ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਬਾਬਾ ਬਕਾਲਾ ਸਾਹਿਬ ਜ਼ਿਲ੍ਹਾ ਅੰਮ੍ਰਿਤਸਰ ਦੇ ਸ਼ਹਿਰ ਬਾਬਾ ਬਕਾਲਾ ਸਹਿਬ ਵਿਚ ਸਥਿਤ ਹੈ | ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰਗੱਦੀ ਮਿਲਣ ਤੋਂ ਪਹਿਲਾਂ ਬਾਬਾ ਬਕਾਲੇ ਵਿਚ ਆਕੇ ਭਗਤੀ ਕਰਨ ਲੱਗੇ | ਗੁਰੂ ਸਾਹਿਬ ਨੇ ਇਸ ਸਥਾਨ ਤੇ ੨੬ ਸਾਲ ੯ ਮਹੀਨੇ ਅਤੇ ੧੩ ਦਿਨ ਤੱਪ ਕੀਤਾ | ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਦਿੱਲੀ ਵਿਖੇ ਆਪਣੇ ਅੰਤਿਮ ਸਮੇਂ ਵਿਚ ਅਗਲੇ ਗੁਰੂ ਸਾਹਿਬ ਬਾਰੇ ਦਸਿਆ ਕਿ ਉਹ ਬਾਬਾ ਬਕਾਲੇ ਹਨ | ਇਸ ਗਲ ਤੋਂ ਬਾਅਦ ਬਾਬਾ ਬਕਾਲੇ ਵਿਚ ਕਈ ਲੋਕਾਂ ਨੇ ਅਪਣੇ ਆਪ ਨੂੰ ਗੁਰੂ ਦਸਣਾ ਸ਼ੁਰੂ ਕਰ ਦਿੱਤਾ | ਭਾਈ ਮਖਣ ਸ਼ਾਹ ਲੁਬਾਣਾ ਜੋ ਕਿ ਜੇਹਲਮ ਜਿਲ੍ਹੇ ਦੇ ਵਪਾਰੀ ਸਨ, ਉਹਨਾਂ ਦਾ ਪਾਣੀ ਵਾਲਾ ਜਹਾਜ ਸਮਾਨ ਨਾਲ ਭਰਿਆ ਹੋਇਆ ਸਮੁੰਦਰੀ ਤੁਫ਼ਾਨ ਵਿਚ ਘਿਰ ਗਿਆ | ਭਾਈ ਸਾਹਿਬ ਨੇ ਗੁਰੂ ਨਾਨਕ ਸਾਹਿਬ ਜੀ ਅੱਗੇ ਬੇਨਤੀ ਕੀਤੀ ਕਿ ਉਹ ਉਹਨਾਂ ਨੂੰ ਬਚਾ ਲੈਣ ਅਤੇ ਭਾਈ ਸਾਹਿਬ ਆ ਕੇ ੫੦੦ ਮੋਹਰਾਂ ਗੁਰੂ ਸਾਹਿਬ ਨੂੰ ਚੜਾਉਣਗੇ | ਪ੍ਰਮਾਤਮਾ ਦੀ ਕਿਰਪਾ ਨਾਲ ਉਹ ਠੀਕ ਠਾਕ ਘਰ ਪੰਹੁਚ ਗਏ ਅਤੇ ਆਪਣੀ ਸੁਖ ਪੁਰੀ ਕਰਨ ਲਈ ਬਾਬਾ ਬਕਾਲੇ ਆਏ | ਇਥੇ ਆ ਕਿ ਉਹਨਾਂ ਨੇ ਦੇਖਿਆ ਕਿ ਕਈ ਲੋਕ ਅਪਣੇ ਆਪ ਨੂੰ ਗੁਰੂ ਦਸੀ ਬੈਠੇ ਹਨ | ਭਾਈ ਮਖਣ ਸ਼ਾਹ ਨੇ ਹਰ ਇਕ ਦੇ ਅੱਗੇ ੨ -੨ ਮੋਹਰਾਂ ਦ ਮੱਥਾ ਟੇਕਣਾ ਸੁਰੂ ਕਰ ਦਿੱਤਾ, ਪਰ ਕਿਸੇ ਨੇ ਕੁਝ ਨਾ ਕਿਹਾ | ਜਦੋਂ ਭਾਈ ਸਾਹਿਬ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਅੱਗੇ ੨ ਮੋਹਰਾਂ ਦ ਮੱਥਾ ਟੇਕਿਆ ਤਾਂ ਗੁਰੂ ਸਾਹਿਬ ਬੋਲੇ ਭਾਈ ਸਾਹਿਬ ਤੂਸੀਂ ਵਾਅਦਾ ਤਾਂ ੫੦੦ ਦਾ ਕੀਤਾ ਸੀ | ਪਰ ਹੁਣ ਤੁਸੀਂ ਸਿਰਫ਼ ੨ ਹੀ ਮੋਹਰਾਂ ਭੇਂਟ ਕਰ ਰਹੇ ਹੋ | ਇਹ ਗਲ ਸੁਣਕੇ ਮਖਣ ਸ਼ਾਹ ਜੀ ਛੱਤ ਤੇ ਚੜ ਗਏ ਅਤੇ ਉਚੀ ਉਚੀ ਬੋਲਣ ਲਗੇ " ਗੁਰੂ ਲਾਧੋ ਰੇ, ਗੁਰੂ ਲਾਧੋ ਰੇ"

