ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   

ਗੁਰਦੁਆਰਾ ਸ਼੍ਰੀ ਪਾਤਸ਼ਾਹੀ ਛੇਵੀਂ ਸਾਹਿਬ ਉਤਰਾਖੰਡ ਰਾਜ਼ ਦੇ ਜ਼ਿਲਾ ਉਧਮ ਸਿੰਘ ਨਗਰ ਪਿੰਡ ਨਾਨਕਮਤਾ ਵਿਚ ਸਥਿਤ ਹੈ | ਇਹ ਸਥਾਨ, ਗੁਰਦੁਆਰਾ ਸ਼੍ਰੀ ਨਾਨਕਮਤਾ ਸਾਹਿਬ ਨੇੜੇ ਹੀ ਸਥਿਤ ਹੈ | ਬਾਬਾ ਅਲਮਸਤ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਥਾਨ (ਸ਼੍ਰੀ ਗੁਰਦੁਆਰਾ ਸ਼੍ਰੀ ਨਾਨਕਮਤਾ ਸਾਹਿਬ ਜੀ )ਦੀ ਦੇਖ ਰੇਖ ਕਰਦੇ ਸਨ ਅਤੇ ਨੇੜੇ ਹੀ ਤਪ ਕਰਦੇ ਸਨ | ਉਸ ਸਥਾਨ ਤੇ ਗੁਰਦਵਾਰਾ ਸ਼੍ਰੀ ਬਾਬਾ ਅਲਮਸਤ ਜੀ ਸ਼ੁਸ਼ੋਬਿਤ ਹੈ |ਸਿਧਾਂ ਨੇ ਆ ਕੇ ਬਾਬਾ ਜੀ ਕੁਟਿਆ ਅਤੇ ਇਸ ਸਥਾਨ ਤੋਂ ਭਜਾ ਦਿਤਾ | ਸਿਧਾਂ ਨੇ ਇਸ ਸਥਾਨ ਦਾ ਨਾਮ ਗੋਰਖਮਤ ਰਖ ਦਿੱਤਾ | ਜਿਸ ਪਿਪਲ ਦੇ ਹੇਠ ਸ਼੍ਰੀ ਗੁਰੂ ਨਾਨਕ ਦੇਵ ਜੀ ਬੈਠੇ ਸਨ ਉਸ ਪਿਪਲ ਨੂੰ ਵੀ ਅੱਗ ਲਗਾ ਦਿੱਤੀ | ਬਾਬਾ ਅਲਮਸਤ ਜੀ ਨੇ ਅਰਦਾਸ ਕਿਤੀ ਕਿ ਜੋ ਕੋਈ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਤੇ ਬਿਰਾਜਮਾਨ ਹੈ ਕਿਰਪਾ ਕਰਕੇ ਸਾਡੀ ਰਖਿਆ ਕਰੋ| ਗੁਰ ਗੱਦੀ ਤੇ ਬਿਰਾਜਮਾਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਸ ਸਮੇਂ ਭਾਈ ਕੀ ਡਰੋਲੀ ਵਿਚ ਸਨ | ਬਾਬਾ ਅਲਮਸਤ ਜੀ ਦੀ ਅਰਦਾਸ ਸੁਣ ਕੇ ਗੁਰੂ ਸਾਹਿਬ ਨੇ ਪੰਜ ਸਿੰਘਾ ਨਾਲ ਚਲ ਪਾਏ | ਉਹ ਆਕੇ ਗੁਰਦੁਆਰਾ ਸ਼੍ਰੀ ਕਿਲਾ ਸਾਹਿਬ ਭਿਡੋਰਾ ਵਾਲੇ ਸਥਾਨ ਤੇ ਆਕੇ ਬਾਬਾ ਅਲਮਸਤ ਜੀ ਨੂੰ ਮਿਲੇ | ਬਾਬਾ ਜੀ ਨੇ ਉਹਨਾਂ ਨੂੰ ਸਾਰੀ ਗੱਲ ਦਸੀ ਕਿ ਕਿਵੇਂ ਸਿਧਾਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਿਪਲ ਨੁੰ ਅੱਗ ਲਗਾ ਦਿੱਤੀ ਹੈ ਅਤੇ ਉਸ ਸਥਾਨ ਤੇ ਵੀ ਕਬਜ਼ਾ ਕਰਕੇ ਬੈਠ ਗਏ ਹਨ | ਉਸ ਸਥਾਨ ਦਾ ਨਾਮ ਬਦਲ ਕੇ ਗੋਰਖਮਤ ਰਖ ਦਿੱਤਾ ਹੈ | ਗੁਰੂ ਸਾਹਿਬ ਨੇ ਇਥੇ ਆਕੇ ਪਿਪਲ ਦੇ ਦਰਖਤ ਨੂੰ ਪਾਣੀ ਦਾ ਛਿੱਟਾ ਦਿੱਤਾ ਅਤੇ ਉਹ ਫ਼ਿਰ ਤੋਂ ਹਰਾ ਹੋ ਗਿਆ | ਕਿਸੇ ਕਿਸੇ ਜਗਹ ਤੋਂ ਪਿਪਲ ਦੇ ਸੜੇ ਹੋਏ ਦੇ ਨਿਸ਼ਾਨ ਦੇਖੇ ਜਾ ਸਕਦੇ ਹਨ | ਅਧੇ ਦਰਖਤ ਦੇ ਪਤੇ ਹਰੇ ਹਨ ਅਤੇ ਅਧੇ ਦਰਖਤ ਦੇ ਭੁਰੇ ਰੰਗ ਦੇ ਹਨ | ਗੁਰੂ ਸਾਹਿਬ ਦੇ ਆਉਣ ਤੋਂ ਬਾਅਦ ਸਿਧਾਂ ਨੇ ਪਿਲੀਭੀਤ ਦੇ ਰਾਜੇ ਬਾਜ ਬਹਾਦੁਰ ਨੂੰ ਸ਼ਿਕਾਇਤ ਕੀਤੀ ਅਤੇ ਬੇਨਤੀ ਕਿਤੀ ਕੇ ਉਹਨਾਂ ਨੂੰ ਗੁਰੂ ਸਾਹਿਬ ਤੋਂ ਬਚਾਇਆ ਜਾਵੇ | ਸਿਧਾਂ ਦੀ ਬੇਨਤੀ ਸੁਣ ਕੇ ਰਾਜਾ ਬਾਜ ਬਹਾਦੁਰ ਅਪਣੀ ਫ਼ੋਜ ਲੈਕੇ ਨਾਨਕਮਤਾ ਆਇਆ | ਪਰ ਜਦ ਉਸਨੇ ਅਗੋਂ ਗੁਰੂ ਸਾਹਿਬ ਨੂੰ ਦੇਖਿਆ ਤਾਂ ਉਹਨਾਂ ਦੇ ਚਰਨੀ ਡਿਗ ਪਿਆ | ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੋ ਗਵਾਲਿਅਰ ਤੋਂ ੫੨ ਰਾਜਪੁਤ ਰਾਜੇ ਰਿਹਾ ਕਰਵਾਏ ਸਨ, ਰਾਜਾ ਬਾਜ ਬਹਾਦੁਰ ਉਹਨਾਂ ਚੋਂ ਇਕ ਸੀ | ਸ਼੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਸਿੱਧਾਂ ਦੇ ਸੁਧਾਰ ਕਰਨ ਪਿੱਛੋਂ ਇਸ ਅਸਥਾਨ ਤੋ ਜੋੜੇ ਤੇ ਘੋੜੇ ਸਜਾਕੇ ਰਾਜਾ ਬਾਜ ਬਹਾਦਰ ਦੀ ਫਰਿਯਾਦ ਪ੍ਰਵਾਨ ਕਰਕੇ ਗੁਰੂ ਮਹਾਰਾਜ ਉਸਦੀ ਰਿਆਸਤ ਪੀਲੀਭੀਤ ਨੂੰ ਸੰਗਤਾਂ ਸਹਿਤ ਗਏ ਸਨ।

ਤ੍ਸਵੀਰਾਂ ਲਈਆਂ ਗਈਆਂ ;-੨੦ ਮਾਰਚ, ੨੦੦੯
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰਦੁਆਰਾ ਸ਼੍ਰੀ ਪਾਤਸ਼ਾਹੀ ਛੇਵੀਂ ਸਾਹਿਬ, ਨਾਨਕਮਤਾ

ਕਿਸ ਨਾਲ ਸਬੰਧਤ ਹੈ :-
 • ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ

 • ਪਤਾ
  ਗੁਰੂਦਵਾਰਾ ਸ਼੍ਰੀ ਨਾਨਕਮਤਾ ਸਾਹਿਬ ਜੀ
  ਜਿਲਾ :- ਉਧ੍ਮ ਸਿੰਘ ਨਗਰ
  ਰਾਜ :- ਉਤਰਾਖੰਡ
  ਫੋਨ ਨੰਬਰ:-
   

   
   
  ItihaasakGurudwaras.com