ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   

ਗੁਰਦੁਆਰਾ ਸ਼੍ਰੀ ਨਾਨਕਮਤਾ ਸਾਹਿਬ ਉਤਰਾਖੰਡ ਰਾਜ਼ ਦੇ ਜ਼ਿਲ੍ਹਾ ਉਧਮ ਸਿੰਘ ਨਗਰ ਪਿੰਡ ਨਾਨਕਮਤਾ ਵਿਚ ਸਥਿਤ ਹੈ | ਸ਼੍ਰੀ ਗੁਰੂ ਨਾਨਕ ਦੇਵ ਜੀ ਆਪਣੀ ਤਿਸਰੀ ਉਦਾਸੀ ਦੋਰਾਨ ਇਥੇ ਆਏ | ਗੁਰੂ ਸਾਹਿਬ ਇਥੇ ਪੋਹ ਦੇ ਮਹੀਨੇ ਵਿਚ ਆ ਕੇ ਇਕ ਸੁਕੇ ਪਿਪਲ ਦੇ ਦਰਖਤ ਦੇ ਹੇਠ ਬੈਠ ਗਏ | ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਕਰਕੇ ਸੁਕਾ ਪਿਪਲ ਹਰਾ ਹੋ ਗਿਆ | ਜਦ ਸਿੱਧਾਂ ਨੇ ਦੇਖਿਆ ਤਾਂ ਉਹਨਾਂ ਨੇ ਅਪਣੀਆਂ ਸ਼ਕਤੀਆਂ ਨਾਲ ਪਿਪਲ ਹਵਾ ਵਿਚ ਉੱਡਾ ਦਿੱਤਾ | ਪਿਪਲ ਅਜੇ ਥੋੜਾ ਉਪਰ ਹੀ ਉਠਿਆ ਹੀ ਸੀ ਕਿ ਗੁਰੂ ਸਾਹਿਬ ਨੇ ਹਥ ਰਖ ਕੇ ਉਸ ਨੂੰ ਉਡਣ ਤੋਂ ਰੋਕ ਦਿਤਾ | ਉਹ ਪਿਪਲ ਅਜ਼ ਵੀ ਇਥੇ ਮੋਜ਼ੂਦ ਹੈ |

ਸਥਾਨ ਧੂਣਾ ਸਾਹਿਬ :- ਇਹ ਅਸਥਾਨ ਗੁਰਦੁਆਰਾ ਸ਼੍ਰੀ ਨਾਨਕ ਮਤਾ ਸਾਹਿਬ ਦੇ ਅੰਦਰ ਹੀ ਮੋਜੂਦ ਹੈ | ਰਾਤ ਨੂੰ ਬਹੁਤ ਠੰਡ ਹੋ ਗਈ ਗੁਰੂ ਸਾਹਿਬ ਨੇ ਮਰਦਾਨਾ ਜੀ ਨੂੰ ਸਿਧਾਂ ਕੋਲੋਂ ਅੱਗ ਮੰਗਣ ਲਈ ਕਿਹਾ | ਜਦ ਮਰਦਾਨਾ ਜੀ ਨੇ ਸਿੱਧਾਂ ਕੋਲੋਂ ਅੱਗ ਮੰਗੀ ਤਾਂ ਸਿੱਧਾਂ ਨੇ ਜਵਾਬ ਦੇ ਦਿੱਤਾ | ਫ਼ੇਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਬਚਨ ਅਨੁਸਾਰ ਮਰਦਾਨੇ ਨੇ ਸੁੱਕੀਆਂ ਲੱਕੜਾਂ ਇਕੱਠੀਆਂ ਕੀਤੀਆਂ, ਅਤੇ ਗੁਰੂ ਸਾਹਿਬ ਦੀ ਕ੍ਰਿਪਾ ਨਾਲ ਆਪਣੇ ਆਪ ਹੀ ਲੱਕੜਾਂ ਬਲਣ ਲੱਗ ਪਈਆਂ । ਰਾਤ ਬੜੀ ਜੋਰ ਦੀ ਹਨੇਰੀ ਆਈ ਅਤੇ ਮੀਂਹ ਪੈਣ ਲੱਗ ਪਿਆ, ਸਿੱਧਾਂ ਦੀਆਂ ਧੂਣੀਆਂ ਬੁੱਝ ਗਈਆਂ ਪਰ ਗੁਰੂ ਸਾਹਿਬ ਦਾ ਧੂਣਾ ਜਗਦਾ ਰਿਹਾ ।

ਸਥਾਨ ਦੁੱਧ ਵਾਲਾ ਖੁਹ :- ਇਹ ਅਸਥਾਨ ਗੁਰਦੁਆਰਾ ਸ਼੍ਰੀ ਨਾਨਕ ਮਤਾ ਸਾਹਿਬ ਦੇ ਨੇੜੇ ਹੀ ਮੋਜੂਦ ਹੈ | ਸ਼੍ਰੀ ਗੁਰੂ ਨਾਨਕ ਦੇਵ ਜੀ ਇਸ ਖੂਹ ਦੇ ਕਿਨਾਰੇ ਬੈਠੇ ਸਨ । ਸਿੱਧਾ ਨੇ ਆਪਣੀਆਂ ਯੋਗ ਸ਼ਕਤੀਆਂ ਨਾਲ ਇਲਾਕੇ ਦੀਆਂ ਮੱਝਾ, ਗਾਵਾਂ ਦਾ ਦੁੱਧ ਸੁਕਾ ਦਿੱਤਾ ਅਤੇ ਗੁਰੂ ਸਾਹਿਬ ਕੋਲ ਆਕੇ ਕਹਿਣ ਲੱਗੇ ਗੁਰੂ ਸਾਹਿਬ ਸਾਨੂੰ ਦੁੱਧ ਛਕਾਉ | ਗੁਰੂ ਸਾਹਿਬ ਨੇ ਮਰਦਾਨਾ ਜੀ ਨੂੰ ਬਚਨ ਕੀਤਾ ਕਿ ਖੂਹ ਵਿੱਚੋਂ ਦੁੱਧ ਦਾ ਕਟੋਰਾ ਭਰ ਕੇ ਸਿੱਧਾਂ ਨੂੰ ਦਿੱਤਾ ਜਾਵੇ । ਮਰਦਾਨਾ ਜੀ ਨੇ ਗੁਰੂ ਸਾਹਿਬ ਦੇ ਬਚਨਾਂ ਨੂੰ ਸੱਤ ਕਰਕੇ ਮੰਨਦੇ ਹੋਇਆ ਖੂਹ ਵਿੱਚੋਂ ਜਦੋਂ ਕਟੋਰਾ ਭਰ ਕੇ ਬਾਹਰ ਕਢਿਆ ਤਾਂ ਸਿੱਧ ਹੈਰਾਨ ਹੋ ਗਏ ਕਿ ਕਟੋਰਾ ਤਾਂ ਦੁੱਧ ਨਾਲ ਭਰਿਆ ਹੈ । ਸਾਰੇ ਸਿੱਧਾਂ ਨੇ ਉਸ ਕਟੋਰੇ ਵਿੱਚੋਂ ਰੱਜ ਕੇ ਦੁੱਧ ਛਕਿਆ ਪਰ ਕਟੋਰਾ ਫਿਰ ਵੀ ਭਰਿਆ ਰਿਹਾ । ਹੈਰਾਨ ਹੋਕੇ ਸਿੱਧਾਂ ਨੇ ਜਦ ਖੂਹ ਵਿੱਚ ਝਾੱਤ ਮਾਰੀ ਤਾਂ ਦੇਖਿਆ ਕਿ ਸਾਰਾ ਖੂਹ ਦੁੱਧ ਨਾਲ ਭਰਿਆ ਹੋਇਆ ਹੈ। ਇਸ ਤਰ੍ਹਾਂ ਸਿੱਧਾਂ ਨੂੰ ਗੁਰੂ ਜੀ ਦੇ ਅੱਗੇ ਝੁਕਣਾ ਪਿਆ।

