ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   

ਗੁਰਦੁਆਰਾ ਸ਼੍ਰੀ ਨਾਨਕਾਣਾ ਸਾਹਿਬ ਉਤਰਾਖੰਡ ਰਾਜ਼ ਦੇ ਜ਼ਿਲਾ ਉਧਮ ਸਿੰਘ ਨਗਰ ਦੇ ਕਾਸ਼ੀਪੁਰ ਸ਼ਹਿਰ ਵਿਚ ਸਥਿਤ ਹੈ | ਸ਼੍ਰੀ ਗੁਰੂ ਨਾਨਕ ਦੇਵ ਜੀ ਭਾਈ ਬਾਲਾ ਜੀ ਅਤੇ ਮਰਦਾਨਾ ਜੀ ਨਾਲ ਆਪਣੀ ਤੀਸਰੀ ਉਦਾਸੀ ਦੌਰਾਨ ਇਸ ਅਸਥਾਨ ਤੇ ਪੁੱਜੇ ਸਨ । ਇਸ ਨਗਰ ਦੇ ਬਾਹਰ ਇਕ ਇਮਲੀ ਦੇ ਰੁੱਖ ਹੇਠਾਂ ਆਪ ਜੀ ਬੀਰਾਜੇ ਸਨ । ਤਾਂ ਆਪ ਜੀ ਨੇ ਦੇਖਿਆ ਕਿ ਇਸ ਨਗਰ ਦੇ ਨਿਵਾਸੀ ਆਪਣੇ ਘਰਾਂ ਦਾ ਸਮਾਨ ਗੱਡਿਆਂ ਆਦਿ ਤੇ ਲੈ ਕੇ ਨਗਰ ਨੂੰ ਛੱਡ ਕੇ ਜਾ ਰਹੇ ਸਨ । ਗੁਰੂ ਸਾਹਿਬ ਦੇ ਪੁੱਛਣ ਤੇ ਨਗਰ ਨਿਵਾਸੀਆਂ ਨੇ ਬੜੇ ਹੀ ਦੁੱਖ ਨਾਲ ਆਪਣੇ ਦਿਲ ਦਾ ਹਾਲ ਸਪੱਸ਼ਟ ਕੀਤਾ | ਉਹਨਾ ਦੱਸਿਆ ਕੇ ਦੇਵੀ ਦੇ ਸ਼ਰਾਪ ਕਾਰਨ ਇਸ ਨਗਰ ਵਿਚ ਵੱਗਣ ਵਾਲੀ ਢੇਲਾ ਨਦੀ ਵਿਚ ਪਾਣੀ ਦਾ ਪੱਧਰ ਵੱਧਣ ਨਾਲ ਹਰ ਸਾਲ ਨਗਰ ਵਿਚ ਹੜ੍ਹ ਆ ਜਾਂਦਾ ਹੈ ਤੇ ਜਿਸ ਕਾਰਨ ਬਹੁਤ ਜਾਨੀ ਮਾਲੀ ਨੁਕਸਾਨ ਹੋ ਜਾਂਦਾ ਹੈ । ਕਿਸੇ ਹੋਰ ਤੋਂ ਕਿਸੇ ਵੀ ਤਰ੍ਹਾਂ ਦੀ ਕੋਈ ਸਹਾਇਤਾ ਉਪਲੱਬਧ ਨਹੀਂ ਹੈ । ਅੰਤ ਜਾਨ-ਮਾਲ ਦੀ ਰਾਖੀ ਲਈ ਮਜਬੂਰ ਹੋ ਕੇ ਉਹਨਾ ਨੂੰ ਇਸ ਨਗਰ ਵਿਚੋਂ ਜਾਣਾ ਪੈ ਰਿਹਾ ਹੈ । ਨਗਰ ਨਿਵਾਸੀਆਂ ਦੀ ਦੁੱਖੀ ਅਵਸਥਾ ਬਾਰੇ ਸੁਣ ਕੇ ਗੁਰੂ ਸਾਹਿਬ ਨੇ ਅਕਾਲ ਪੁਰਖ ਦੇ ਨਾਮ ਸਿਮਰਨ ਦੀ ਸ਼ਕਤੀ ਦਾ ਭਰੌਸਾ ਦੁਆਉਦੇਂ ਹੋਏ, ਨਗਰ ਨਿਵਾਸੀਆਂ ਨੂੰ ਸ਼ਹਿਰ ਨਾ ਛੱਡ ਕੇ ਜਾਣ ਲਈ ਪ੍ਰੇਰਿਤ ਕੀਤਾ ਅਤੇ ਆਪ ਜੀ ਨੇ ਭਾਈ ਮਰਦਾਨਾ ਜੀ ਨੂੰ ਨਿਰਦੇਸ਼ ਦਿੱਤਾ, " ਮਰਦਾਨ੍ਯਾ ਰਬਾਬ ਵਜਾ, ਬਾਣੀ ਆਈ ਹੈ"। ਇਧਰ ਗੁਰੂ ਸਾਹਿਬ ਦੇ ਮੁੱਖ ਨਾਲ ਗੁਰਬਾਣੀ ਦੁਆਰਾ ਅਕਾਲ ਪੁਰਖ ਦੀ ਮਹਿਮਾ ਦਾ ਗੁਣਗਾਨ ਆਰੰਭ ਹੋਇਆ, ਉਧਰ ਭਾਈ ਮਰਦਾਨਾ ਜੀ ਨੇ ਆਪਣੀ ਰਬਾਬ ਦੇ ਸੁਰਾਂ ਦੇ ਸਰਗਮ ਨਾਲ ਸਾਰੇ ਹੀ ਵਾਤਾਵਰਨ ਨੂੰ ਇਸ਼ਵਰਮਈ ਬਣਾ ਦਿੱਤਾ । ਦੇਖਦੇ ਹੀ ਦੇਖਦੇ ਸਾਰੀ ਸ਼੍ਰਿਸਟੀ ਦੀ ਸਾਰੀ ਸੰਜੀਵ ਤੇ ਨਿਰਜੀਵ ਵਸਤੂਆਂ (ਪਸ਼ੂ, ਪੰਛੀ, ਨਦੀ, ਹਵਾ, ਰੁੱਖ, ਜਨਮਾਨਸ ਆਦਿ) ਗੁਰਬਾਣੀ ਦੇ ਮਾਧਿਅਮ ਨਾਲ ਅਕਾਲ ਪੁਰਖ ਦੇ ਚਰਨਾਂ ਲੀਨ ਹੋ ਕੇ ਧੰਨ-ਧੰਨ ਹੋ ਗਏ। ਨਤੀਜੇ ਵਜੋਂ ਨਦੀ ਦੇ ਜਲ ਨੇ ਆਪਣੇ ਵਹਾ ਨੂੰ ਘੱਟ ਕੀਤਾ ਅਤੇ ਬੜੀ ਸ਼ਰਧਾ ਭਾਵਨਾ ਨਾਲ ਗੁਰੂ ਸਾਹਿਬ ਦੇ ਚਰਨ ਛੋਹ ਕੇ ਅਸ਼ੀਰਵਾਦ ਪ੍ਰਾਪਤ ਕੀਤਾ । ਕੁਝ ਵਿਦਵਾਨਾ ਦਾ ਅਨੁਸਾਰ ਗੁਰੂ ਸਾਹਿਬ ਨੇ ਇਕ ਢੇਲਾ ਚੁੱਕ ਕੇ ਪੱਛਮ ਵੱਲ ਸੁੱਟਿਆ ਅਤੇ ਨਦੀ ਨੂੰ ਨਗਰ ਤੋਂ ਬਾਹਰ ਪੱਛਮ ਦਿਸ਼ਾ ਵੱਲ ਅਤੇ ਸਾਂਤੀ ਭਾਵ ਨਾਲ ਵੱਗਣ ਦਾ ਆਦੇਸ਼ ਦਿੱਤਾ । ਇਸ ਤਰ੍ਹਾਂ ਗੁਰੂ ਸਾਹਿਬ ਨੇ ਨਗਰ ਨਿਵਾਸੀਆਂ ਦੀ ਸਮੱਸਿਆ ਹੱਲ ਕੀਤਾ । ਅੱਜ ਵੀ ਕਾਸ਼ੀਪੁਰ ਨਗਰ ਤੋਂ ਇਕ ਕਿਲੋਮੀਟਰ ਦੀ ਦੂਰੀ ਤੇ ਪੱਛਮ ਵੱਲ ਢੇਲਾ ਨਦੀ ਬੜੇ ਸ਼ਾਂਤ ਸੁਭਾਅ ਨਾਲ ਵੱਗਦੀ ਹੈ । ਦੂਜੇ ਸ਼ਬਦਾਂ ਵਿੱਚ ਗੁਰੂ ਸਾਹਿਬ ਦੇ ਆਦੇਸ਼ ਦਾ ਪਾਲਨ ਕਰ ਰਹੀ ਹੈ ।

ਤ੍ਸਵੀਰਾਂ ਲਈਆਂ ਗਈਆਂ :- ੨੨ ਮਾਰ੍ਚ, ੨੦੦੯
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰਦੁਆਰਾ ਸ਼੍ਰੀ ਨਾਨਕਾਣਾ ਸਾਹਿਬ, ਕਾਸ਼ੀਪੁਰ

ਕਿਸ ਨਾਲ ਸਬੰਧਤ ਹੈ:-
 • ਸ਼੍ਰੀ ਗੁਰੂ ਨਾਨਕ ਦੇਵ ਜੀ

 • ਪਤਾ
  ਪਿੰਡ ਟਾਂਡਾ
  ਕਾਸ਼ੀਪੁਰ
  ਜਿਲਾ :- ਉਧ੍ਮ ਸਿੰਘ ਨਗਰ
  ਰਾਜ :- ਉਤਰਾਖੰਡ
  ਫੋਨ ਨੰਬਰ:-੦੦੯੧-੫੯੪੭-੨੭੯੨੬੪, ੦੦੯੧-੯੦੧ ੨੯੧ ੩੦੬੪
   

   
   
  ItihaasakGurudwaras.com