ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਰਾਮਸਰ ਸਾਹਿਬ ਅੰਮ੍ਰਿਤਸਰ ਸ਼ਹਿਰ ਦੇ ਵਿਚ ਸਥਿਤ ਹੈ | ਇਹ ਗੁਰਦੁਆਰਾ ਸਾਹਿਬ ਤਰਨ ਤਾਰਨ ਸੜਕ ਤੇ ਚਾਟੀਵਿੰਡ ਗੇਟ ਨੇੜੇ ਸਥਿਤ ਹੈ | ਇਹ ਉਹ ਪਵਿੱਤਰ ਅਸਥਾਨ ਹੈ ਜਿਸ ਪੰਜਵੇ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਪਾਣੀ ਦੀ ਲੋੜ ਨੂੰ ਮਹਿਸੂਸ ਕਰਦਿਆਂ ਆਪਣੇ ਹਸਤ ਕਮਲਾਂ ਨਾਲ ਇਕ ਪਾਵਨ ਸਰੋਵਰ ਤਿਆਰ ਕਰਵਾਇਆ । ਜਿਸ ਦਾ ਨਾਂ ਰਾਮਸਰ ਸਾਹਿਬ ਰੱਖਿਆ । ਇਸ ਸਰੋਵਰ ਦੇ ਆਸੇ ਪਾਸੇ ਦੇ ਸ਼ਾਂਤ ਮਈ ਮਹੋਲ ਨੂੰ ਵੇਖਦੇ ਹੋਏ ਸਰੋਵਰ ਦੇ ਲਹਿੰਦੇ ਪਾਸੇ ਕੰਢੇ ਤੇ ਤੰਬੂ ਲਾ ਕੇ ਕਲਜੁਗ ਦੇ ਲੋਕਾਂ ਨੂੰ ਤਾਰਨ ਹਿਤ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਭਾਈ ਗੁਰਦਾਸ ਜੀ ਤੋਂ ਲਿਖਵਾਉਣੀ ਸ਼ੁਰੂ ਕੀਤੀ । ਜਿਸ ਵਿਚ ਆਪਣੇ ਸਮੇਤ ਆਪਣੇ ਸਮੇਤ ਪਹਿਲੇ ਚੋਹਾਂ ਸਤਿਗੁਰਾਂ ਦੀ ਪਵਿੱਤਰ ਬਾਣੀ ਅਤੇ ਭਗਤ ਦੀ ਰਚਨਾਂ ਸ਼ਾਮਲ ਕੀਤੀ । ਬੀੜ ਤਿਆਰ ਹੋ ਜਾਣ ਤੇ ਭਾਦਰੋਂ ਸੁਦੀ ਏਕਮ ਸੰਮਤ ੧੬੬੧ ਬਿ: ਨੂੰ ਇਸ ਦਾ ਪ੍ਰਕਾਸ ਸਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਕੀਤਾ । ਅਜ ਵੀ ਸ਼੍ਰੀ ਗੁਰੂ ਗੰਥ ਸਾਹਿਬ ਜੀ ਦਾ ਪ੍ਰਕਾਸ਼ਨ ਇਥੇ ਹੀ ਹੁੰਦਾ ਹੈ |

ਤਸਵੀਰਾਂ ਲਈਆਂ ਗਈਆਂ :- ੨੯ ਮਈ, ੨੦੦੯.
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰਦੁਆਰਾ ਸ਼੍ਰੀ ਰਾਮਸਰ ਸਾਹਿਬ, ਅੰਮ੍ਰਿਤਸਰ :-
  • ਸ਼੍ਰੀ ਗੁਰੂ ਅਰਜਨ ਦੇਵ ਜੀ

  • ਪਤਾ:-
    ਚਾਟੀਵਿੰਡ ਗੇਟ
    ਜ਼ਿਲ੍ਹਾ :- ਅੰਮ੍ਰਿਤਸਰ
    ਰਾਜ :- ਪੰਜਾਬ
    ਫ਼ੋਨ ਨੰਬਰ :-
     

     
     
    ItihaasakGurudwaras.com