ਸਥਾਨ ਭੰਡਾਰਾ ਸਾਹਿਬ :- ਇਹ ਅਸਥਾਨ ਗੁਰਦੁਆਰਾ ਸ਼੍ਰੀ ਨਾਨਕ ਮਤਾ ਸਾਹਿਬ ਦੇ ਨੇੜੇ ਹੀ ਮੋਜੂਦ ਹੈ | ਇਸ ਅਸਥਾਨ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਕੋਲ ਸਿੱਧ ਆਕੇ ਪੁੱਛਣ ਲੱਗੇ ਕਿ ਗੁਰੂ ਸਾਹਿਬ ਤੁਹਾਡਾ ਉਪਦੇਸ਼ ਕੀ ਹੈ ਤਾਂ ਗੁਰੂ ਸਾਹਿਬ ਨੇ ਉੱਤਰ ਦਿੱਤਾ : ਕਿਰਤ ਕਰੋ, ਨਾਮ ਜਪੋ, ਵੰਡ ਛਕੋ ਸਿੱਧਾ ਨੇ ਗੁਰੂ ਸਾਹਿਬ ਨੂੰ ਇਕ ਤਿਲ ਭੇਟਾ ਕੀਤਾ ਗੁਰੂ ਸਾਹਿਬ ਇਹ ਤਿਲ ਸਭ ਨੂੰ ਵੰਡ ਕੇ ਛਕਾਉ । ਗੁਰੂ ਸਾਹਿਬ ਸਿੱਧਾਂ ਦੀ ਇਸ ਸ਼ਰਾਰਤ ਤੇ ਮੁਸਕੁਰਾਏ ਅਤੇ ਭਾਈ ਮਰਦਾਨੇ ਨੂੰ ਕਿਹਾ ਇਹ ਤਿਲ ਰਗੜ ਕੇ ਦੁੱਧ ਵਿੱਚ ਮਿਲਾ ਕੇ ਸਭ ਨੂੰ ਛਕਾਓ | ਮਰਦਾਨੇ ਨੇ ਏਸੇ ਤਰਾਂ ਕਰਕੇ ਸਭ ਨੂੰ ਛਕਾਯਾ । ਗੁਰੂ ਜੀ ਸਿੱਧਾਂ ਨੂੰ ਪੁਛਿੱਆ ਕਿ ਕੋਈ ਅਜਿਹਾ ਹੈ ਜਿਸ ਨੇ ਤਿਲ ਨਾ ਛਕਿਆ ਹੋਵੇ? ਤਾਂ ਸਭ ਸਿੱਧਾਂ ਦੀਆਂ ਅੱਖਾਂ ਨੀਵੀਆਂ ਹੋ ਗਈਆਂ । ਫਿਰ ਸਿੱਧਾਂ ਨੇ ਬੇਨਤੀ ਕੀਤੀ ਗੁਰੂ ਜੀ ਅਸੀਂ ਛੱਤੀ ਪ੍ਰਕਾਰ ਦੇ ਭੋਜਨ ਕੇਵਲ ਗ੍ਰੰਥਾਂ ਵਿਚ ਪੜ੍ਹੇ ਅਤੇ ਸੁਣੇ ਹਨ ਪਰ ਛਕੇ ਨਹੀਂ ਕਿਰਪਾ ਕਰਕੇ ਸਾਨੂੰ ਛੱਤੀ ਪ੍ਰਕਾਰ ਦੇ ਭੋਜਨ ਛਕਾਉ | ਤਾਂ ਗੁਰੂ ਸਾਹਿਬ ਦੀ ਆਗਿਆ ਨਾਲ ਮਰਦਾਨਾ ਜੀ ਬੋਹੜ ਤੇ ਚੜ੍ਹ ਕੇ ਟਹਿਣੀਆਂ ਹਿਲਾਉਣ ਲੱਗੇ ਅਤੇ ਬੋਹੜ ਤੋਂ ਛੱਤੀ ਪ੍ਰਕਾਰ ਦੇ ਭੋਜਨ ਹੇਠਾਂ ਆਏ ਜੋ ਸਾਰੇ ਸਿੱਧਾਂ ਨੇ ਰੱਜ ਕੇ ਛਕੇ ।

