ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਜਨਮ ਅਸਥਾਨ ਸ਼੍ਰੀ ਗੁਰੂ ਅਮਰਦਾਸ ਜੀ ਜ਼ਿਲਾ ਅੰਮ੍ਰਿਤਸਰ ਦੇ ਪਿੰਡ ਬਾਸਰਕੇ ਗਿਲਾਂ ਵਿਚ ਸਥਿਤ ਹੈ | ਸ਼੍ਰੀ ਗੁਰੂ ਅਮਰਦਾਸ ਜੀ ਨੇ ਇਸ ਪਾਵਨ ਧਰਤੀ ਵਿਖੇ ਪਿਤਾ ਸ਼੍ਰੀ ਤੇਜ ਭਾਨ ਜੀ ਭੱਲਾ ਅਤੇ ਮਾਤਾ ਸੁੱਲਖਣੀ ਜੀ ਦੇ ਗ੍ਰਹਿ ਵਿਖੇ ੧੪੭੯ ਈ: ਨੂੰ ਅਵਤਾਰ ਧਾਰਨ ਕੀਤਾ । ਕਾਫੀ ਸਮਾਂ ਗੰਗਾ ਯਾਤਰਾ ਤੇ ਜਾਂਦੇ ਰਹੇ ਅਤੇ ਇਕ ਦਿਨ ਜਦੋਂ ਬੀਬੀ ਅਮਰੋ ਜੀ ਦੇ ਮੁੱਖੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਧੁਰ ਕੀ ਬਾਣੀ ਸਰਵਣ ਕੀਤੀ ਤਾਂ ਸ਼੍ਰੀ ਗੁਰੂ ਅੰਗਦ ਦੇਵ ਜੀ ਪਾਸ ਖਡੂਰ ਸਾਹਿਬ ਜਾ ਕੇ ਬਾਰਾਂ ਸਾਲ ਗੁਰੂ ਸਾਹਿਬ ਦੇ ਇਸ਼ਨਾਨ ਲਈ ਬਿਆਸ ਦਰਿਆ, ਗੋਇਂਦਵਾਲ ਤੋਂ ਜਲ ਲਿਆਉਣ ਦੀ ਕਠਨ ਘਾਲ ਘਾਲੀ ਅੰਤ ਨੂੰ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਨਿਮਾਣਿਆ ਦਾ ਮਾਣ, ਨਿਤਾਣਿਆ ਦਾ ਤਾਣ ਆਦਿ ਬਹੁਤ ਸਾਰੇ ਵਰਾਂ ਨਾਲ ਗੁਰਗੱਦੀ ਤੇ ਬਿਰਾਜਮਾਨ ਕੀਤਾ । ਸ਼੍ਰੀ ਗੁਰੂ ਅਮਰਦਾਸ ਜੀ ਨੇ ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਚ ਆਉਣ ਤੋਂ ਪਹਿਲਾਂ ਇਥੇ ਇਕ ਸਰੋਵਰ ਦਾ ਨਿਰਮਾਣ ਵੀ ਕਰਵਾਇਆ ਸੀ ।

ਤਸਵੀਰਾਂ ਲਈਆਂ ਗਈਆਂ :- ੭ ਨਵੰਬਰ ੨੦੦੬
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰਦੁਆਰਾ ਜਨਮ ਅਸਥਾਨ ਸ਼੍ਰੀ ਗੁਰੂ ਅਮਰਦਾਸ ਜੀ, ਬਾਸਰਕੇ ਗਿਲਾਂ

ਕਿਸ ਨਾਲ ਸੰਬੰਧਤ ਹੈ :- :-
  • ਸ਼੍ਰੀ ਗੁਰੂ ਅਮਰਦਾਸ ਜੀ

  • ਪਤਾ:-
    ਪਿੰਡ :- ਬਾਸਰਕੇ ਗਿਲਾਂ
    ਜ਼ਿਲ੍ਹਾ :- ਅਮ੍ਰਿਤਸਰ
    ਰਾਜ :- ਪੰਜਾਬ
    ਫ਼ੋਨ ਨੰਬਰ :-
     

     
     
    ItihaasakGurudwaras.com