ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   

ਗੁਰਦੁਆਰਾ ਸ਼੍ਰੀ ਭਗਤ ਧੰਨਾ ਜੀ ਸਾਹਿਬ ਪਿੰਡ ਧੁੰਆਂ ਕਲਾਂ ਜਿਲਾ ਟੋਂਕ ਰਾਜਸਥਾਨ ਵਿਚ ਸਥਿਤ ਹੈ | ਭਗਤ ਧੰਨਾ ਜੀ ਉਹਨਾਂ ਭਗਤਾਂ ਵਿਚੋਂ ਇਕ ਹਨ ਜਿਹਨਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸ਼ਾਮਲ ਕੀਤੀ ਗਈ ਹੈ। ਭਗਤ ਧੰਨਾ ਜੀ ਦਾ ਜਨਮ ਪਿੰਡ ਧੁੰਵਾ ਕਲਾਂ ਵਿਚ ਮਾਤਾ ਗੰਗਾ ਬਾਈ ਅਤੇ ਪਿਤਾ ਰਾਮੇਸ਼ਰ ਦਾਸ ਜੀ ਦੇ ਘਰ ਹੋਇਆ | ਭਗਤ ਧੰਨਾ ਜੀ ਦਾ ਮੁਖ ਧੰਦਾ ਕਿਸਾਨੀ ਸੀ | ਭਗਤ ਜੀ ਬਚਪਨ ਤੋਂ ਹੀ ਬੜੇ ਭੋਲਾ ਸੁਭਾਅ ਅਤੇ ਰੱਬੀ ਪ੍ਰੇਮ ਰਖਦੇ ਸਨ | ਧਾਰਮਿਕ ਪ੍ਰਵਿਰਤੀ ਦੇ ਮਾਲਕ ਹੋਣ ਕਰਕੇ ਉਹ ਪਿੰਡ ਦੇ ਬਜੁਰਗਾਂ ਕੋਲੋਂ ਧਰਮੀ ਪੁਰਸ਼ਾਂ ਦੀਆਂ ਜੀਵਨ ਕਥਾਵਾਂ ਸੁਣਦੇ ਸਨ | ਉਹਨਾਂ ਨੇ ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਭਗਤ ਸੈਣ ਜੀ ਭਗਤ ਨਾਮਦੇਵ ਆਦਿ ਭਗਤਾਂ ਦੇ ਜੀਵਨ ਬਾਰੇ ਕਾਫ਼ੀ ਕੁੱਝ ਸੁਣਿਆ ਸੀ | ਜਿਸ ਕਾਰਨ ਉਹਨਾਂ ਦੇ ਮਨ ਵਿਚ ਵੀ ਭਗਤੀ ਕਰਨ ਦਾ ਚਾਊ ਪੈਦਾ ਹੋਇਆ | ਇਸੇ ਚਾਉ ਅਤੇ ਰੱਬੀ ਖਿੱਚ ਸਦਕਾ ਉਹ ਕਾਸ਼ੀ ਦੇ ਵਸਨੀਕ ਸਵਾਮੀ ਰਾਮਾ ਨੰਦ ਦੇ ਚੇਲੇ ਬਣ ਗਏ ਅਤੇ ਅਰੰਬਕ ਅਵਸਥਾ ਵਿਚ ਸਰਗੁਣ ਸਰੂਪ ਦੀ ਉਪਾਸਨਾ ਕਰਨ ਲੱਗੇ | ਭਗਤ ਧੰਨਾ ਜੀ ਦੇ ਪਿੰਡ ਤ੍ਰਿਲੋਚਨ ਨਾਮ ਦਾ ਇਕ ਬ੍ਰਾਹਮਣ ਵਸਦਾ ਸੀ | ਉਹ ਵੀ ਸਰਗੁਣ ਦਾ ਉਪਾਸਕ ਸੀ | ਜੋ ਅਪਣੇ ਨਿਤ ਕਰਮ ਅਨੁਸਾਰ ਹਰ ਰੋਜ ਠਾਕੁਰ ( ਸਾਲ੍ਗਰਾਮ ਪੱਥਰ ਦੀ ਪੂਜਾ ਕਰਦਾ ਸੀ | ਭਗਤ ਧੰਨਾ ਜੀ ਆਪਣੇ ਖੇਤਾਂ ਨੂੰ ਜਾਂਦੇ ਅਕਸਰ ਉਸਨੂੰ ਦੇਖਿਆ ਕਰਦੇ ਸਨ | ਉਸਨੂੰ ਦੇਖਕੇ ਭਗਤ ਜੀ ਦੇ ਮਨ ਵਿਚ ਵੀ ਇਸ ਵਿਧੀ ਨਾਲ ਠਾਕੁਰ (ਪ੍ਰ੍ਭੂ) ਦੀ ਪੂਜਾ ਕਰਨ ਦੀ ਇੱਛਾ ਪੈਦਾ ਹੋਈ | ਭਗਤ ਜੀ ਨੇ ਪੰਡਤ ਤ੍ਰਿਲੋਚਨ ਤੋਂ ਇਕ ਠਾਕੁਰ ਦੀ ਮੰਗ ਕੀਤੀ | ਪਹਿਲਾਂ ਪਹਿਲਾਂ ਪੰਡਤ ਨੇ ਟਾਲ ਮਟੋਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਭਗਤ ਕੀ ਦੇ ਵਾਰ ਵਾਰ ਕਹਿਣ ਤੇ ਪੰਡਤ ਨੇ ਆਪਣੇ ਘਰ ਵਿਚ ਪਿਆ ਇਕ ਦੁਸੇਰੀ ਦਾ ਸਾਧਾਰਣ ਪਥਰ ਵਸਤਰ ਵਿਚ ਲਪੇਟ ਕੇ ਭਗਤ ਜੀ ਨੂੰ ਪਕੜਾ ਦਿੱਤਾ ਅਤੇ ਸਾਰੀ ਪੂਜਾ ਵਿਧੀ ਸਮਝਾ ਕੇ ਆਪਣਾ ਪਿੱਛਾ ਛੁਡਾਇਆ | ਭਗਤ ਜੀ ਠਾਕੁਰ (ਪੱਥਰ ) ਨੂੰ ਪਾ ਕੇ ਬਹੁਤ ਪ੍ਰਸੰਨ ਹੋਏ ਅਤੇ ਆਪਣੇ ਖੂਹ ਤੇ ਲੈ ਆਏ | ਪੰਡਤ ਦੁਆਰਾ ਦਸੀ ਵਿਧੀ ਅਨੁਸਾਰ ਭਗਤ ਜੀ ਨੇ ਠਾਕੁਰ ਦਾ ਇਸ਼ਨਾਨ ਕਰਵਾਇਆ ਅਤੇ ਵਿਧੀ ਪੁਰਵਕ ਸੇਵਾ ਵਿਚ ਜੁੱਟ ਗਏ | ਪੁਰੀ ਭਗਤੀ ਅਤੇ ਸਚੀ ਸ਼ਰਧਾ ਨਾਲ ਠਾਕੁਰ ਜੀ ਦਾ ਜਸ ਗਾਉਣ ਲੱਗੇ | ਇਸੇ ਦੋਰਾਨ ਭਗਤ ਜੀ ਦੇ ਘਰੋਂ ਰੋਟੀ ਅਤੇ ਲੱਸੀ ਉਹਨਾਂ ਕੋਲ ਪੰਹੁਚੀ ਭਗਤ ਜੀ ਨੇ ਪੰਡਤ ਦੁਆਰਾ ਦਸੀ ਗਈ ਮਰਿਆਦਾ ਅਨੁਸਾਰ ਆਪ ਛਕਣ ਤੋਂ ਪਹਿਲਾਂ ਭੋਜਨ ਠਾਕੁਰ ਜੀ ਨੂੰ ਅਰਪਣ ਕਰਕੇ ਭੋਗ ਲਾਉਣ ਦੀ ਬੇਨਤੀ ਕਰਨ ਲੱਗੇ | ਭਲਾ ਪਥਰ ਨੇ ਭੋਜਨ ਕੀ ਛਕਣਾ ਸੀ | ਇਹ ਤਾਂ ਪੰਡਤ ਦੀ ਇਕ ਰਿਵਾਇਤੀ ਮਰਿਆਦਾ ਸੀ | ਪਰ ਭਗਤ ਜੀ ਇਸ ਨੂੰ ਸੱਚ ਮੰਨ ਕੇ ਪ੍ਰਭੂ ਦੁਆਰਾ ਭੋਜਨ ਛਕੇ ਜਾਣ ਦਾ ਇੰਤਜਾਰ ਕਰਨ ਲੱਗੇ |