ਸਥਾਨ ਬਾਉਲੀ ਸਾਹਿਬ ਇਹ ਅਸਥਾਨ ਗੁਰਦੁਆਰਾ ਸ਼੍ਰੀ ਨਾਨਕ ਮਤਾ ਸਾਹਿਬ ਦੇ ਪਿਛੇ ਹੀ ਮੋਜੂਦ ਹੈ | ਸਿੱਧਾਂ ਨੇ ਨੇੜੇ ਦੇ ਨਦੀਆਂ ਨਾਲ੍ਹੇ ਸੁਕਾ ਦਿਤੇ | ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਕੇ ਤੁਸੀਂ ਜਾਉ ਅਤੇ ਨੇੜੇ ਜੋ ਵੀ ਨਦੀ ਵਗਦੀ ਹੈ ਉਸ ਨੂੰ ਡੰਡੇ ਨਾਲ ਲਕੀਰ ਖਿਚ ਕੇ ਲੈ ਆਉ, ਪਾਣੀ ਸੁਹਾਡੇ ਪਿਛੇ ਪਿਛੇ ਆ ਜਾਵੇਗਾ | ਗੁਰੂ ਸਾਹਿਬ ਨੇ ਭਾਈ ਸਾਹਿਬ ਨੂੰ ਕਿਹਾ ਕਿ ਤੁਸੀਂ ਪਿਛੇ ਮੁੜ ਕਿ ਨਾ ਦੇਖਿਉ | ਭਾਈ ਮਰਦਾਨਾ ਜੀ ਨੇੜੇ ਗਏ ਅਤੇ ਗੰਗਾ ਨਦੀ ਨੂੰ ਡੰਡੇ ਨਾਲ ਲਕੀਰ ਖਿਚ ਕਿ ਆਂਉਦੇ ਰਹੇ | ਜਦ ਭਾਈ ਮਰਦਾਨਾ ਜੀ ਥੋੜੀ ਜਿਹੀ ਦੂਰ ਰਹਿ ਗਏ ਤਾਂ ਭਾਈ ਮਰਦਾਨਾ ਜੀ ਦੇ ਮਨ ਵਿਚ ਖਿਆਲ ਆਇਆ ਕਿ ਮੈਂ ਪਿਛੇ ਮੁੜ ਕਿ ਦੇਖ ਲਵਾਂ ਕਿ ਪਾਣੀ ਆ ਵੀ ਰਿਹਾ ਹੈ ਕਿ ਨਹੀਂ | ਜਦ ਭਾਈ ਮਰਦਾਨਾ ਜੀ ਨੇ ਪਿਛੇ ਮੁੜ ਕਿ ਦੇਖਿਆ ਤਾਂ ਪਾਣੀ ਉਥੇ ਹੀ ਰੁਕ ਗਿਆ | ਭਾਈ ਮਰਦਾਨਾ ਜੀ ਨੇ ਆ ਕੇ ਗੁਰੂ ਸਾਹਿਬ ਨੂੰ ਸਾਰੀ ਗਲ ਦਸੀ | ਗੁਰੂ ਸਾਹਿਬ ਨੇ ਕਿਹਾ ਕਿ ਕੋਈ ਗਲ ਨਹੀਂ ਇਸ ਤੋਂ ਅਗੇ ਸਿੱਧ ਲੈ ਆਣਗੇ | ਸਿੱਧਾਂ ਨੇ ਬਹੁਤ ਜੋਰ ਲਗਾਇਆ ਪਰ ਉਹ ਪਾਣੀ ਉਸ ਤੋਂ ਅਗੇ ਨਾ ਲਿਆ ਸਕੇ | ਆਖਿਰ ਸਿਧਾਂ ਨੂੰ ਗੁਰੂ ਸਾਹਿਬ ਦੇ ਝੁਕਣਾ ਪਿਆ

ਜਦ ਸਿੱਧਾਂ ਦੀਆਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਇੱਥੋਂ ਕੱਢਣ ਦੀਆਂ ਸਭ ਕੋਸ਼ਿਸ਼ਾਂ ਨਾਕਾਮ ਹੋ ਗਇਆਂ ਤਾਂ, ਗੁਰੂ ਸਾਹਿਬ ਨੂੰ ਛਲਣ ਵਾਸਤੇ ਇੱਥੇ ਇਕ ਟੋਆ ਪੁੱਟ ਕੇ ਵਿਚ ਇੱਕ ਬੱਚੇ ਨੂੰ ਛਿਪਾ ਦਿਤਾ ਅਤੇ ਕਿਹਾ ਕਿ ਜਦੋਂ ਅਸੀਂ ਪੁੱਛਾਂਗੇ ਤਾਂ ਉੱਤਰ ਦੇਣਾ ਕਿ "ਮੈਂ ਸਿੱਧਾਂ ਦੀ ਹਾਂ" ਅਤੇ ਦੁਸਰੇ ਦਿਨ ਗੁਰੂ ਸਾਹਿਬ ਨੂੰ ਕਹਿਣ ਲੱਗੇ ਆਪਾਂ ਧਰਤੀ ਮਾਤਾ ਤੋਂ ਪੁੱਛ ਲਈਏ ਕਿ ਤੂੰ ਕਿਸਦੀ ਹੈਂ | ਜਦ ਧਰਤੀ ਨੂੰ ਪੁਛਿਆ ਤਾਂ ਬੱਚੇ ਨੇ ਦੋ ਵਾਰ ਆਵਾਜ ਦਿੱਤੀ ਕਿ, "ਮੈਂ ਸਿੱਧਾ ਦੀ ਹਾਂ" । ਤੀਸਰੀ ਵਾਰ ਗੁਰੂ ਸਾਹਿਬ ਨੇ ਪੁਛਿਆ ਤਾਂ ਬੱਚੇ ਦੀ ਥਾਂ ਧਰਤੀ ਵਿੱਚੋਂ ਵਾਰ ਆਵਾਜ ਆਈ ਨਾਨਕਮਤਾ-ਨਾਨਕਮਤਾ-ਨਾਨਕਮਤਾ

