ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   

ਗੁਰਦੁਆਰਾ ਸਚਖੰਡ ਸ਼੍ਰੀ ਹਜੂਰ ਸਾਹਿਬ ਮਹਾਰਾਸ਼ਟਰ ਰਾਜ ਦੇ ਜਿਲਾ ਨਾਂਦੇੜ ਵਿਚ ਸਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਅਸਥਾਨ ਤੇ ਆਏ | ਇਕ ਦਿਨ ਗੁਰੂ ਸਾਹਿਬ ਗੋਦਾਵਰੀ ਨਹਿਰ ਦੇ ਕੰਡੇ ਬੈਠੇ ਸਨ (ਗੁਰਦੁਆਰਾ ਸ਼੍ਰੀ ਨਗੀਨਾ ਘਾਟ ਸਾਹਿਬ ਵਾਲੇ ਸਥਾਨ ਤੇ ) ਤਾਂ ਗੁਰੂ ਸਾਹਿਬ ਨੇ ਦਸਿਆ ਕੇ ਇਹ ਸਥਾਨ ਪੁਰਾਨੇ ਸਮੇਂ ਵਿਚ ਉਹਨਾਂ ਦਾ (ਦੂਸ਼ਟ ਦਮਨ ) ਤਪ ਸਥਾਨ ਸੀ । ਸੰਗਤ ਨੇ ਬੇਨਤੀ ਕਿਤੀ ਕੇ ਉਹ ਸਥਾਨ ਦਿਖਾਉ ਜਿਥੇ ਤੁਸੀਂ ਤਪ ਕਰਦੇ ਸੀ | ਗੁਰੂ ਸਾਹਿਬ ਨੇ ਉਸ ਸਥਾਨ ਤੋਂ ਤੀਰ ਮਾਰਿਆ ਅਤੇ ਦਸਿਆ ਕਿ ਜਿਥੇ ਇਹ ਡਿਗੇਗਾ ਉਹੀ ਸਥਾਨ ਗੁਰੂ ਸਾਹਿਬ ਦ ਤਪ ਸਥਾਨ ਹੈ | ਉਹ ਤੀਰ ਇਸ ਸਥਾਨ ਤੇ ਡਿਗਿਆ ਜਿਥੇ ਹੁਣ ਸਚਖੰਡ ਸ਼੍ਰੀ ਹਜੂਰ ਸਾਹਿਬ ਸਥਿਤ ਹੈ | ਇਸ ਸਥਾਨ ਤੇ ਗੁਰੂ ਸਾਹਿਬ ਦੇ ਪੁਰਾਨੇ ਸਮੇਂ ਦੀਆਂ ਕੁਝ ਵਸਤਾਂ ਵੀ ਲਭੀਆਂ | ਕੁਝ ਸਮੇਂ ਬਾਅਦ ਜਦ ਗੁਰੂ ਸਾਹਿਬ ਨੇ ਮਾਤ ਲੋਕ ਤੋਂ ਜਾਣ ਬਾਰੇ ਅਪਣੇ ਸਿੰਘਾ ਨੂੰ ਦਸਿਆ ਤਾਂ ਸਿੰਘਾ ਨੇ ਪੁੱਛਿਆ ਕਿ ਗੁਰੂ ਸਾਹਿਬ ਤੋਂ ਬਾਅਦ ਉਹਨਾਂ ਦਾ ਗੁਰੂ ਕੋਣ ਹੋਵੇਗਾ | ਗੁਰੂ ਸਾਹਿਬ ਨੇ ਉਸ ਵਖਤ ਸਿੰਘਾ ਨੂੰ ਦਸਿਆ ਕੇ ਹੁਣ ਤੋਂ ਬਾਅਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਿ ਉਹਨਾਂ ਦੇ ਗੁਰੂ ਹੋਣਗੇ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰ ਗੱਦੀ ਬਖਸ਼ੀ

"ਆਗਿਆ ਭਈ ਅਕਾਲ ਕੀ ਤਭੇ ਚਲਾਇਉ ਪੰਥ ||
ਸਬ ਸਿਖਨ ਕੋ ਹੁਕਮ ਹੈ ਗੁਰੂ ਮਾਨਿਉ ਗ੍ਰੰਥ||
"

ਬਾਅਦ ਵਿਚ ਗੁਰੂ ਸਾਹਿਬ ਇਸੇ ਅਸਥਾਨ ਤੇ ਗੁਰੂ ਸਾਹਿਬ ਪ੍ਰਲੋਕ ਗਮਨ ਕਰ ਗਏ

ਹੋਰ ਤਸਵੀਰਾਂ

ਤ੍ਸਵੀਰਾਂ ਲਈਆਂ ਗਈਆਂ :- ੧੬ ਦਿਸੰਬਰ, ੨੦੦੯
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵ੍ਧੇਰੇ ਜਾਣ੍ਕਾਰੀ:-
ਗੁਰਦੁਆਰਾ ਸਚਖੰਡ ਸ਼੍ਰੀ ਹਜੂਰ ਸਾਹਿਬ, ਨਾਂਦੇੜ

ਕਿਸ ਨਾਲ ਸ੍ਬੰਧ੍ਤ ਹੈ :-
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • ਪ੍ਤਾ
    ਨੰਦੇੜ
    ਜਿਲਾ :- ਨੰਦੇੜ
    ਰਾਜ :- ਮਹਾਰਾਸ਼੍ਟਰ
    ਫੋਨ ਨੰਬਰ:-੦੦੯੧-੨੪੬੨-੨੪੩੫੫੯, ੨੩੪੮੧੩, ੨੪੧੨੬੬
    ਫ਼ੈਕ੍ਸ :-੦੦੯੧-੦੨੪੬੨੨-੩੪੮੧੨



    MORE PHOTOS
     

     
     
    ItihaasakGurudwaras.com