ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   

ਗੁਰਦੁਆਰਾ ਸ਼੍ਰੀ ਸਾਹਵਾ ਸਾਹਿਬ, ਰਾਜਸਥਾਨ ਦੇ ਜ਼ਿਲਾ ਚੁਰੂ, ਦੇ ਪਿੰਡ ਸਾਹਵਾ ਵਿਚ ਸਥਿਤ ਹੈ | ਇਹ ਸਥਾਨ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋ ਪ੍ਰਾਪਤ ਹੈ | ਸ਼੍ਰੀ ਗੁਰੂ ਨਾਨਕ ਦੇਵ ਜੀ ਇਥੇ ਦੁਸਰੀ ਉਦਾਸੀ ਦੇ ਦੋਰਾਨ ਆਏ | ਜਿਥੇ ਗੁਰੂ ਸਾਹਿਬ ਨੇ ਡੇਰੇ ਲਾਏ ਉਹ ਸਥਾਨ ਇਥੋਂ ੬-੭ ਕਿ ਮਿ ਦੀ ਦੁਰੀ ਤੇ ਸਥਿਤ ਹੈ | ਇਸ ਸਥਾਨ ਤੇ ਸਿੱਧ ਰੰਹਿਦੇ ਸਨ | ਭਾਈ ਲਖੀ ਸ਼ਾਹ ਜਾਨਵਰਾਂ ਦੇ ਵਪਾਰੀ ਹੁੰਦੇ ਸਨ | ਉਹ ਪਾਣੀ ਦੀ ਭਾਲ ਕਰਦੇ ਕਰਦੇ ਇਥੇ ਆਏ | ਜਦੋਂ ਉਹਨਾਂ ਨੇ ਸਿੱਧਾਂ ਨੂੰ ਪਾਣੀ ਲਈ ਪੁਛਿਆ ਤਾਂ ਸਿੱਧਾਂ ਨੇ ਭਾਈ ਸਾਹਿਬ ਨੂੰ ਗੁਰੂ ਸਾਹਿਬ ਕੋਲ ਭੇਜ ਦਿਤਾ ਤਾਂ ਕੇ ਗੁਰੂ ਸਾਹਿਬ ਨੂੰ ਪਰਖਿਆ ਜਾ ਸਕੇ | ਜਦੋਂ ਭਾਈ ਸਾਹਿਬ ਨੇ ਗੁਰੂ ਸਾਹਿਬ ਨੂੰ ਪਾਣੀ ਲਈ ਬੇਨਤੀ ਕਿਤੀ ਤਾਂ ਗੁਰੂ ਸਾਹਿਬ ਨੇ ਇਸ ਸਥਾਨ ਤੇ ਆਕੇ ਛੋਟਾ ਜਿਹਾ ਟੋਆ ਪੁੱਟ ਕੇ ਅਪਣੀ ਗੜਬੀ ਚੋਂ ਪਾਣੀ ਉਸ ਵਿਚ ਪਾ ਦਿੱਤਾ | ਭਾਈ ਲਖੀ ਸ਼ਾਹ ਨੇ ਗੁਰੂ ਸਾਹਿਬ ਨੂੰ ਪੁਛਿਆ ਕੇ ਉਸ ਦੇ ਸਾਰੇ ਜਾਨਵਰਾਂ ਲਈ ਇਨਾਂ ਕੁ ਪਾਣੀ ਬਹੁਤ ਹੋਵੇਗਾ | ਤਾਂ ਗੁਰੂ ਸਾਹਿਬ ਨੇ ਕਿਹਾ ਕਿ ਤੁਸੀਂ ਜਾਨਵਰਾਂ ਨੂੰ ਪਾਣੀ ਪਿਲਾਉ | ਭਾਈ ਲਖੀ ਸ਼ਾਹ ਇਹ ਦੇਖ ਕੇ ਹੈਰਾਨ ਹੋ ਗਏ ਕਿ ਉਹਨਾਂ ਦੇ ਸਾਰੇ ਜਾਨਵਰਾਂ ਨੇ ਪਾਣੀ ਪੀ ਲਿਆ ਫ਼ੇਰ ਵੀ ਪਾਣੀ ਉਨੇ ਦਾ ਉਨਾਂ ਹੀ ਸੀ | ਇਹ ਦੇਖ ਕੇ ਭਾਈ ਲਖੀ ਸ਼ਾਹ ਜੀ ਗੁਰੂ ਸਾਹਿਬ ਦੇ ਚਰਨੀ ਪੈ ਗਏ |