ਗੁਰਦੁਆਰਾ ਸ਼੍ਰੀ ਹਰਗੋਬਿੰਦ ਸਾਹਿਬ :- ਇਹ ਸਥਾਨ, ਗੁਰਦੁਆਰਾ ਸ਼੍ਰੀ ਨਾਨਕਮਤਾ ਸਾਹਿਬ ਦੇ ਨੇੜੇ ਹੀ ਸਥਿਤ ਹੈ | ਬਾਬਾ ਅਲਮਸਤ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਥਾਨ (ਸ਼੍ਰੀ ਗੁਰਦੁਆਰਾ ਸ਼੍ਰੀ ਨਾਨਕਮਤਾ ਸਾਹਿਬ ਜੀ )ਦੀ ਦੇਖ ਰੇਖ ਕਰਦੇ ਸਨ ਅਤੇ ਨੇੜੇ ਹੀ ਤਪ ਕਰਦੇ ਸਨ | ਉਸ ਸਥਾਨ ਤੇ ਗੁਰਦਵਾਰਾ ਸ਼੍ਰੀ ਬਾਬਾ ਅਲਮਸਤ ਜੀ ਸ਼ੁਸ਼ੋਬਿਤ ਹੈ |ਸਿਧਾਂ ਨੇ ਆ ਕੇ ਬਾਬਾ ਜੀ ਕੁਟਿਆ ਅਤੇ ਇਸ ਸਥਾਨ ਤੋਂ ਭਜਾ ਦਿਤਾ | ਸਿਧਾਂ ਨੇ ਇਸ ਸਥਾਨ ਦਾ ਨਾਮ ਗੋਰਖਮਤ ਰਖ ਦਿੱਤਾ | ਜਿਸ ਪਿਪਲ ਦੇ ਹੇਠ ਸ਼੍ਰੀ ਗੁਰੂ ਨਾਨਕ ਦੇਵ ਜੀ ਬੈਠੇ ਸਨ ਉਸ ਪਿਪਲ ਨੂੰ ਵੀ ਅੱਗ ਲਗਾ ਦਿੱਤੀ | ਬਾਬਾ ਅਲਮਸਤ ਜੀ ਨੇ ਅਰਦਾਸ ਕਿਤੀ ਕਿ ਜੋ ਕੋਈ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਤੇ ਬਿਰਾਜਮਾਨ ਹੈ ਕਿਰਪਾ ਕਰਕੇ ਸਾਡੀ ਰਖਿਆ ਕਰੋ| ਗੁਰ ਗੱਦੀ ਤੇ ਬਿਰਾਜਮਾਨ ਸ਼੍ਰੀ ਹਰਗੋਬਿੰਦ ਸਾਹਿਬ ਜੀ ਉਸ ਸਮੇਂ ਭਾਈ ਕੀ ਡਰੋਲੀ ਵਿਚ ਸਨ | ਬਾਬਾ ਅਲਮਸਤ ਜੀ ਦੀ ਅਰਦਾਸ ਸੁਣ ਕੇ ਗੁਰੂ ਸਾਹਿਬ ਨੇ ਪੰਜ ਸਿੰਘਾ ਨਾਲ ਚਲ ਪਾਏ | ਉਹ ਆਕੇ ਗੁਰਦਵਾਰਾ ਸ਼੍ਰੀ ਕਿਲਾ ਸਾਹਿਬ ਭਿਡੋਰਾ ਵਾਲੇ ਸਥਾਨ ਤੇ ਆਕੇ ਬਾਬਾ ਅਲਮਸਤ ਜੀ ਨੂੰ ਮਿਲੇ | ਬਾਬਾ ਜੀ ਨੇ ਉਹਨਾਂ ਨੂੰ ਸਾਰੀ ਗੱਲ ਦਸੀ ਕਿ ਕਿਵੇਂ ਸਿਧਾਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਿਪਲ ਨੁੰ ਅੱਗ ਲਗਾ ਦਿੱਤੀ ਹੈ ਅਤੇ ਉਸ ਸਥਾਨ ਤੇ ਵੀ ਕਬਜ਼ਾ ਕਰਕੇ ਬੈਠ ਗਏ ਹਨ | ਉਸ ਸਥਾਨ ਦਾ ਨਾਮ ਬਦਲ ਕੇ ਗੋਰਖਮਤ ਰਖ ਦਿੱਤਾ ਹੈ | ਗੁਰੂ ਸਾਹਿਬ ਨੇ ਇਥੇ ਆਕੇ ਪਿਪਲ ਦੇ ਦਰਖਤ ਨੂੰ ਪਾਣੀ ਦਾ ਛਿੱਟਾ ਦਿੱਤਾ ਅਤੇ ਉਹ ਫ਼ਿਰ ਤੋਂ ਹਰਾ ਹੋ ਗਿਆ | ਕਿਸੇ ਕਿਸੇ ਜਗਹ ਤੋਂ ਪਿਪਲ ਦੇ ਸੜੇ ਹੋਏ ਦੇ ਨਿਸ਼ਾਨ ਦੇਖੇ ਜਾ ਸਕਦੇ ਹਨ | ਅਧੇ ਦਰਖਤ ਦੇ ਪਤੇ ਹਰੇ ਹਨ ਅਤੇ ਅਧੇ ਦਰਖਤ ਦੇ ਭੁਰੇ ਰੰਗ ਦੇ ਹਨ | ਗੁਰੂ ਸਾਹਿਬ ਦੇ ਆਉਣ ਤੋਂ ਬਾਅਦ ਸਿਧਾਂ ਨੇ ਪਿਲੀਭੀਤ ਦੇ ਰਾਜੇ ਬਾਜ ਬਹਾਦੁਰ ਨੂੰ ਸ਼ਿਕਾਇਤ ਕੀਤੀ ਅਤੇ ਬੇਨਤੀ ਕਿਤੀ ਕੇ ਉਹਨਾਂ ਨੂੰ ਗੁਰੂ ਸਾਹਿਬ ਤੋਂ ਬਚਾਇਆ ਜਾਵੇ | ਸਿਧਾਂ ਦੀ ਬੇਨਤੀ ਸੁਣ ਕੇ ਰਾਜਾ ਬਾਜ ਬਹਾਦੁਰ ਅਪਣੀ ਫ਼ੋਜ ਲੈਕੇ ਨਾਨਕਮਤਾ ਆਇਆ | ਪਰ ਜਦ ਉਸਨੇ ਅਗੋਂ ਗੁਰੂ ਸਾਹਿਬ ਨੂੰ ਦੇਖਿਆ ਤਾਂ ਉਹਨਾਂ ਦੇ ਚਰਨੀ ਡਿਗ ਪਿਆ | ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੋ ਗਵਾਲਿਅਰ ਤੋਂ ੫੨ ਰਾਜਪੁਤ ਰਾਜੇ ਰਿਹਾ ਕਰਵਾਏ ਸਨ, ਰਾਜਾ ਬਾਜ ਬਹਾਦੁਰ ਉਹਨਾਂ ਚੋਂ ਇਕ ਸੀ | ਉਹ ਗੁਰੂ ਸਾਹਿਬ ਨੂੰ ਬਨੇਤੀ ਕਰਕੇ ਪਿਲੀਭੀਤ ਲੈਕੇ ਗਿਆ |

ਤ੍ਸਵੀਰਾਂ ਲਈਆਂ ਗਈਆਂ ;-੨੦ ਮਾਰ੍ਚ, ੨੦੦੯
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰਦੁਆਰਾ ਸ਼੍ਰੀ ਨਾਨਕਮਤਾ ਸਾਹਿਬ, ਨਾਨਕਮਤਾ

ਕਿਸ ਨਾਲ ਸਬੰਧਤ ਹੈ:-
  • ਸ਼੍ਰੀ ਗੁਰੂ ਨਾਨਕ ਦੇਵ ਜੀ

  • ਪਤਾ
    ਗੁਰੂਦਵਾਰਾ ਸ਼੍ਰੀ ਨਾਨਕਮਤਾ ਸਾਹਿਬ
    ਜਿਲਾ :- ਉਧ੍ਮ ਸਿੰਘ ਨਗਰ
    ਰਾਜ :- ਉਤਰਾਖੰਡ
    ਫੋਨ ਨੰਬਰ:-००९१-५९४८-२५१५२, ਫ਼ੈਕਸ ੨੫੧੭੦੨
     

     
     
    ItihaasakGurudwaras.com