ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਦੁਖ ਭੰਜਨੀ ਸਾਹਿਬ ਅੰਮ੍ਰਿਤਸਰ ਸ਼ਹਿਰ ਦੇ ਵਿਚ ਗੁਰਦਵਾਰਾ ਸ਼੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾਂ ਵਿਚ ਸਥਿਤ ਹੈ | ਪਁਟੀ ਦੇ ਹੰਕਾਰੀ ਚੌਧਰੀ ਦੁਨੀ ਚੰਦ ਨੇ ਆਪਣੀ ਪੁਤਰੀਆਂ ਤੋਂ ਪੁਛਿਆ ਕਿ ਉਹਨਾਂ ਦੀ ਪਾਲ਼ਣਾ ਕੌਣ ਕਰਦਾ ਹੈ | ਹੋਰ ਸਭਨਾ ਨੇ ਦੁਨੀ ਚੰਦ ਦੀ ਇਛਾ ਅਨੁਸਾਰ ਕਿਹਾ ਕੇ ਉਹ ਉਸਦਾ ਦਿੱਤਾ ਖਾਂਦੀਆਂ ਹਨ | ਪਰ ਬੀਬੀ ਰਜਨੀ ਨੇ ਜੋ ਬਚਪਨ ਵਿਚ ਲਾਹੋਰ ਵਿਖੇ ਆਪਣੇ ਨਾਨਕੇ ਘਰ ਵਿਚ ਰਹਿੰਦੇ ਹੋਏ ਗੁਰੂ ਘਰ ਦੀ ਸ਼ਰਧਾਲੂ ਸੀ | ਉਹ ਗੁਰਮਤਿ ਨੂੰ ਸਮਝਦੀ ਸੀ ਅਤੇ ਸਪਸ਼ਟ ਕਰ ਦਿਤਾ ਕੇ ਸਭ ਦਾ ਪਾਲਣ ਕੇਵਲ ਪ੍ਰਮਾਤਮਾ ਆਪ ਕਰਦਾ ਹੈ | ਸਭ ਵਾਹਿਗੁਰੂ ਦਾ ਦਿੱਤਾ ਖਾਂਦੇ ਹਨ | ਐਸਾ ਸੁਣ ਕੇ ਕਰੋਧ ਵਿਚ ਆਏ ਹੰਕਾਰੀ ਪਿਤਾ ਨੇ ਬੀਬੀ ਰਜਨੀ ਦਾ ਵਿਆਹ ਪਿੰਗਲੇ ਆਦਮੀ ਨਾਲ ਕਰ ਦਿੱਤਾ | ਬੀਬੀ ਰਜਨੀ ਭਾਣਾ ਮੰਨਦੇ ਹੋਏ ਆਪਣੇ ਪਿੰਗਲੇ ਪਤੀ ਨੂੰ ਟੋਕਰੀ ਵਿਚ ਲੈ ਕੇ ਆਪਣੇ ਸਿਰ ਤੇ ਚੁਕ ਕੇ ਪਿੰਡੋ ਪਿੰਡੀ ਹੁਂਦੀ ਹੋਈ ਇਸ ਸਥਾਨ ਤੇ ਪਹੁੰਚੀ | ਟੋਕਰੀ ਇਥੇ ਭੇਰੀ ਦੀ ਛਾਂ ਹੇਠਾਂ ਰਖਕੇ ਆਪ ਤੁੰਗ ਪਿੰਡ ਵਿਚ ਪ੍ਰਸ਼ਾਦਾ ਆਦਿ ਲੈਣ ਗਈ ਤਾਂ ਪਿਛੋਂ ਪਤੀ ਨੂੰ ਅਦਭੁਤ ਨਜਾਰਾ ਦੇਖਿਆ ਕਿ ਕਾਲੇ ਕਾਂ ਸਰੋਵਰ ਵਿਚ ਟੂਬੀ ਲਾਕੇ ਹੰਸ ਬਣ ਕੇ ਨਿਕਲਦੇ ਸੀ | ਉਹ ਸਭ ਦੇਖਕੇ ਉਸਨੇ ਬੇਰੀ ਦੀ ਜੜ ਦਾ ਆਸਰਾ ਲੈ ਕੇ ਸਰੋਵਰ ਵਿਚ ਟੂਬੀ ਲਾਈ | ਗੁਰੂ ਕਿਰਪਾ ਨਾਲ ਉਸ ਦੀ ਦੇਹ ਅਰੋਗ ਹੋ ਗਈ ਬੀਬੀ ਨੇ ਜਦ ਵਾਪਿਸ ਆਕੇ ਆਪਣੇ ਪਿੰਗਲੇ ਪਤੀ ਦੀ ਥਾਂ ਖੁਬਸੁਰਤ ਨੋਜਵਾਨ ਡਿਠਾ ਤਾਂ ਉਸਨੂੰ ਸ਼ੰਕਾ ਹੋਈ ਸ਼ਾਇਦ ਇਸ ਨੋਜਵਾਨ ਨੇ ਮੇਰੇ ਪਤੀ ਨੂੰ ਮਾਰ ਦਿੱਤਾ ਹੈ | ਜਦ ਮਾਮਲਾ ਸੰਤੋਖਰ ਦੀ ਸੇਵਾ ਕਰਵਾ ਰਹੇ ਸ਼੍ਰੀ ਗੁਰੂ ਰਾਮਦਾਸ ਜੀ ਪਾਸ ਪਹੁੰਚਿਆ ਤਾਂ ਉਹਨਾਂ ਨੇ ਸ਼ੰਕਾ ਦੂਰ ਕਰਦਿਆਂ ਕਿਹਾ ਬੀਬੀ ਤੇਰੀ ਸੇਵਾ ਸ਼ਰਧਾ ਅਤੇ ਦ੍ਰਿੜਤਾ ਅਤੇ ਇਸ ਸਥਾਨ ਦੀ ਸ਼ਕਤੀ ਸਦਕਾ ਤੇਰਾ ਪਿੰਗਲਾ ਪਤੀ ਅਰੋਗ ਹੋ ਗਿਆ ਗੁਰੂ ਸਾਹਿਬ ਨੇ ਆਪ ਇਸ ਸਥਾਨ ਦਾ ਨਾਮ ਦੁਖ ਭੰਜਨੀ ਸਾਹਿਬ ਰਖਿਆ

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਦੁਖ ਭੰਜਨੀ ਸਾਹਿਬ, ਅੰਮ੍ਰਿਤਸਰ

ਕਿਸ ਨਾਲ ਸੰਬੰਧਤ ਹੈ :-
 • ਸ਼੍ਰੀ ਗੁਰੂ ਰਾਮਦਾਸ ਜੀ

 • ਪਤਾ :-
  ਸ਼੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾਂ
  ਜ਼ਿਲ੍ਹਾ :- ਅੰਮ੍ਰਿਤਸਰ
  ਰਾਜ :- ਪੰਜਾਬ
  ਫ਼ੋਨ ਨੰਬਰ s
   

   
   
  ItihaasakGurudwaras.com