ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਗੁਰੂ ਅਰਜਨ ਦੇਵ ਜੀ ਸਾਹਿਬ ਜ਼ਿੱਲਾ ਅੰਮ੍ਰਿਤਸਰ ਦੇ ਪਿੰਡ ਮਲੂੱ ਨੰਗਲ ਵਿਚ ਸਥਿਤ ਹੈ | ਸ਼੍ਰੀ ਗੁਰੂ ਅਰਜਨ ਦੇਵ ਜੀ ਸੁਕੇਤ ਮੰਡੀ ਦੇ ਰਾਜੇ ਦੇ ਨਾਲ ਗੁਰੂ ਕੇ ਬਾਗ ਨੂੰ ਜਾਂਦੇ ਹੋਏ ਇਥੇ ਰੁਕੇ | ਇਹ ਜ਼ਮੀਨ ਉਹਨਾਂ ਦਿਨਾਂ ਵਿਚ ਮੁਸਲਮਾਨਾ ਦੇ ਪਿੰਡ ਖੋ ਨੰਗਲ ਦੀ ਸੀ | ਪਿੰਡ ਦੇ ਵਸਨੀਕਾਂ ਦਾ ਗੋਤ ਲਿੱਲੇ ਸੀ | ਇਸ ਗੱਲ ਦਾ ਉਹਨਾਂ ਨੂੰ ਬਹੁਤ ਹੰਕਾਰ ਸੀ ਉਹ ਬਾਕੀ ਪਠਾਣਾ ਨਾਲੋਂ ਆਪਣੇ ਆਪ ਨੂੰ ਬਹੁਤ ਬਹਾਦਰ ਸਮਝਦੇ ਸਨ | ਅਚਨਚੇਤ ਗੁਰੂ ਸਾਹਿਬ ਨੇ ਜੱਲ ਛਕਣ ਦੀ ਇਛਾ ਪ੍ਰਗਟ ਕਿਤੀ | ਨੇੜੇ ਹੀ ਪਠਾਣਾ ਦਾ ਖੂਹ ਸੀ | ਸੇਵਾਦਾਰ ਗੁਰੂ ਸਾਹਿਬ ਲਈ ਜੱਲ ਲੈਣ ਲਈ ਮਿੱਟੀ ਦੀ ਟਿੰਡ ਖੂਹ ਦੀ ਮਾਹਲ ਨਾਲੋਂ ਖੋਹਲਕੇ ਪਰਤਣ ਲੱਗਾ ਤਾਂ ਉਹ ਹੰਕਾਰੀ ਪਠਾਣ ਆ ਧਮਕੇ ਅਤੇ ਕੁਬਚਨ ਬੋਲਣ ਲੱਗੇ | ਕਹਿੰਦੇ ਅਸੀ ਲਿੱਲੇ ਪਠਾਣ ਮੁਸਲਮਾਨ ਜਗਤ ਵਿਚ ਸਿਰਮੋਰ ਹਾਂ ਅਤੇ ਅਸੀਂ ਬਹਾਦਰੀ ਕਰਕੇ ਸਾਰੇ ਜਗਤ ਤੋਂ ਤਾਕਤਵਰ ਹਾਂ ਉਹਨਾਂ ਵਿਚੋਂ ਇਕ ਪਠਾਣ ਨੇ ਆਪਣੇ ਹੱਥ ਵਾਲਾ ਸੋਟਾ ਮਾਰ ਕੇ ਮਿੱਟੀ ਦੀ ਟਿੰਡ ਭੰਨ ਦਿਤੀ | ਗੁਰੂ ਸਾਹਿਬ ਦੀ ਸ਼ਾਨ ਦੇ ਖਿਲਾਫ਼ ਕੁਝ ਵੱਧ ਘੱਟ ਵੀ ਬੋਲੇ | ਗੁਰੂ ਸਾਹਿਬ ਨੇ ਇਸ਼ਾਰੇ ਦੇ ਨਾਲ ਆਪਣੇ ਸਿਖ ਨੂੰ ਵਾਪਿਸ ਬੁਲਾ ਲਿਆ ਅਤੇ ਗੁਰੂ ਕੇ ਬਾਗ ਜਾਣ ਲੱਗੇ ਬੋਲੇ "ਜਾਣਗੇ ਲਿੱਲੇ ਆਉਣਗੇ ਗਿੱਲੇ " | ਜਗਦੇਵ ਕਲਾਂ ਦੇ ਰਹਿਣ ਵਾਲੇ ਭਾਈ ਮੱਲੂ ਨੇ ਬਹੁਤ ਸਾਰੇ ਸਿਖਾਂ ਨੇ ਨਾਲ ਖੋ ਨੰਗਲ ਤੇ ਧਾਵਾ ਬੋਲ ਦਿੱਤਾ ਅਤੇ ਐਸੀ ਮਾਰ ਮਾਰੀ ਕੇ ਸਾਰਾ ਦਾ ਸਾਰਾ ਖੋ ਨੰਗਲ ਪਿੰਡ ਥੇ ਹੋ ਗਿਆ | ਗੁਰੂ ਸਾਹਿਬ ਦੇ ਹੁਕਮਾਂ ਨਾਲ ਭਾਈ ਮੱਲੂ ਜੀ ਨੇ ਨਵੇਂ ਪਿੰਡ ਦੀ ਮੋਹੜੀ ਗਡੀ ਅਤੇ ਇਸ ਪਿੰਡ ਦਾ ਨਾਲ ਮੱਲੂ ਨੰਗਲ ਹੋ ਗਿਆ

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਗੁਰੂ ਅਰਜਨ ਦੇਵ ਜੀ, ਮਲੂੱ ਨੰਗਲ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਅਰਜਨ ਦੇਵ ਜੀ

  • ਪਤਾ :-
    ਪਿੰਡ :- ਮਲੂੱ ਨੰਗਲ
    ਜ਼ਿਲ੍ਹਾ :- ਅੰਮ੍ਰਿਤਸਰ
    ਰਾਜ :- ਪੰਜਾਬ
    ਫ਼ੋਨ ਨੰਬਰ-
     

     
     
    ItihaasakGurudwaras.com