ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   

ਗੁਰਦੁਆਰਾ ਸ਼੍ਰੀ ਸੰਗਤ ਸਾਹਿਬ ਮਹਾਰਾਸ਼ਟਰ ਰਾਜ ਵਿਚ ਨਾੰਦੇੜ ਸ਼ਹਿਰ ਵਿਚ ਸਥਿਤ ਹੈ | ਦਸਵੇਂ ਪਾਤਿਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਨਾਂਦੇੜ ਸ਼ਹਿਰ ਵਿਚ ਆਏ ਤਾਂ ਸਭ ਤੋਂ ਪਹਿਲਾ ਇਥੇ ਹੀ ਡੇਰੇ ਲਗਾਏ । ਉਹਨਾਂ ਦੇ ਨਾਲ ਜੋ ਫੌਜ ਆਈ ਸੀ ਉਹਨਾ ਨੇ ਗੁਰੂ ਸਾਹਿਬ ਜੀ ਤੋਂ ਮੰਗ ਕੀਤੀ ਕਿ ਸਾਨੂੰ ਘਰ ਜਾਣਾ ਹੈ, ਸਾਨੂੰ ਤਨਖਾਵਾਂ ਦਿੱਤੀਆਂ ਜਾਣ । ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ ਆਏ ਪੰਜ ਪਿਆਰਿਆ ਵਿੱਚ ਸਿੰਘ ਸਾਹਿਬ ਭਾਈ ਦਯਾ ਸਿੰਘ ਜੀ ਅਤੇ ਭਾਈ ਧਰਮ ਸਿੰਘ ਜੀ ਨੂੰ ਹੁਕਮ ਦਿੱਤਾ ਗਿਆ "ਜਾਓ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਮੇਂ ਦਾ ਗੁਪਤ ਖਜ਼ਾਨਾ ਮਾਲਟੇਕੜੀ ਤੇ ਦੱਬਿਆ ਹੋਇਆ ਹੈ ਉਹ ਖਜਾਨਾ ਕੱਢ ਕੇ ਲੈ ਆਓ।" ਸਿੰਘ ਸਾਹਿਬ ਭਾਈ ਦਯਾ ਸਿੰਘ ਜੀ ਅਤੇ ਭਾਈ ਧਰਮ ਸਿੰਘ ਜੀ ਨੇ ਫੌਜਾ ਨੂੰ ਆਪਣੇ ਨਾਲ ਲਿਆ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਮੇਂ ਤੋਂ ਰਖੇ ਖਜਾਨੇ ਵਾਲੀ ਥਾਂ ’ਮਾਲਟੇਕੜੀ’ ਤੇ ਜਾਕੇ ਖਜਾਨਾ ਪੁੱਟਿਆ । ਖਜਾਨਾ ਗੱਡਿਆਂ, ਖਚਰਾਂ, ਬੈਲ ਗੱਡੀਆਂ ਤੇ ਲੱਧ ਕੇ ਲਿਆਂਦਾ ਗਿਆ । ਇਸ ਅਸਥਾਨ ਤੇ ਫੌਜਾਂ ਨੂੰ ਢਾਲਾਂ ਭਰ-ਭਰ ਕੇ ਦਿੱਤੀਆਂ ਗਈਆਂ । ਜਿਹੜਾ ਤੁੱਰ ਕੇ ਆਇਆ, ਉਸ ਨੂੰ ਇਕ ਢਾਲ ਅਤੇ ਜੋ ਘੋੜ ਸਵਾਰ ਸੀ ਉਸਨੂੰ ਦੋ-ਦੋ ਢਾਲਾਂ ਭਰ ਕੇ ਖਜਾਨੇ ਦੀਆਂ ਦਿੱਤੀਆਂ ਗਈਆਂ । ਆਪਣੀਆਂ ਫੌਜਾਂ ਨੂੰ ਵੀ ਦਿੱਤੀਆ ਗਈਆਂ ਅਤੇ ਬਹਾਦਰ ਸ਼ਾਹ ਦੀਆਂ ਫੌਜਾਂ ਨੂੰ ਵੀ ਤਨਖਾਵਾ ਦਿੱਤੀਆ ਗਈਆਂ । ਜਿਸ ਢਾਲ ਨਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤਨਖਾਂਵਾ ਤਕਸੀਮ ਕੀਤੀਆ ਉਹ ਢਾਲ ਅੱਜ ਵੀ ਇਸ ਅਸਥਾਨ ਤੇ ਸੋਭਾਏ ਮਾਨ ਹੈ ।

ਤ੍ਸਵੀਰਾਂ ਲਈਆਂ ਗਈਆਂ :- ੧੬ ਦਿਸੰਬਰ, ੨੦੦੯
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰਦੁਆਰਾ ਸ਼੍ਰੀ ਸੰਗਤ ਸਾਹਿਬ, ਨਾੰਦੇੜ

ਕਿਸ ਨਾਲ ਸੰਬੰਧਤ ਹੈ :-
 • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

 • ਪਤਾ
  ਨੰਦੇੜ
  ਜਿਲਾ :- ਨੰਦੇੜ
  ਰਾਜ :- ਮਹਾਰਾਸ਼ਟਰ
  ਫੋਨ ਨੰਬਰ:-
   

   
   
  ItihaasakGurudwaras.com