ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   

ਗੁਰਦੁਆਰਾ ਸ਼੍ਰੀ ਨਾਨਕ ਟਿੱਲਾ ਸਾਹਿਬ, ਰਾਜਸਥਾਨ ਦੇ ਜ਼ਿਲ੍ਹਾ ਚੁਰੂ, ਦੇ ਪਿੰਡ ਸਾਹਵਾ ਵਿਚ ਸਥਿਤ ਹੈ | ਇਹ ਸਥਾਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋ ਪ੍ਰਾਪਤ ਹੈ | ਸ਼੍ਰੀ ਗੁਰੂ ਨਾਨਕ ਦੇਵ ਜੀ ਇਥੇ ਦੁਸਰੀ ਉਦਾਸੀ ਦੇ ਦੋਰਾਨ ਆਏ | ਗੁਰੂ ਸਾਹਿਬ ਨੇ ਇਥੇ ਪਿੰਡ ਦੇ ਬਾਹਰ ਡੇਰੇ ਲਾਏ | ਪਿੰਡ ਵਿਚ ਗੁਰਦੁਆਰਾ ਸ਼੍ਰੀ ਸਾਹਵਾ ਵਾਲੇ ਸਥਾਨ ਤੇ ਸਿੱਧ ਰੰਹਿਦੇ ਸਨ | ਭਾਈ ਲਖੀ ਸ਼ਾਹ ਜਾਨਵਰਾਂ ਦੇ ਵਪਾਰੀ ਹੁੰਦੇ ਸਨ | ਉਹ ਪਾਣੀ ਦੀ ਭਾਲ ਕਰਦੇ ਕਰਦੇ ਇਸ ਪਿੰਡ ਆਏ | ਜਦੋਂ ਉਹਨਾਂ ਨੇ ਸਿੱਧਾਂ ਨੂੰ ਪਾਣੀ ਲਈ ਪੁਛਿਆ ਤਾਂ ਸਿੱਧਾਂ ਨੇ ਭਾਈ ਸਾਹਿਬ ਨੂੰ ਗੁਰੂ ਸਾਹਿਬ ਕੋਲ ਭੇਜ ਦਿੱਤਾ ਤਾਂ ਕੇ ਗੁਰੂ ਸਾਹਿਬ ਨੂੰ ਪਰਖਿਆ ਜਾ ਸਕੇ | ਜਦੋਂ ਭਾਈ ਸਾਹਿਬ ਨੇ ਗੁਰੂ ਸਾਹਿਬ ਨੂੰ ਪਾਣੀ ਲਈ ਬੇਨਤੀ ਕਿਤੀ ਤਾਂ ਗੁਰੂ ਸਾਹਿਬ ਨੇ ਪਿੰਡ ਵਾਲੇ ਸਥਾਨ ਤੇ ਜਾਕੇ ਛੋਟਾ ਜਿਹਾ ਟੋਆ ਪੁੱਟ ਕੇ ਅਪਣੀ ਗੜਬੀ ਚੋਂ ਪਾਣੀ ਉਸ ਵਿਚ ਪਾ ਦਿੱਤਾ | ਭਾਈ ਲਖੀ ਸ਼ਾਹ ਨੇ ਗੁਰੂ ਸਾਹਿਬ ਨੂੰ ਪੁਛਿਆ ਕੇ ਉਸ ਦੇ ਸਾਰੇ ਜਾਨਵਰਾਂ ਲਈ ਇਨਾਂ ਕੁ ਪਾਣੀ ਬਹੁਤ ਹੋਵੇਗਾ | ਤਾਂ ਗੁਰੂ ਸਾਹਿਬ ਨੇ ਕਿਹਾ ਕਿ ਤੁਸੀਂ ਜਾਨਵਰਾਂ ਨੂੰ ਪਾਣੀ ਪਿਲਾਉ | ਭਾਈ ਲਖੀ ਸ਼ਾਹ ਇਹ ਦੇਖ ਕੇ ਹੈਰਾਨ ਹੋ ਗਏ ਕਿ ਉਹਨਾਂ ਦੇ ਸਾਰੇ ਜਾਨਵਰਾਂ ਨੇ ਪਾਣੀ ਪੀ ਲਿਆ ਫ਼ੇਰ ਵੀ ਪਾਣੀ ਉਨੇ ਦਾ ਉਨਾਂ ਹੀ ਸੀ | ਇਹ ਦੇਖ ਕੇ ਭਾਈ ਲਖੀ ਸ਼ਾਹ ਜੀ ਗੁਰੂ ਸਾਹਿਬ ਦੇ ਚਰਨੀ ਪੈ ਗਏ |

ਤਸਵੀਰਾਂ ਲਈਆਂ ਗਈਆਂ :- ੧੭ ਮਾਰਚ, ੨੦੧੩.
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰਦੁਆਰਾ ਸ਼੍ਰੀ ਨਾਨਕ ਟਿੱਲਾ ਸਾਹਿਬ, ਸਾਹਵਾ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਨਾਨਕ ਦੇਵ ਜੀ

  • ਪਤਾ :-
    ਪਿੰਡ :- ਸਾਹਵਾ
    ਜ਼ਿਲ੍ਹਾ :- ਚੁਰੂ,
    ਰਾਜ :- ਰਾਜਸਥਾਨ
    ਫ਼ੋਨ ਨੰਬਰ:-
     

     
     
    ItihaasakGurudwaras.com