ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   

ਗੁਰਦੁਆਰਾ ਸ਼੍ਰੀ ਪੱਕੀ ਸੰਗਤ ਸਾਹਿਬ ਉਤਰ ਪ੍ਰਦੇਸ਼ ਦੇ ਸ਼ਹਿਰ ਅਲਾਹਾਬਾਦ ਦੇ ਮੁੱਹਲਾ ਆਇਆਪੁਰ ਵਿਚ ਸਥਿਤ ਹੈ | ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇਥੇ ਮਾਤਾ ਗੁਜਰੀ ਜੀ, ਮਾਤਾ ਨਾਨਕੀ ਜੀ ਮਾਮਾ ਕਿਰਪਾਲ ਦਾਸ ਜੀ ਅਤੇ ਸੇਵਕਾਂ ਨਾਲ ਆਏ | ਤ੍ਰਿਵੇਣੀ ( ਗੰਗਾ ਯਮੁਨਾ ਸਰਸਵਤੀ) ਦਾ ਸੰਗਮ ਇਸ ਸਥਾਨ ਦੇ ਨੇੜੇ ਹੀ ਸਥਿਤ ਸੀ | ਇਥੇ ਦੇ ਲੋਕਾਂ ਨੇ ਗੁਰੂ ਸਾਹਿਬ ਨੂੰ ਕੁਝ ਦਿਨ ਹੋਰ ਰੁਕਣ ਦੀ ਬੇਨਤੀ ਕਿਤੀ | ਉਹਨਾਂ ਦੀ ਬੇਨਤੀ ਸਵਿਕਾਰ ਕਰਕੇ ਗੁਰੂ ਸਾਹਿਬ ਇਥੇ ਛੇ ਮਹੀਨੇ ਰਹੇ | ਮਾਤਾ ਨਾਨਕੀ ਜੀ ਨੇ ਗੁਰੂ ਸਾਹਿਬ ਨੂੰ ਦਸਿਆ ਕੇ ਉਹਨਾਂ ਦੇ ਪਤੀ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪਿਤਾ (ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ) ਨੇ ਉਹਨਾਂ ਨੂੰ ਇਕ ਸ਼ੁਰਵੀਰ ਪੁਤਰ ਦਾ ਵਰ ਦਿੱਤਾ ਹੈ | ਤਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦਸਿਆ ਕਿ ਇਹ ਵਰ ਪੁਰਾ ਹੋਣ ਦਾ ਵਕਤ ਬਸ ਹੁਣ ਨੇੜੇ ਹੀ ਹੈ| ਗੁਰੂ ਸਾਹਿਬ ਨੇ ਸਭ ਨੂੰ ਗੰਗਾ ਵਿਚ ਇਸ਼ਨਾਨ ਕਰਨ ਲਈ ਕਿਹਾ | ਮਾਤਾ ਗੰਗਾ ਜੀ ਬਹੁਤ ਬਿਰੱਧ ਹੋਣ ਕਰਕੇ ਗੁਰੂ ਸਾਹਿਬ ਨੇ ਗੰਗਾ ਨੂੰ ਇਥੇ ਖੂਹ ਵਿਚ ਪ੍ਰਗਟ ਕਰਕੇ ਦਿਤਾ | ਸ਼੍ਰੀ ਗੁਰੂ ਗੰਥ ਸਾਹਿਬ ਜੀ ਨੂੰ ਲਗਾਤਾਰ ਪੜਨ ( ਆਖੰਡ ਪਾਠ ਸਾਹਿਬ) ਦੀ ਪ੍ਰੱਥਾ ਪਹਿਲੀ ਵਾਰ ਇਥੇ ਸ਼ੁਰੂ ਹੋਈ | ਪੰਜ ਸਿੰਘ ਭਾਈ ਮਤੀ ਦਾਸ ਜੀਮ ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਭਾਈ ਗੁਰ ਬਖਸ਼ ਜੀ ਅਤੇ ਬਾਬ ਗੁਰੱਦਿਤਾ ਜੀ ਨੇ ਪਹਿਲੀ ਵਾਰ ਸ਼੍ਰੀ ਗੁਰੂ ਗੰਥ ਸਾਹਿਬ ਜੀ ਨੂੰ ਲਗਾਤਾਰ ਪੜ ਕੇ ਮਾਤਾ ਗੰਗਾ ਜੀ ਨੂੰ ਸੁਣਾਇਆ | ਇਥੇ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਾਤਾ ਗੁਜਰੀ ਜੀ ਦੇ ਗ੍ਰਭ ਵਿਚ ਪ੍ਰਵੇਸ਼ ਕੀਤਾ | ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਾਤਾ ਗੁਜਰੀ ਜੀ ਅਤੇ ਬਾਕੀ ਪਰਿਵਾਰ ਨੂੰ ਪਟਨਾ ਸਾਹਿਬ ਛਡਕੇ ਆਸਾਮ ਚਲੇ ਗਏ | ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਸਾਮ ਦੀ ਯਾਤਰਾ ਤੇ ਸਨ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਪਟਨਾ ਸਾਹਿਬ ਵਿਖੇ ਹੋਇਆ | ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਸਾਮ ਤੋਂ ਵਾਪਿਸ ਪਟਨਾ ਸਾਹਿਬ ਆਏ ਅਤੇ ਕੁਝ ਸਮਾਂ ਪਟਨਾ ਸ਼ਾਹਿਬ ਬਿਤਾਉਣ ਤੋਂ ਬਾਅਦ ਪਰਿਵਾਰ ਸਮੇਤ ਤੋਂ ਪੰਜਾਬ ਨੂੰ ਜਾਂਦੇ ਹੋਏ ਇਥੇ ਰੁਕੇ | ਇਸ ਵਾਰ ਉਹਨਾਂ ਦੇ ਨਾਲ ਬਾਲ ਗੋਬਿੰਦ ਰਾਏ ਜੀ ਵੀ ਸਨ

ਤਸਵੀਰਾਂ ਲਈਆਂ ਗਈਆਂ :- ੧੯ ਨਵੰਬਰ, ੨੦੧੦.
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਪੱਕੀ ਸੰਗਤ ਸਾਹਿਬ, ਅਲਾਹਾਬਾਦ

ਕਿਸ ਨਾਲ ਸੰਬੰਧਤ ਹੈ:-
  • ਸ਼੍ਰੀ ਗੁਰੂ ਤੇਗ ਬਹਾਦਰ ਜੀ
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
  • ਮਾਤਾ ਗੁਜਰੀ ਜੀ
  • ਮਾਤਾ ਨਾਨਕੀ ਜੀ

  • ਪਤਾ:-
    ਮੁੱਹਲਾ ਆਇਆਪੁਰ
    ਅਲਾਹਾਬਾਦ
    ਜ਼ਿਲਾ :- ਅਲਾਹਾਬਾਦ
    ਰਾਜ :- ਉਤਰ ਪ੍ਰਦੇਸ਼
    ਫ਼ੋਨ ਨੰਬਰ :-

     

     
     
    ItihaasakGurudwaras.com