ਗੁਰਦੁਆਰਾ ਸ਼੍ਰੀ ਭੋਰਾ ਸਾਹਿਬ :- ਇਸ ਸਥਾਨ ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ੨੬ ਸਾਲ ੯ ਮਹੀਨੇ ੧੩ ਦਿਨ ਤੱਪ ਕੀਤਾ | ਇਥੋਂ ਹੀ ਗੁਰੂ ਸਾਹਿਬ ਨੇ ਮਖਣ ਸ਼ਾਹ ਲੁਬਾਣਾ ਜੀ ਦਾ ਜਹਾਜ ਪਾਰ ਲਗਾਇਆ | ਇਥੇ ਹੀ ਮਖਣ ਸ਼ਾਹ ਜੀ ਨੇ ਗੁਰੂ ਸਾਹਿਬ ਪ੍ਰਗਟ ਕੀਤਾ |

ਗੁਰਦੁਆਰਾ ਸ਼੍ਰੀ ਮੰਜੀ ਸਾਹਿਬ :- ਪ੍ਰਗਟ ਹੋਣ ਤੋਂ ਬਾਅਦ ਇਥੇ ਸੰਗਤ ਵਲੋਂ ਦੀਵਾਨ ਸਜਾਏ ਗਏ ਅਤੇ ਦੀਵਾਨ ਦੋਰਾਨ ਹੀ ਸ਼ੀਹੇ ਮਸੰਦ ਨੇ ਧੀਰ ਮੱਲ ਦੇ ਕਹਿਣ ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਤੇ ਗੋਲੀ ਦਾ ਵਾਰ ਕੀਤਾ ਜੋ ਗੁਰੂ ਸਾਹਿਬ ਦੀ ਦਸਤਾਰ ਨੂੰ ਛੂਹ ਕੇ ਵਿਅਰਥ ਚਲਾ ਗਿਆ

ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ :- ਇਸ ਸਥਾਨ ਤੇ ਬਾਬਾ ਬੁਢਾ ਜੀ ਦੀ ਬੰਸ ਭਾਈ ਗੁਰਦਿੱਤਾ ਜੀ ਵਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਗੁਰਗੱਦੀ ਦਾ ਤਿਲਕ ਲਗਾਇਆ ਗਿਆ

ਗੁਰਦੁਆਰਾ ਸ਼੍ਰੀ ਸ਼ੀਸ਼ ਮਹਿਲ ਸਾਹਿਬ :- ਇਸ ਸਥਾਨ ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਦਾਦੀ ਜੀ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਾਤਾ ਜੀ ਅਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸੁਪਤਨੀ ਮਾਤਾ ਗੰਗਾ ਜੀ ਨੇ ਪ੍ਰਲੋਕ ਗਮਨ ਕੀਤਾ

ਤਸਵੀਰਾਂ ਲਈਆਂ ਗਈਆਂ :- ੨੫ ਮਾਰਚ, ੨੦੦੭
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਬਾਬਾ ਬਕਾਲਾ ਸਾਹਿਬ, ਬਾਬਾ ਬਕਾਲਾ
ਗੁਰੂਦਵਾਰਾ ਦੇ ਹੋਰ ਨਾਮ
ਗੁਰੂਦਵਾਰਾ ਸ਼੍ਰੀ ਗੁਰੂ ਤੇਗ ਬਹਾਦਰ ਸਹਿਬ ਜੀ
ਗੁਰੂਦਵਾਰਾ ਸ਼੍ਰੀ ਪਾਤਸ਼ਾਹੀ ਨੋਂਵੀਨ ਸਾਹਿਬ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਤੇਗ ਬਹਾਦਰ ਜੀ

  • ਪਤਾ :-
    ਬਾਬਾ ਬਕਾਲਾ
    ਜ਼ਿਲ੍ਹਾ :- ਅਮ੍ਰਿਤਸਰ
    ਰਾਜ :- ਪੰਜਾਬ
    ਫ਼ੋਨ ਨੰਬਰ :-੦੦੯੧-੧੮੫੩-੨੪੫੫੧੫
     

     
     
    ItihaasakGurudwaras.com