰੀ ਗੁਰੂ ਨਾਨਕ ਦੇਵ ਜੀ

 • ਪਤਾ
  ਨੰਦੇੜ
  ਜਿਲਾ :- ਨੰਦੇੜ
  ਰਾਜ :- ਮਹਾਰਾਸ਼ਟਰ
  ਫੋਨ ਨੰਬਰ:-
   

   
   
  ItihaasakGurudwaras.com