ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਜ਼ਿਲ੍ਹਾ ਅਮ੍ਰਿਤਸਰ ਦੇ ਪਿੰਡ ਵੈਰੋਕੇ ਵਿਚ ਸਥਿਤ ਹੈ | ਸ਼੍ਰੀ ਗੁਰੂ ਨਾਨਕ ਦੇਵ ਜੀ ਇਥੇ ਸ਼ਾਹ ਬਖਤਿਆਰ ਦੇ ਘਰ ਗਏ | ਉਹਨਾਂ ਦੀ ਘਰਵਾਲੀ ਨੇ ਦਸਿਆ ਕੇ ਮੀਆਂ ਜੀ ਤਾਂ ਭਿਲੋਵਾਲ ਨੂੰ ਗਏ ਹੋਏ ਹਨ |ਤੁਰਨ ਲਗਿਆਂ ਬਾਬਾ ਜੀ ਨੇ ਕਿਹਾ ਦਮਦਮ ਮੀਆਂ ਭੀਲੋਵਾਲ, ਸੁੰਝੇ ਮਹਿਲ ਡਰਾਵਣੇ ਬਰਕਤ ਮਰਦਾਂ ਨਾਲ, ਗੁਰੂ ਸਾਹਿਬ ਨੇ ਕਿਹ ਇਥੇ ਸ਼ਹਿਰ ਵਸਣਾ ਸੀ ਜੇ ਮੀਆਂ ਜੀ ਇਥੇ ਮਿਲਦੇ, ਇਨਾਂ ਬਚਨ ਕਹਿਕੇ ਗੁਰੂ ਸਾਹਿਬ ਭਿਲੋਵਾਲ ਨੂੰ ਤੁਰ ਪਏ, ਸ਼ਾਹ ਬਖਤਿਆਰ ਭਿਲੋ ਵਾਲ ਤੋਂ ਤੁਰ ਪਏ ਵੈਰੋਕੇ ਜਿਥੇ ਸੁੱਕਾ ਛਤੀਰ ਪਿਆ ਸੀ ਇਥੇ ਮਿਲਾਪ ਹੋਇਆ | ਧੰਨ ਗੁਰੂ ਨਾਨਾਕ ਜੀ ਨੂੰ ਮਿਲਕੇ ਸ਼ਾਹ ਬਖਤਿਆਰ ਜੀ ਬਹੁਤ ਖੁਸ਼ ਹੋਏ | ਉਹ ਗੁਰੂ ਸਾਹਿਬ ਨੂੰ ਕਹਿਣ ਲਗੇ ਮਹਾਰਾਜ ਆਪਾਂ ਕਿਸੇ ਦਰਖਤ ਦੀ ਛਾਂਵੇ ਚਲਕੇ ਬੈਠੀਏ | ਤਾਂ ਗੁਰੂ ਸਹਿਬ ਨੇ ਕਿਹਾ ਮਰਦਾਨਿਆਂ ਇਸ ਸੁਕੇ ਛਤੀਰ ਤੇ ਜਲ ਪਾ ਤਾਂ ਇਥੇ ਛਾਂ ਹੋ ਜਾਵੇਗੀ | ਗੁਰੂ ਸਾਹਿਬ ਦੇ ਬਚਨਾ ਅਨੁਸਾਰ ਜਦੋਂ ਭਾਈ ਮਰਦਾਨਾ ਜੀ ਨੇ ਛਤੀਰ ਦੇ ਪਾਣੀ ਪਾਇਆ ਤਾਂ ਉਹ ਦੋਵੇਂ ਪਾਸਿਉਂ ਹਰਾ ਹੋ ਗਿਆ ਸ਼ਾਹ ਬਖਤਿਆਰ ਇਹ ਕੌਤਕ ਦੇਖਕੇ ਬੜਾ ਹੈਰਾਨ ਹੋਇਆ ਤੇ ਗੁਰੂ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਸਾਹਿਬ, ਵੈਰੋਕੇ

ਕਿਸ ਨਾਲ ਸੰਬੰਧਤ ਹੈ:-
  • ਸ਼੍ਰੀ ਗੁਰੂ ਨਾਨਕ ਦੇਵ ਜੀ

  • ਪਤਾ :-
    ਪਿੰਡ :- ਵੈਰੋਕੇ
    ਜ਼ਿਲ੍ਹਾ :- ਅਮ੍ਰਿਤਸਰ
    ਰਾਜ :- ਪੰਜਾਬ
    ਫ਼ੋਨ ਨੰਬਰ :-
     

     
     
    ItihaasakGurudwaras.com