ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   

ਗੁਰਦੁਆਰਾ ਸ਼੍ਰੀ ਸ਼ੀਨ ਤਲਾਈ ਸਾਹਿਬ, ਰਾਜਸਥਾਨ ਦੇ ਜ਼ਿਲਾ ਹਨੁਮਾਨਗੜ, ਨੌਹਰ ਵਿਚ ਸਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤਲਵੰਡੀ ਸਾਹਿਬ ਤੋਂ ਚਲ ਕੇ ਨੰਦੇੜ ਸਾਹਿਬ ਨੂੰ ਜਾਂਦੇ ਹੋਏ ਇਥੇ ਆਏ | ਸਿਰਸਾ ਤੋਂ ਹੁੰਦੇ ਹੋਏ ਗੁਰੂ ਸਾਹਿਬ ਇਥੇ ਆਏ | ਗੁਰੂ ਸਾਹਿਬ ਇਥੇ ਪਾਣੀ ਦੇ ਨੇੜੇ ਬੈਠੇ | ਇਥੇ ਇਕ ਛੇ ਨੁਕਰਾਂ ਵਾਲਾ ਤਲਾਬ ਸੀ | ਇਥੇ ਨਜ਼ਦੀਕ ਹੀ ਇਕ ਖੂਹ ਸੀ ਜਿਸਦਾ ਪਾਣੀ ਪੀਣ ਵਾਲਾ ਨਹੀਂ ਸੀ | ਗੁਰੂ ਸਾਹਿਬ ਨੇ ਸਿਘਾਂ ਨੂੰ ਆਪਣੀ ਗੜਬੀ ਵਿਚੋਂ ਪਾਣੀ ਪਾਉਣ ਲਈ ਕਿਹਾ, ਜਿਸ ਤੋਂ ਬਾਅਦ ਉਸ ਖੂਹ ਦਾ ਪਾਣੀ ਮਿਠਾ ਹੋ ਗਿਆ | ਪਰ ਅਜ ਉਹ ਖੂਹ ਗੁਰਦੁਆਰਾ ਸਾਹਿਬ ਦੀ ਹੱਦ ਦੇ ਅੰਦਰ ਨਹੀਂ ਹੈ

ਤਸਵੀਰਾਂ ਲਈਆਂ ਗਈਆਂ :- ੧੭ ਮਾਰਚ, ੨੦੧੩
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਸ਼ੀਨ ਤਲਾਈ ਸਾਹਿਬ, ਨੌਹਰ

ਕਿਸ ਨਾਲ ਸੰਬੰਧਤ ਹੈ:-
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • ਪਤਾ :-
    ਨੌਹਰ
    ਜ਼ਿਲਾ :- ਹਨੁਮਾਨਗੜ,
    ਰਾਜ :- ਰਾਜਸਥਾਨ
    ਫ਼ੋਨ ਨੰਬਰ:-
     

     
     
    ItihaasakGurudwaras.com