ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਪਾਤਸ਼ਾਹੀ ਛੇਂਵੀ ਸਾਹਿਬ ਅੰਮ੍ਰਿਤਸਰ ਸ਼ਹਿਰ ਦੇ ਪਿੰਡ ਢੰਡ ਵਿਚ ਸਥਿਤ ਹੈ | ਇਹ ਪਿੰਡ ਅਮ੍ਰਿਤਸਰ ਗੁਰਦੁਆਰਾ ਸ਼੍ਰੀ ਬੀੜ ਬਾਬਾ ਬੁਢਾ ਜੀ ਸਾਹਿਬ ਸੜਕ ਤੇ ਸਥਿਤ ਹੈ | ਭਾਈ ਲੰਗਾਹ ਜੀ ਜੋ ਸ਼੍ਰੀ ਗੁਰੂ ਹਰਗੋਬਿੰਦ ਸਹਿਬ ਜੀ ਦੇ ਸੇਵਕ ਸਨ ਉਹ ਇਸ ਪਿੰਡ ਢੰਡ ਢਿਲੋਂ ਕਲਾਂ ਦੇ ਰਹਿਣ ਵਾਲੇ ਸਨ | ਉਹ ਗੁਰੂ ਸਾਹਿਬ ਦੀ ਸੇਵਾ ਤੋਂ ਛੁਟੀ ਲੈਕੇ ਇਸ ਪਿੰਡ ਵਿਚ ਆ ਕੇ ਰਹਿਣ ਲਗ ਪਏ | ਜਦੋਂ ਉਹ ਬਹੁਤ ਬਿਰਦ ਹੋ ਗਏ ਤਾਂ ਉਹ ਨਾਮ ਦੀ ਇਹ ਇਕ ਵਡੀ ਇਛਾ ਸੀ ਕਿ ਜੀਵਨ ਦੇ ਅੰਤਲੇ ਦਿਨਾਂ ਵਿਚ ਉਹ ਗੁਰੂ ਸਾਹਿਬ ਦੇ ਦਰਸ਼ਨ ਕਰ ਸਕਣ | ਇਸ ਲਈ ਉਹਨਾਂ ਨੇ ਬਹੁਤਾ ਸਮਾਂ ਗੁਰੂ ਸਾਹਿਬ ਨੂੰ ਯਾਦ ਕਰਦਿਆਂ ਗੁਜਾਰਨਾ ਸ਼ੁਰੂ ਕਰ ਦਿੱਤਾ | ਇਕ ਦਿਨ ਗੁਰੂ ਸਾਹਿਬ ਨੇ ਆਪਣੇ ਸ਼ਚੇ ਸਿਖ ਨੂੰ ਜਿਹੜਾ ਬਿਰਦ ਹੋਣ ਕਾਰਨ ਉਹਨਾਂ ਨੂੰ ਮਿਲਣ ਨਹੀ ਸੀ ਆ ਸਕਦਾ ਆਪ ਜਾ ਕੇ ਦਰਸ਼ਨ ਦੇਣ ਦਾ ਫ਼ੈਸਲਾ ਕੀਤਾ ਅਤੇ ਘੋੜੇ ਤੇ ਸਵਾਰ ਹੋ ਕੇ ਇਥੇ ਆਕੇ ਸਿਖ ਨੂੰ ਮਿਲੇ ਅਤੇ ਆਸ਼ਿਰਵਾਦ ਦਿੱਤਾ | ਇਥੇ ਇਕ ਪਿੱਪਲ ਦਾ ਦਰਖਤ ਸੀ ਜਿਸ ਨਾਲ ਗੁਰੂ ਸਾਹਿਬ ਨੇ ਘੋੜਾ ਬਨਿੰਆ ਸੀ ਇਸ ਕਰਕੇ ਇਸ ਸਥਾਨ ਨੂੰ ਗੁਰਦੁਆਰਾ ਸ਼੍ਰੀ ਪਿੱਪਲ ਸਾਹਿਬ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ |

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਪਾਤਸ਼ਾਹੀ ਛੇਵੀਂ ਸਾਹਿਬ, ਢੰਡ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਹਰਗੋਬਿੰਦ ਸਹਿਬ ਜੀ

  • ਪਤਾ :-
    ਪਿੰਡ :- ਢੰਡ
    ਜ਼ਿਲ੍ਹਾ :- ਅਮ੍ਰਿਤਸਰ
    ਰਾਜ :- ਪੰਜਾਬ
    ਫ਼ੋਨ ਨੰਬਰ
     

     
     
    ItihaasakGurudwaras.com