ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਦੁਲਮਸਰ ਸਾਹਿਬ ਜ਼ਿਲਾ ਬਰਨਾਲਾ ਦੇ ਪਿੰਡ ਮੋੜਾਂ ਦੇ ਵਿਚ ਸਥਿਤ ਹੈ | ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇਥੇ ਆਇਆ ਕਰਦੇ ਸਨ ਜਦੋਂ ਉਹ ਪਿੰਡ ਢਿਲਵਾਂ ਤੋਂ ਰਹਿੰਦੇ ਸਨ | ਇਥੇ ਆ ਕੇ ਉਹ ਸੰਗਤ ਨੂੰ ਨਾਮ ਦਾਨ ਦੀ ਬਖਸ਼ਿਸ਼ ਕਰਦੇ ਸਨ | ਗੁਰੂ ਸਾਹਿਬ ਢਿਲਵਾਂ ਤੋਂ ਘੋੜੇ ਚੜ ਕੇ ਇਥੇ ਸੁਚੇਤੇ ਲਈ ਦੁਲਮੀ ਦੀ ਢਾਬ ਆਇਆ ਕਰਦੇ ਸਨ | ਦੁਲਮੀ ਦੀ ਢਾਬ ਪਿੰਡ ਗੁਰੂ ਸਾਹਿਬ ਤੋਂ ਕਾਫ਼ੀ ਸਮਾਂ ਪਹਿਲਾਂ ਉਜੜ ਕੇ ਥੇਹ ਹੋ ਚੁਕਿਆ ਸੀ ਉਹਨਾਂ ਸਮਿਆਂ ਵਿਚ ਮਾਨਾਂ ਦਾ ਮੋੜ ਦੁਲਮੀ ਦੀ ਢਾਬ ਦੇ ਦਖਣ ਤੋਂ ਚਾਰ ਫ਼ਰਲਾਂਗ ਤੇ ਵਸਦਾ ਸੀ | ਮੋੜ ਢਿਲਵਾਂ ਦੀ ਮੋੜੀ ਦੱਲੋ ਨਾਮ ਦੇ ਮਾਨ ਗੋਤ ਦੇ ਜੱਟ ਨੇ ਮੋੜ ਕਲਾਂ ਤੋਂ ਆਕੇ ਗੱਡੀ ਸੀ | ਇਸ ਸਥਾਨ ਤੇ ਕਰੀਰਾਂ ਦਾ ਝੂੰਡ ਵਿਚ ਇਕ ਢਾਭ ਅਤੇ ਖੂਹੀ ਹੁੰਦੀ ਸੀ ਜੋ ਹੁਣ ਵੀ ਮੋਜੂਦ ਹੈ | ਇਸ ਸਥਾਨ ਦੇ ਨਾਲ ਦੱਲੋ ਨਾਮੀ ਜੱਟ ਦੀ ਸਾਖੀ ਸੰਬੰਧਿਤ ਹੈ ਜੋ ਮੋੜਾਂ ਦਾ ਰਹਿਣ ਵਾਲ ਸੀ | ਉਹ ਇਸ ਜਗਹ ਵਿਚ ਗਊਆਂ ਰਖਦਾ ਸੀ | ਜਿਨਾਂ ਸਮਾਂ ਗੁਰੂ ਸਾਹਿਬ ਢਿਲਵਾਂ ਰਹੇ ਉਹ ਇਨਾਂ ਸਮਾਂ ਗਊਆਂ ਦਾ ਦੁੱਧ ਚੋ ਕੇ ਉਹਨਾਂ ਤਕ ਪਹੁੰਚਾਉਂਦਾ ਸੀ | ਇਕ ਦਿਨ ਖੁਸ਼ ਹੋ ਕੇ ਗੁਰੂ ਸਾਹਿਬ ਨੇ ਦੱਲੋ ਨੂੰ ਪੱਗੜੀ ਬਖਸ਼ੀ | ਜਦ ਉਹ ਪਗੜੀ ਲੇ ਕੇ ਘਰ ਆਇਆ ਤਾਂ ਉਸਦੀ ਪਤਨੀ ਨੇ ਪੱਗੜੀ ਪਿੰਡ ਦੇ ਮਰਾਸੀ ਨੂੰ ਦੇ ਦਿੱਤੀ | ਅਗਲੇ ਦਿਨ ਜਦ ਉਹ ਦੁੱਧ ਲੈ ਕੇ ਹਾਜਰ ਹੋਇਆ ਤਾਂ ਉਸ ਦੇ ਸਿਰ ਤੇ ਗੁਰੂ ਸਾਹਿਬ ਦੀ ਬਖਸ਼ੀ ਹੋਈ ਦਸਤਾਰ ਨਹੀਂ | ਗੁਰੂ ਸਾਹਿਬ ਨੇ ਦੱਲੋ ਨੂੰ ਪੁਛਿਆ ਭਾਈ ਤੁਹਾਡੀ ਦਸਤਾਰ ਕਿਥੇ ਹੈ ਤਾਂ ਦੱਲੋ ਨੇ ਸਚ ਦਸ ਦਿੱਤਾ | ਗੁਰੂ ਸਾਹਿਬ ਨੇ ਬਚਨ ਕੀਤਾ ਭਾਈ ਅਸੀਂ ਤਾਂ ਤੈਨੂੰ ਗੁਰੂ ਨਾਨਕ ਸਿਧਾਂਤ ਸਤਿਨਾਮ ਵਾਹਿਗੁਰੂ ਗੁਰਮੰਤਰ ਦ੍ਰਿੜਾਉਣ ਲਈ ਬਖਸ਼ੀ ਸੀ ਤਾਂ ਕਿ ਤੂੰ ਦਲਾਂ ਦਾ ਪਤੀ ਬਣ ਸਕੇਂ ਪਰ ਤੂੰ ਤਾਂ ਅਪਣੀ ਘਰਵਾਲੀ ਦਾ ਗੁਲਾਮ ਹੈਂ | ਅਸੀਂ ਤੈਨੂੰ ਦਲਾਂ ਪਤੀ ਬਣਾਉਣਾ ਚਾਹੁੰਦੇ ਸੀ ਪਰ ਤੂੰ ਤਾਂ ਦੱਲੋ ਦੱਲੋ ਹੀ ਰਹਿ ਗਿਆ

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਦੁਲਮਸਰ ਸਾਹਿਬ, ਮੋੜਾਂ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ

  • ਪਤਾ :-
    ਪਿੰਡ :- ਮੋੜਾਂ
    ਜ਼ਿਲਾ :- ਬਰਨਾਲਾ
    ਰਾਜ :- ਪੰਜਾਬ.
    ਫ਼ੋਨ ਨੰਬਰ:-
     

     
     
    ItihaasakGurudwaras.com