ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   

ਗੁਰਦੁਆਰਾ ਸ਼੍ਰੀ ਸੰਤਸਾਗਰ ਸਾਹਿਬ ਪਿੰਡ ਗੈੰਡੀਖਾਤਾ, ਜ਼ਿਲਾ ਹਰਿਦੁਆਰ ਵਿਚ ਸਥਿਤ ਹੈ | ਸ਼੍ਰੀ ਗੁਰੂ ਨਾਨਕ ਦੇਵ ਜੀ ਪਿੰਡ ਗੈੰਡੀਖਾਤਾ ਜਿਲ੍ਹਾ ਹਰਿਦੁਆਰ, ਸੰਮਤ ੧੫੬੫ ਬਿਕ੍ਰਮੀ ਵਿਚ ਨਾਨਕਮਤਾ, ਕਾਸ਼ੀਪੁਰ, ਕੋਟਦਆਰ ਨਜੀਬਾਬਾਦ ਆਦਿ ਥਾਵਾਂ ਤੇ ਹੁੰਦੇ ਹੋਏ ਆਏ | ਸ਼੍ਰੀ ਗੁਰੂ ਨਾਨਕ ਦੇਵ ਜੀ ਹਾੜ੍ਹ ਦੇ ਮਹੀਨੇ ਵਿਚ ਇਸ ਪਵਿੱਤਰ ਸਥਾਨ ਤੇ ਪੁੱਜੇ ਸਨ । ਇਸ ਸਥਾਨ ਤੇ ਗੁਰੂ ਸਾਹਿਬ ਨੇ ੩ ਮਹੀਨੇ ੧੩ ਦਿਨ ਤਪੱਸਿਆ ਕੀਤੀ ਤੇ ਚੋਮਾਸਾ ਕੱਟਿਆ । ਇਥੇ ਗੁਰੂ ਸਾਹਿਬ ਨੇ ਅੰਮ੍ਰਿਤ ਦਾ ਸੋਮਾਂ ਬਉਲੀ ਸਾਹਿਬ ਨੂੰ ਵੀ ਉਸ ਸਮੇਂ ਪ੍ਰਗਟ ਕੀਤਾ ਜੋ ਅੱਜ ਵੀ ਇਲਾਕੇ ਦੀਆਂ ਸੰਗਤਾਂ ਨੂੰ ਸਾਫ ਤੇ ਨਿਰਮਲ ਜਲ ਪ੍ਰਦਾਨ ਕਰ ਰਹੀ ਹੈ। ਇਸ ਸਥਾਨ ਤੇ ਇਕ ਖਤਰੀ ਦਾ ਬਾਗ ਸੀ | ਖਤਰੀ ਅਪਣੇ ਬਾਗ ਵਿਚ ਆ ਕੇ ਤਿੰਨ ਸੰਤਾਂ ਨੂੰ ਦੇਖਿਆ ਅਤੇ ਮਥਾ ਟੇਕਿਆ | ਫ਼ਿਰ ਉਹ ਹਰ ਰੋਜ਼ ਦਰਸ਼ਨ ਕਰਨ ਆਉਣ ਲੱਗਿਆ | ਇਕ ਦਿਨ ਇਕ ਮਨਮੁਖ ਨੇ ਖਤਰੀ ਨੂੰ ਪੁਛਿਆ ਕਿ ਉਹ ਕਿਥੇ ਜਾਂਦਾ ਹੈ | ਖਤਰੀ ਨੇ ਦਸਿਆ ਕਿ ਜੰਗਲ ਵਿਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਜਾਂਦਾ ਹੈ | ਮਨਮੁਖ ਕਹਿਣ ਲੱਗਿਆ ਮੈਨੂੰ ਵੀ ਨਾਲ ਲੈ ਚਲੋ, ਦੋਂਵੇ ਇਕਠੇ ਚੱਲ ਪਏ | ਮਨਮੁਖ ਰਸਤੇ ਵਿਚ ਮਨਮੁਖ ਕੁਕਰਮ ਕਰਨ ਲਈ ਵੇਸਵਾ ਦੇ ਘਰ ਚਲਾ ਗਿਆ | ਖਤਰੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਚਲਾ ਗਿਆ | ਦੋਨਾਂ ਨੇ ਸਲਾਹ ਕੀਤੀ ਕੇ ਜੋ ਵੀ ਪਹਿਲਾਂ ਆ ਜਾਏ ਇਸ ਥਾਂ ਤੇ ਆ ਜਾਏ ਉਹ ਦੁਸਰੇ ਦਾ ਇਥੇ ਇੰਤਜਾਰ ਕਰੇ | ਇਸ ਤਰਾਂ ਕੁਛ ਸਮਾਂ ਖਤਰੀ ਗੁਰੂ ਸਾਹਿਬ ਦੇ ਦਰਸ਼ਨ ਕਰਨ ਜਾਂਦਾ ਰਿਹਾ ਅਤੇ ਮਨਮੁਖ ਕੁਕਰਮ ਕਰਨ ਜਾਂਦਾ ਰਿਹਾ | ਇਕ ਦਿਨ ਮਨਮੁਖ ਵੇਸਵਾ ਦੇ ਘਰ ਗਿਆ ਤੇ ਉਹ ਘਰ ਨਹੀਂ ਸੀ ਉਹ ਉਦਾਸ ਹੋ ਕੇ ਵਾਪਿਸ ਆ ਗਿਆ ਅਤੇ ਖਤਰੀ ਦਾ ਇੰਤਜ਼ਾਰ ਕਰਨ ਲੱਗਾ | ਮਨਮੁਖ ਬੈਠਾ ਬੈਠਾ ਜ਼ਮੀਨ ਪੁਟਣ ਲੱਗਾ ਤਾਂ ਉਸਨੂੰ ਇਕ ਮੋਹਰ ਲੱਭੀ | ਦੁਸਰੇ ਪਾਸੇ ਖਤਰੀ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਵਾਪਿਸ ਆ ਰਿਹਾ ਸੀ ਤਾਂ ਉਸਦੇ ਪੈਰ ਵਿਚ ਇਕ ਸੂਲ ਚੂਬੀ ਅਤੇ ਉਹ ਪੈਰ ਤੇ ਪੱਟੀ ਬੰਨ ਕੇ ਲੰਗੜਾਉਂਦਾ ਲੰਗੜਾਉਂਦਾ ਉਸ ਥਾਂ ਤੇ ਪੰਹੁਚਿਆ | ਮਨਮੁਖ ਹਸ ਕਹਿਣ ਲੱਗਾ ਖਤਰੀ ਪਿਆਰੇ ਤੁੰ ਸੰਤਾ ਦੀ ਸੰਗਤ ਕਰਦਾ ਸੀ ਤੈਨੁੰ ਸੰਤਾ ਨੇ ਲੰਗੜਾ ਕਰ ਦਿੱਤਾ ਅਤੇ ਮੈਂ ਕੁਕਰਮ ਕਰਨ ਜਾਂਦਾ ਸੀ ਤੇ ਮੈਨੂੰ ਇਕ ਮੋਹਰ ਲਭੀ ਹੈ | ਇਸ ਦਾ ਕੀ ਕਾਰਣ ਹੈ | ਖਤਰੀ ਪਿਆਰੇ ਨੇ ਕਿਹਾ ਚਲੋ ਚਲਕੇ ਗੁਰੂ ਸਾਹਿਬ ਨੂੰ ਪੁਛਿਆ ਜਾਵੇ | ਦੋਂਵੇ ਗੁਰੂ ਸਾਹਿਬ ਕੋਲ ਚਲੇ ਗਏ | ਦੋਨਾਂ ਨੇ ਗੁਰੂ ਸਾਹਿਬ ਕੋਲ ਜਾ ਕੇ ਅਪਣਾ ਸਵਾਲ ਰਖਿਆ | ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਬਾਲਾ ਮਰਦਾਨਾ ਜੀ ਉਠਕੇ ਉਥੇ ਚਲ ਪਏ ਜਿਥੇ ਉਹਨਾਂ ਨੂੰ ਮੋਹਰ ਲਭੀ ਸੀ | ਗੁਰੂ ਸਾਹਿਬ ਨੇ ਮਨਮੁਖ ਨੂੰ ਉਥੇ ਪੁਟਣ ਲਈ ਕਿਹਾ | ਜ਼ਮੀਨ ਪੁਟਣ ਤੇ ਇਕ ਭਾਂਡਾ ਲੱਭਿਆ | ਜਿਸ ਵਿਚ ਬੁਝੇ ਹੋਏ ਲਕੜ ਦੇ ਕੋਲੇ ਪਏ ਸੀ | ਤਾਂ ਗੁਰੂ ਸਾਹਿਬ ਨੇ ਕਿਹਾ ਮਨਮੁਖ ਤੂੰ ਪਿਛਲੇ ਜਨਮ ਵਿਚ ਇਕ ਸੰਤ ਨੂੰ ਇਕ ਮੋਹਰ ਦਾਨ ਦਿੱਤੀ ਸੀ ਅਤੇ ਉਹ ਦਾਨ ਵਧਦਾ ਵਧਦਾ ਇਹ ਭਾਂਡਾ ਭਰ ਗਿਆ ਸੀ | ਜਦੋਂ ਤੂੰ ਇਸ ਜਨਮ ਵਿਚ ਕੁਕਰਮ ਅਤੇ ਮਾੜੇ ਕੰਮ ਕਰਨ ਲੱਗਿਆ ਤਾਂ ਇਹ ਸਾਰੀਆਂ ਮੋਹਰਾਂ ਕੋਲੇ ਬਣ ਗਏ | ਇਸ ਖਤਰੀ ਪਿਆਰੇ ਨੂੰ ਜਿਸ ਸਮੇਂ ਸੂਲ ਚੂਭੀ ਉਸ ਸਮੇਂ ਇਸਨੂੰ ਸੂਲੀ ਤੇ ਟੰਗਿਆ ਜਾਣਾ ਸੀ ਪਰ ਸੰਤਾ ਦੀ ਸੰਗਤ ਕਰਕੇ ਇਹ ਸੂਲੀ ਦੀ ਸੂਲ ਰਹਿ ਗਈ | ਇਸ ਸਥਾਨ ਤੋਂ ਚਲ ਕੇ ਗੁਰੂ ਸਾਹਿਬ ਹਰਿਦਵਾਰ ਗਏ

ਤਸਵੀਰਾਂ ਲਈਆਂ ਗਈਆਂ :- ੨੯ ਮਾਰਚ, ੨੦੦੯
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰਦੁਆਰਾ ਸ਼੍ਰੀ ਸੰਤਸਾਗਰ ਬਉਲੀ ਸਾਹਿਬ, ਗੈੰਡੀਖਾਤਾ

ਕਿਸ ਨਾਲ ਸੰਬੰਧਤ ਹੈ:-
  • ਸ਼੍ਰੀ ਗੁਰੂ ਨਾਨਕ ਦੇਵ ਜੀ

  • ਪਤਾ
    ਹਰਿਦਵਾਰ-ਨ੍ਜੀਬਾਬਾਦ ਰੋਡ
    ਜਿਲਾ :-ਹਰਿਦਵਾਰ
    ਰਾਜ :- ਉਤਰਾਖੰਡ
    ਫ਼ੋਨ ਨੰਬਰ:-
     

     
     
    ItihaasakGurudwaras.com