ਇਹ ਸਿਲਸਿਲਾ ਕਈ ਦਿਨ ਇਸੇ ਤਰਾਂ ਚਲਦਾ ਰਿਹਾ | ਠਾਕੁਰ ਜੀ ਦੇ ਭੋਜਨ ਨਾ ਛਕਣ ਕਰਕੇ ਭਗਤ ਧੰਨਾ ਜੀ ਭੁਖਣ ਭਾਣੇ ਬਚਿਆਂ ਵਾਂਗ ਹਰ ਰੋਜ ਬੇਨਤੀ ਕਰਦੇ ਰਹੇ | ਭਗਤ ਜੀ ਦੀ ਸਚੀ ਸ਼ਰਦਾ ਹਠ ਅਤੇ ਵਿਸ਼ਵਾਸ਼ ਵੇਖਕੇ ਪ੍ਰ੍ਭੂ ਜੀ ਉਥੇ ਪ੍ਰਗਟ ਹੋਏ ਅਤੇ ਭਗਤ ਧੰਨਾ ਜੀ ਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ ਅਤੇ ਭੋਜਨ ਛਕਿਆ | ਪ੍ਰਭੂ ਦੇ ਦਰਸ਼ਨ ਕਰਕੇ ਭਗਤ ਜੀ ਦੀ ਖੂਸ਼ੀ ਦੀ ਕੋਈ ਹੱਦ ਨਾ ਰਹੀ | ਮਨੋ ਜਨਮਾਂ ਜਨਮਾਂ ਦੇ ਰੰਕ ਨੂੰ ਖਜਾਨਿਆਂ ਦੀ ਪ੍ਰਾਪਤੀ ਹੋ ਗਈ ਹੋਵੇ | ਪ੍ਰਭੂ ਕਿਰਪਾ ਸਦਕਾ ਭਗਤ ਜੀ ਆਤਮਗਿਆਨੀ ਅਤੇ ਪਰਮ ਪਦ ਦਾ ਅਧਿਕਾਰੀ ਬਣੇ | ਕਥਾ ਅਨੁਸਾਰ ਪ੍ਰ੍ਭੂ ਨੇ ਪ੍ਰੇਮ ਵਸ ਹੋਕੇ ਭਗਤ ਧੰਨੇ ਜੀ ਦਾ ਖੂਹ ਆਪ ਹਕਿਆ, ਗਊਆਂ ਮੱਝਾਂ ਚਾਰੀਆਂ ਅਤੇ ਹਲ ਵੀ ਵਾਇਆ | ਮੰਨੋ ਭਗਤ ਜੀ ਆਪਣੇ ਪ੍ਰੇਮ ਭਗਤੀ ਸਦਕਾ ਪ੍ਰ੍ਭੂ ਨੂੰ ਆਪਣੇ ਵਸ ਵਿਚ ਕਰ ਲਿਆ ਹੋਵੇ | ਇਸ ਘਟਨਾ ਦੀ ਖਬਰ ਸੁਣਕੇ ਪੰਡਤ ਤ੍ਰਿਲੋਚਨ ਵੀ ਪ੍ਰਭੂ ਦਰਸ਼ਨਾ ਦੀ ਪ੍ਰਾਪਤੀ ਈ ਭਗਤ ਜੀ ਦੀਆਂ ਮਿੰਨਤਾਂ ਕਰਨ ਲੱਗਿਆ | ਭਗਤ ਜੀ ਨੇ ਪ੍ਰਭੂ ਕੋਲ ਪੰਡਤ ਨੂੰ ਦਰਸ਼ਨ ਦੇਣ ਵਾਸਤੇ ਬੇਨਤੀ ਕੀਤੀ ਪਰ ਪ੍ਰ੍ਭੂ ਨੇ ਦਰਸ਼ਨ ਨਾ ਦਿੱਤੇ ਕਿਉਂਕੇ ਪੰਡਤ ਤ੍ਰਿਲੋਚਨ ਦੀ ਭਗਤੀ ਸੱਚੀ ਨਾ ਹੋ ਕੇ ਰਿਵਾਇਤੀ ਸੀ | ਪ੍ਰਭੂ ਦਰਸ਼ਨਾ ਦੀ ਪ੍ਰਾਪਤੀ ਨਾ ਹੁੰਦੀ ਦੇਖਕੇ ਪੰਡਤ ਜੀ ਦਾ ਹਿਰਦਾ ਵੀ ਸ਼ੁੱਧ ਹੋ ਚਿਕਾ ਸੀ | ਮਨ ਵਿਚੋਂ ਹੰਕਾਰ ਦਾ ਪਹਾੜ ਦਹਿ ਚੁਕਿਆ ਸੀ ਅਤੇ ਪੂਰਨ ਰੂਪ ਵਿਚ ਪ੍ਰ੍ਭੂ ਦਾ ਸ਼ਰਣਾਗਤ ਬਣ ਚੁਕਾ ਸੀ | ਇਸ ਇਲਾਕੇ ਦੇ ਲੋਕ ਅਸਥਾਨ ਤੇ ਚੋਗਿਰਦੇ ਦੀ ਜਮੀਨ ਨੂੰ ਅਤਿ ਪਵਿੱਤਰ ਮਨਦੇ ਹਨ ਅਤੇ ਇਸ ਜਮੀਨ ਵਿਚ ਮਲ ਮੂਤਰ ਤਿਆਗਣ ਤੋਂ ਪ੍ਰਹੇਜ਼ ਕਰਦੇ ਹਨ |

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਭਗਤ ਧੰਨਾ ਜੀ ਸਾਹਿਬ, ਧੂਆਂ ਕਲਾਂ

ਕਿਸ ਨਾਲ ਸਬੰਧਤ ਹੈ :-
 • ਭਗਤ ਧੰਨਾ ਜੀ

 • ਪਤਾ:-
  ਪਿੰਡ :- ਧੁੰਆਂ ਕਲਾਂ
  ਜਿਲਾ :- ਟੋਂਕ
  ਰਾਜਸਥਾਨ

  ਫੋਨ ਨੰਬਰ:-
   

   
   
  ItihaasakGurudwaras.com