ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਸਮਾਧ ਬਾਬਾ ਬੁੱਢਾ ਜੀ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਰਮਦਾਸ ਵਿਚ ਸਥਿਤ ਹੈ | ਸੰਮਤ ੧੫੭੫ ਬਿ: ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਜਗਤ ਜਲੰਦੇ ਨੂੰ ਤਾਰਦੇ ਹੋਏ ਨਗਰ ਰਮਦਾਸ ਦੇ ਨੇੜੇ ਇਕ ਟਾਹਲੀ ਦੇ ਦਰੱਖਤ ਥੱਲੇ ਬੈਠੇ ਸਨ, ਤਾਂ ਇੱਕ ਬਾਲਕ ਨਾਲ ਉਹਨਾਂ ਦਾ ਮਿਲਾਪ ਹੋਇਆ । ਜਦੋਂ ਗੁਰੂ ਸਾਹਿਬ ਨੇ ਛੋਟੇ ਜਿਹੇ ਬਾਲਕ ਨੂੰ ਬਿਬੇਕ ਅਤੇ ਵੈਰਾਗ ਦੀਆਂ ਗੱਲਾਂ ਕਰਦਿਆਂ ਸੁਣਿਆ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ "ਤੂੰ ਹੈ ਬੱਚਾ" ਪਰ ਗੱਲਾਂ ਬੁੱਢਿਆਂ ਵਾਲਿਆਂ ਕਰਦਾ ਹੈ ਤੂੰ ਬੱਚਾ ਨਹੀ ਬੁੱਢਾ ਹੈ ਅਤੇ ਮੇਹਰ ਦੀ ਨਿਗਾ ਨਦਰਿ ਨਿਹਾਲ ਕਰਕੇ (ਬੁੱਢੇ ਦਾ ਖਿਤਾਬ) ਬਖਸਿਆਂ ਇਹ ਟਾਹਲੀ ਦਾ ਦਰੱਖਤ ਅੱਜ ਗੁਰਦੁਆਰਾ ਸਾਹਿਬ ਅੰਦਰ "ਸਭਾਇਮਾਨ" ਹੈ ।

ਜਿਸ ਅਸਥਾਨ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ ਹੈ। ਇਸ ਅਸਥਾਨ ਤੇ ਸੰਮਤ ੧੬੮੮ ਬਿ: ਨੂੰ ਬਾਬਾ ਜੀ ਦੀ ਚਿਖਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤਿਆਰੀ ਕੀਤੀ । ਸਿੱਖ ਪੰਰਪਰਾ ਅਨੁਸਾਰ ਅਰਦਾਸ ਕੀਤੀ ਅਤੇ ਚਿਖਾ ਨੂੰ ਅਗਨੀ ਬਾਬਾ ਜੀ ਦੇ ਛੋਟੇ ਪੁੱਤਰ ਭਾਈ ਭਾਨਾ ਜੀ ਨੇ ਵਿਖਾਈ । ਲਾਗੇ ਜੋ ਥੜਾ ਸਾਹਿਬ ਹੈ ਇਸ ਅਸਥਾਨ ਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੋਹਿਲੇ ਦਾ ਪਾਠ ਕੀਤਾ, ਉਸ ਸਮੇ ਬਾਬਾ ਜੀ ਦੀ ਅਯੂ ੧੨੫ ਸਾਲ ੧੧ ਮਹਿਨੇ ੧੧ ਦਿਨ ਸੀ । ਗੁਰੂ ਸਾਹਿਬ ਨਾਲ ਭਾਈ ਗੁਰਦਾਸ ਜੀ, ਤਾ ਬਿੱਧੀ ਚੰਦ ਜੀ, ਭਾਈ ਜੇਠਾ ਜੀ ਚੋਣਵੇ ਸਿੱਖ ਤੇ ਸੰਗਤਾ ਹਾਜਰ ਸਨ ।

ਪੁੱਤਰਾਂ ਦੇ ਦਾਨੀ ਬਾਬਾ ਬੁੱਢਾ ਸਾਹਿਬ ਜੀ ਦੇ ਵਰ ਨਾਲ ਹੀ ਸ੍ਰੀ ਹਰਿ ਗੋਬਿੰਦ ਸਾਹਿਬ ਜੀ ਨੇ ਅਵਤਾਰ ਧਾਰਿਆ।

ਤਸਵੀਰਾਂ ਲਈਆਂ ਗਈਆਂ :- ੨੩ ਦਿਸੰਬਰ, ੨੦੦੬.
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰਦੁਆਰਾ ਸ਼੍ਰੀ ਸਮਾਧ ਬਾਬਾ ਬੁੱਢਾ ਜੀ, ਰਮਦਾਸ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਨਾਨਕ ਦੇਵ ਜੀ
  • ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ
  • ਬਾਬਾ ਬੁੱਢਾ ਜੀ

  • ਪਤਾ:-
    ਪਿੰਡ :- ਰਮਦਾਸ
    ਜ਼ਿਲ੍ਹਾ :- ਅਮ੍ਰਿਤਸਰ
    ਰਾਜ :- ਪੰਜਾਬ
    ਫ਼ੋਨ ਨੰਬਰ :-
     

     
     
    ItihaasakGurudwaras.com