ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   

ਗੁਰਦੁਆਰਾ ਸ਼੍ਰੀ ਰੀਠਾ ਸਾਹਿਬ ਜ਼ਿਲਾ ਚੰਪਾਵਤ ਦੇ ਪਿੰਡ ਰੀਠਾ ਸਾਹਿਬ ਵਿਚ ਸਥਿਤ ਹੈ | ਉੱਤਰਾਖੰਡ ਦੀ ਉਦਾਸੀ ਦੌਰਾਨ ਸ਼੍ਰੀ ਗੁਰੂ ਨਾਨਕ ਦੇਵ ਜੀ ਕੱਤਕ ਦੀ ਪੂਰਨਮਾਸੀ ਨੂੰ ਇਸ ਅਸਥਾਨ ਤੇ ਪਹੁੰਚੇ । ਉਸ ਸਮੇਂ ਇਸ ਅਸਥਾਨ ਤੇ ਢੇਰ ਨਾਥ ਜੀ ਸਿੱਧਾਂ ਨਾਲ ਰਹਿੰਦੇ ਸਨ । ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਇਥੇ ਪਹੁੰਚੇ ਤਾਂ ਸਿੱਧ ਇਕ ਰੀਠੇ ਦੇ ਰੁੱਖ ਹੇਠਾਂ ਇਕ ਪਾਸੇ ਬੈਠੇ ਸਨ । ਗੁਰੂ ਸਾਹਿਬ ਬਾਲਾ ਜੀ ਤੇ ਮਰਦਾਨਾ ਜੀ ਨਾਲ ਦੂਜੇ ਪਾਸੇ ਬੈਠ ਗਏ । ਫਿਰ ਸਿੱਧਾਂ ਨਾਲ ਪਰਮਾਤਮਾ ਪ੍ਰਾਪਤੀ ਦੀ ਗਿਆਨ ਚਰਚਾ ਸ਼ੁਰੂ ਹੋਈ । ਮਰਦਾਨਾ ਜੀ ਨੇ ਭੁੱਖ ਲੱਗਣ ਤੇ ਭੋਜਨ ਦੀ ਮੰਗ ਕੀਤੀ । ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਸਿੱਧਾਂ ਪਾਸੋਂ ਭੋਜਨ ਮੰਗਣ ਲਈ ਕਿਹਾ । ਸਿੱਧਾਂ ਨੇ ਮਰਦਾਨਾ ਜੀ ਨੂੰ ਕਿਹਾ ਕਿ ਤੇਰਾ ਗੁਰੂ ਇਨਾਂ ਪਹੁੰਚਿਆ ਹੋਇਆ ਹੈ, ਉਸ ਨੂੰ ਆਖੋ ਭੋਜਨ ਦੇਵੇ । ਇਹ ਸੁਣ ਕੇ ਗੁਰੂ ਸਾਹਿਬ ਨੇ ਰੀਠੇ ਦੇ ਫ਼ਲ ਵੱਲ ਉਪਰ ਇਸ਼ਾਰਾ ਕਰਕੇ ਕਿਹਾ, ਇਹ ਫ਼ਲ ਤੋੜ ਕੇ ਆਪ ਵੀ ਖਾਓ ਅਤੇ ਸਿੱਧਾਂ ਨੂੰ ਵੀ ਖੁਆਓ । ਰੀਠੇ ਦੇ ਕੌੜੇ ਫ਼ਲ ਸ਼ਹਿਦ ਵਰਗੇ ਮਿੱਠੇ ਹੋ ਗਏ । ਜਿਸ ਪਾਸੇ ਸਿੱਧ ਬੈਠੇ ਸਨ, ਉਸ ਪਾਸੇ ਰੀਠੇ ਦੇ ਫ਼ਲ ਕੌੜੇ ਹੀ ਰਹੇ । "ਅਬ ਅਤਿ ਮਧੁਰ ਸਾਦ ਕੇ ਮਾਹੀ, ਖਾਵਤਿ ਤਯਾਗੇ ਜਾਵਤ ਨਾਹੀ।।" ਇਹ ਦੇਖ ਸਿੱਧਾਂ ਨੇ ਗੁੱਸੇ ਵਿਚ ਆਕੇ ਮਰਦਾਨਾ ਜੀ ਵੱਲ ਰੁੱਖ ਤੇ ਇਕ ਜ਼ਹਿਰੀਲਾ ਸੱਪ ਆਪਣੀ ਸ਼ਕਤੀ ਨਾਲ ਛੱਡ ਦਿੱਤਾ । ਸੱਪ ਨੂੰ ਆਪਣੇ ਵੱਲ ਆਉਦੇਂ ਵੇਖ ਮਰਦਾਨਾ ਜੀ ਨੇ ਗੁਰੂ ਸਾਹਿਬ ਨੂੰ ਕਿਹਾ । ਉਸੀ ਸਮੇਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਅੰਮ੍ਰਿਤਮਈ ਸ਼ਕਤੀ ਨਾਲ ਸੱਪ ਵੱਲ ਵੇਖਿਆ ਤਾਂ ਸੱਪ ਪੱਥਰ ਹੋ ਗਿਆ । ਅੱਜ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਕ੍ਰਿਪਾ ਦ੍ਰਿਸ਼ਟੀ ਨਾਲ ਰੀਠੇ ਮਿੱਠੇ ਹਨ । ਅੱਜ ਵੀ ਮਿੱਠੇ ਰੀਠੇ ਦਾ ਪ੍ਰਸ਼ਾਦਿ ਦਿੱਤਾ ਜਾਂਦਾ ਹੈ । ਢੇਰ ਨਾਥ ਜੀ ਸਿੱਧਾਂ ਸਮੇਤ ਆਪਣਾ ਡੇਰਾ ਚੁੱਕ ਕੇ ਇੱਥੋਂ ਤਕਰੀਬਨ ਚਾਲੀ ਕਿਲੋਮੀਟਰ ਲੋਹਾਘਾਟ ਵੱਲ ਜਾ ਕੇ ਜਿੰਦਾ ਹੀ ਧਰਤੀ ਵਿੱਚ ਸਮਾ ਗਏ । ਉਥੇ ਉਹਨ੍ਹਾਂ ਦੀ ਸਮਾਧ ਹੈ । ਹਰ ਸਾਲ ਇਥੇ ਜੇਠ ਦੀ ਪੂਰਨਮਾਸ਼ੀ ਨੂੰ ਸਲਾਨਾ ਮੇਲਾ ਮਨਾਇਆ ਜਾਂਦਾ ਹੈ।

