ਗੁਰਦੁਆਰਾ ਸ਼੍ਰੀ ਚਰਨ ਕਮਲ ਸਾਹਿਬ ਪਿੰਡ ਨਰੈਣਾ (ਨਰਾਇਣਾ), ਤਹਿਸੀਲ ਦੂਦੂ, ਜ਼ਿਲ੍ਹਾ ਜੈਪੁਰ, ਰਾਜਸਥਾਨ ਵਿੱਚ ਸਥਿਤ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਤਲਵੰਡੀ ਸਾਬੋ ਤੋਂ ਨਾਂਦੇੜ ਸਾਹਿਬ ਜਾਂਦੇ ਸਮੇਂ ਇਥੇ ( ਮਹੰਤ ਜੈਤ ਰਾਮ ਜੀ ਦੇ ਡੇਰੇ ) ਆਏ ਸਨ। ਗੁਰੂ ਸਾਹਿਬ ਇਥੇ ਸਿਰਸਾ, ਨੋਹਰ, ਸੁਹਾਵਾ ਆਦਿ ਹੁੰਦੇ ਹੋਏ ਆਏ ਸਨ | ਗੁਰੂ ਸਾਹਿਬ ਦਾਦੂ ਸੰਪਰਦਾ ਦੇ ਮਹੰਤ ਜੈਤ ਰਾਮ ਜੀ ਦੀ ਬੇਨਤੀ ਤੇ ਸੰਗਤਾਂ ਸਮੇਤ ਇਥੇ ਆਏ 13 ਦਿਨ ਠਹਿਰੇ ਸਨ | ਗੁਰੂ ਸਾਹਿਬ ਨੇ ਦਾਦੂ ਦੀ ਸਮਾਧ ਨੂੰ ਆਪਣਾ ਤੀਰ ਝੁਕਾ ਕੇ ਮੱਥਾ ਟੇਕਿਆ। ਗੁਰੂ ਸਾਹਿਬ ਦੇ ਨਾਲ ਸਿੱਖਾਂ ਨੇ ਇਸ ਬਾਰੇ ਪੁੱਛਿਆ ਕਿ ਗੁਰਮਤਿ ਅਨੁਸਾਰ ਕਿਸੇ ਵੀ ਸਮਾਧ ਦੇ ਅੱਗੇ ਝੁਕਣ ਦੀ ਆਗਿਆ ਨਹੀਂ ਸੀ ਅਤੇ ਗੁਰੂ ਸਾਹਿਬ ਨੂੰ ਇਸ ਗਲਤੀ ਲਈ ਤਨਖਾਹ ਲਾਈ | ਗੁਰੂ ਸਾਹਿਬ ਨੇ ਬੜੀ ਖੁਸ਼ੀ ਨਾਲ ਖਾਲਸੇ ਦੇ ਹੁਕਮ ਨੂੰ ਸਵਿਕਾਰ ਕੀਤਾ ਅਤੇ ਬਚਨ ਕੀਤੇ ਕੇ ਖਾਲਸਾ ਨੇ ਗੁਰਮਤਿ ਅਨੁਸਾਰ ਆਪਣਾ ਫ਼ਰਜ ਨਿਭਾਇਆ ਹੈ ਅਤੇ ਇਸ ਪ੍ਰਿਖਿਆ ਵਿਚ ਸਫ਼ਲ ਹੋਇਆ ਹੈ | ਇਸ ਤੋਂ ਇਲਾਵਾ ਗੁਰੂ ਸਾਹਿਬ ਨੇ ਇਕ ਕੌਤਕ ਰਚਿਆ ਕਿ ਉਹਨਾਂ ਦੇ ਬਾਜ ਨੇ ਮਹੰਤ ਜੈਤ ਰਾਮ ਜੀ ਦੀ ਭਾਵਨਾ ਨੂੰ ਮੁੱਖ ਰੱਖਦੇ ਹੋਏ ਬਾਜਰਾ ਖਾਣਾ ਪ੍ਰਵਾਨ ਕੀਤਾ | ਜਿਥੇ ਕੇ ਬਾਜ ਮਾਸ ਖਾਣ ਵਾਲਾ ਪੰਛੀ ਹੈ |
ਇਹ ਸਾਰਾ ਇਤਿਹਾਸ ਮਹੰਤ ਜੈਤ ਰਾਮ ਜੀ ਦੇ ਡੇਰੇ ਦਾ ਹੈ ਜੋ ਇਸ ਸਥਾਨ ਤੋਂ ਥੋੜੀ ਦੂਰੀ ਤੇ ਹੈ | ਜਦੋਂ ਸਿਖਾਂ ਨੇ ਇਥੇ ਗੁਰਦੁਆਰਾ ਸਾਹਿਬ ਉਸਾਰਣ ਦਾ ਯਤਨ ਕੀਤਾ ਤਾਂ ਸਰਕਾਰ ਵਲੋਂ ਇਹ ਜਗਹ ਸਿਖਾਂ ਨੂੰ ਦਿੱਤੀ ਗਈ
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਚਰਨ ਕਮਲ ਸਾਹਿਬ, ਨਰੈਣਾ
ਕਿਸ ਨਾਲ ਸਬੰਧਤ ਹੈ
:- ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਪਤਾ:-
ਪਿੰਡ :- ਨਰੈਣਾ (ਨਰਾਇਣਾ),
ਤਹਿਸੀਲ :- ਦੂਦੂ
ਜ਼ਿਲ੍ਹਾ :- ਜੈਪੁਰ
ਰਾਜਸਥਾਨ
ਫੋਨ ਨੰਬਰ:-
01425- 233133, |
|
|
|
|
|
|