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤਲਵੰਡੀ ਸਾਹਿਬ ਤੋਂ ਚਲ ਕੇ ਨੰਦੇੜ ਸਾਹਿਬ ਨੂੰ ਜਾਂਦੇ ਹੋਏ ਇਥੇ ਆਏ ਗੁਰੂ ਸਾਹਿਬ ਇਥੇ ਸਿਰਸਾ ਨੋਹਰ ਹੁੰਦੇ ਹੋਏ ਆਏ | ਗੁਰੂ ਸਾਹਿਬ ਇਥੇ ੨੫ ਦਿਨ ਰੁਕੇ | ਮਾਲਵੇ ਤੋਂ ਆਂਉਦੇ ਹੋਏ ਗੁਰੂ ਸਾਹਿਬ ਕਾਲ ਅਪਣੇ ਲੱਕ ਨਾਲ ਬੰਨ ਕੇ ਲੈ ਆਏ | ਗੁਰੂ ਸਹਿਬ ਪਿਪਲ ਦੇ ਦਰਖਤ ਹੇਠ ਅਰਾਮ ਕਰ ਰਹੇ ਸਨ ਤਾਂ ਸਿੰਘਾ ਨੇ ਗੁਰੂ ਸਾਹਿਬ ਦਾ ਕਮਰ ਕਸਾ ਢਿੱਲਾ ਕਰ ਦਿੱਤਾ | ਕਾਲ ਸੱਪ ਦੇ ਰੂਪ ਵਿਚ ਗੁਰੂ ਸਾਹਿਬ ਦੇ ਕਮਰ ਕਸੇ ਵਿਚੋਂ ਦੀ ਨਿਕਲ ਕੇ ਪਿਪਲ ਦੇ ਦਰਖਤ ਵਿਚ ਵੜ ਗਿਆ | ਜਦੋਂ ਗੁਰੂ ਸਾਹਿਬ ਨੂੰ ਇਸ ਦਾ ਪਤਾ ਲੱਗਿਆ ਤਾਂ ਗੁਰੂ ਸਾਹਿਬ ਨੇ ਕਿਹਾ ਕੇ ਕਾਲ ਨੂੰ ਇਥੇ ਨਹੀਂ ਛਡਣਾ ਸੀ | ਉਹਨਾਂ ਨੇ ਇਸ ਨੂੰ ਹੋਰ ਅਗੇ ਜਾ ਕੇ ਛਡਣਾ ਸੀ | ਉਸ ਪਿਪਲ ਦੇ ਦਰਖਤ ਦੇ ਵਿਚ ਜੰਡ ਦਾ ਦਰਖਤ ਸੀ | ਗੁਰੂ ਸਾਹਿਬ ਨੇ ਕਿਹਾ ਕੇ ਜਦ ਇਹ ਪਿਪਲ ਦਾ ਦਰਖਤ ਵੱਧ ਕਿ ਜੰਡ ਦੇ ਦਰਖਤ ਨੂੰ ਘੇਰ ਲਉਗਾ ਉਸ ਵਖਤ ਖਾਲਸਾ ਪ੍ਰਫ਼ੁਲਤ ਹੋਉਗਾ | ਸਿਖੀ ਚਾਰੇ ਪਾਸੇ ਫ਼ੈਲੂਗੀ | ਦੁਨੀਆ ਵਿਚ ਜਿਨੀ ਮਰਜੀ ਅਸ਼ਾਂਤੀ ਹੋਵੇ ਸਾਹਵਾ ਵਿਚ ਹਮੇਸ਼ਾ ਹੀ ਸ਼ਾਂਤੀ ਰਹੁਗੀ | ਅਜ ਦੀ ਸਮੇਂ ਉਥੇ ਜੰਡ ਦਾ ਦਰਖਤ ਨਹੀਂ ਹੈ |

ਤਸਵੀਰਾਂ ਲਈਆਂ ਗਈਆਂ :- ੧੭ ਮਾਰਚ, ੨੦੧੩.
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰਦੁਆਰਾ ਸ਼੍ਰੀ ਸਾਹਵਾ ਸਾਹਿਬ, ਸਾਹਵਾ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਨਾਨਕ ਦੇਵ ਜੀ
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • ਪਤਾ :-
    ਪਿੰਡ :- ਸਾਹਵਾ
    ਜ਼ਿਲਾ :- ਚੁਰੂ
    ਰਾਜ :- ਰਾਜਸਥਾਨ
    ਫ਼ੋਨ ਨੰਬਰ:-
     

     
     
    ItihaasakGurudwaras.com