ਸੰਗਤ ਨੂੰ ਅਪੀਲ :-ਗੁਰਦਵਾਰਾ ਸ਼੍ਰੀ ਰੀਠਾ ਸਾਹਿਬ ਸ਼ਹਿਰ ਤੋਂ ਬਹੁਤ ਹੀ ਦੂਰ ਸਥਿਤ ਹੈ | ਗੁਰਦਵਾਰਾ ਸਾਹਿਬ ਦੇ ਨਾਮ ਤੇ ਕੋਈ ਵੀ ਜਾਇਦਾਦ ਨਹੀਂ ਹੈ ਜੋ ਕਿ ਕੋਈ ਕਮਾਈ ਦਾ ਸਾਧਨ ਬਣ ਸਕੇ | ਗੁਰਦਵਾਰਾ ਸਾਹਿਬ ਦੇ ਰੋਜ਼ ਮਰਾ ਦੇ ਖਰਚੇ ਸੰਗਤ ਦੇ ਸਹਿਯੋਗ ਨਾਲ ਹੀ ਚਲ ਦੇ ਹਨ | ਸੰਗਤ ਨੂੰ ਬੇਨਤੀ ਹੈ ਕਿ ਗੁਰਦਵਾਰਾ ਸਾਹਿਬ ਨੂੱ ਸਿਧੀ ਸੇਵਾ ਭੇਜਣ ਲਈ ਪਤਾ ਹੇਠ ਦਿਤਾ ਹੈ |

ਪੰਜਾਬ ਅਤੇ ਸਿੰਧ ਬੈਂਕ
ਚੋੜਾ ਪਿਤਾ
ਜ਼ਿਲਾ ਚੰਪਾਵਤ ਉਤਰਾਖੰਡ
ਖਾਤਾ ਨੰਬਰ :- ੩੭੯


ਤ੍ਸਵੀਰਾਂ ਲਈਆਂ ਗਈਆਂ :- ੨੯ ਮਾਰਚ, ੨੦੦੯
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਰੀਠਾ ਸਾਹਿਬ, ਰੀਠਾ ਸਾਹਿਬ

ਕਿਸ ਨਾਲ ਸਬੰਧਤ ਹੈ:-
  • ਸ਼੍ਰੀ ਗੁਰੂ ਨਾਨਕ ਦੇਵ ਜੀ

  • ਪਤਾ
    ਪਿੰਡ ਰਿਠਾ
    ਜਿਲਾ :-ਚੰਪਾਵਤ
    ਰਾਜ :- ਉਤਰਾਖੰਡ
    ਫੋਨ ਨੰਬਰ:-੦੦੯੧-੫੯੬੫-੨੨੭੬੦੧, ੦੯੪੫੬੩੯੪੨੪੨
     

     
     
    ItihaasakGurudwaras.com