ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਪਾਤਸ਼ਾਹੀ ਛੇਂਵੀ ਸਾਹਿਬ ਜ਼ਿਲ੍ਹਾ ਬਰਨਾਲਾ ਦੇ ਪਿੰਡ ਖੜਕ ਸਿੰਘ ਵਾਲਾ ਦੇ ਵਿਚ ਸਥਿਤ ਹੈ | ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਇਥੇ ਮਾਲਵੇ ਦੀ ਯਾਤਰਾ ਦੇ ਦੋਰਾਨ ਪਿੰਡ ਤਖਤੂਪੂਰਾ ਸਾਹਿਬ ਤੋਂ ਆਏ | ਇਸ ਸਥਾਨ ਤੇ ਆ ਕੇ ਗੁਰੂ ਸਾਹਿਬ ਨੇ ਵਿਸ਼ਰਾਮ ਕੀਤਾ | ਸੰਗਤ ਨੇ ਗੁਰੂ ਸਾਹਿਬ ਦੀ ਦੁੱਧ ਅਤੇ ਲੰਗਰ ਨਾਲ ਸੇਵਾ ਕੀਤੀ | ਖੁਸ਼ ਹੋ ਕੇ ਗੁਰੂ ਸਾਹਿਬ ਨੇ ਦੁੱਧ ਅਤੇ ਪੁੱਤ ਦਾ ਵਰ ਦਿੱਤਾ | ਇਸੇ ਸਥਾਨ ਤੇ ਪਿੰਡ ਯੁਸਫ਼ਪੂਰੇ ਦੀ ਸੰਗਤ ਨੇ ਆਕੇ ਗੁਰੂ ਸਾਹਿਬ ਨੂੰ ਆਪਣੇ ਪਿੰਡ ਚਰਨ ਪਾਉਣ ਲਈ ਬੇਨਤੀ ਕਿਤੀ | ਗੁਰੂ ਸਾਹਿਬ ਨੇ ਕਿਹਾ ਕੇ ਭਾਈ ਅਜੇ ਸਾਡੇ ਕੋਲ ਸਮਾਂ ਨਹੀਂ ਹੈ, ਅਸੀਂ ਫ਼ੇਰ ਕਦੇ ਆਂਵਾਂਗੇ | ਸੰਗਤ ਨੇ ਆਪਸ ਵਿਚ ਵਿਚਾਰ ਕੀਤੀ ਕੇ ਗੁਰੂ ਸਾਹਿਬ ਨੂੰ ਕੀਂਵੇ ਲਿਜਾਇਆ ਜਾਵੇ | ਤਾਂ ਸੰਗਤ ਵਿਚੋਂ ਇਕ ਆਦਮੀ ਨੇ ਕਿਹਾ ਕੇ ਜੇ ਸੰਗਤ ਆਗਿਆ ਦੇਵੇ ਤਾਂ ਮੈਂ ਗੁਰੂ ਸਾਹਿਬ ਨੂੰ ਲਿਜਾ ਸਕਦਾ ਹਾਂ | ਸੰਗਤ ਦੀ ਆਗਿਆ ਤੋਂ ਬਾਅਦ ਉਸ ਆਦਮੀ ਨੇ ਗੁਰੂ ਸਾਹਿਬ ਦੀਆਂ ਸੋਨੇ ਦੀ ਰਕਾਬਾਂ ਅਤੇ ਕਾਠੀ ਚੁਰਾ ਕੇ ਯੁਸਫ਼ਪੂਰੇ ਲੈ ਗਿਆ | ਜੱਦ ਅੱਗਲੇ ਗੁਰੂ ਸਾਹਿਬ ਦਿਨ ਚਲਣ ਲੱਗੇ ਤਾਂ ਸਿਖਾਂ ਨੇ ਕਾਠੀ ਅਤੇ ਰਕਾਬ ਬਹੁਤ ਭਾਲੀ ਪਰ ਕਿਤੇ ਨਾ ਮਿਲੀਆਂ | ਸਿਖਾਂ ਨੇ ਗੁਰੂ ਸਾਹਿਬ ਦੇ ਅੱਗੇ ਜਾ ਕੇ ਅਰਜ ਕੀਤੀ | ਤਾਂ ਗੁਰੂ ਸਾਹਿਬ ਨੇ ਕਿਹਾ ਕੇ ਕੱਲ ਯੁਸਫ਼ਪੂਰੇ ਦੀ ਸੰਗਤ ਆਈ ਸੀ, ਉਹਨਾਂ ਵਿਚੋਂ ਇਕ ਆਦਮੀ ਕਾਠੀ ਅਤੇ ਰਕਾਬਾਂ ਚੁਰਾ ਕੇ ਲੈ ਗਿਆ ਹੈ | ਅਤੇ ਹੁਣ ਯੁਸਫ਼ਪੂਰੇ ਜਾਣ ਦੀ ਤਿਆਰੀ ਕਰੋ | ਗੁਰੂ ਸਾਹਿਬ ਸਿਖਾਂ ਸਮੇਤ ਯੁਸਫ਼ਪੂਰੇ ਪਹੁੰਚ ਗਏ | ਗੁਰੂ ਸਾਹਿਬ ਦੇ ਪਹੁੰਚਣ ਤੇ ਸੰਗਤ ਇਕਠੀ ਹੋ ਗਈ ਅਤੇ ਗੁਰੂ ਸਾਹਿਬ ਨੇ ਕਿਹਾ ਕੇ ਤੁਸੀਂ ਸਾਡੀ ਕਾਠੀ ਅਤੇ ਰਕਾਬ ਚੋਰੀ ਕਰ ਲਿਆਏ ਹੋ, ਤਾਂ ਸੰਗਤ ਨੇ ਕਿਹਾ ਕੇ ਗੁਰੂ ਸਾਹਿਬ ਅਸੀਂ ਚੋਰੀ ਨਹੀਂ ਕੀਤੀ ਅਸੀਂ ਤਾਂ ਆਪਣੇ ਪਿੰਡ ਤੁਹਾਡੇ ਚਰਨ ਪਵਾਉਣ ਲਈ ਲਿਆਏ ਹਾਂ | ਗੁਰੂ ਸਾਹਿਬ ਨੇ ਖੂਸ਼ ਹੋ ਕੇ ਕਿਹਾ ਤੁਸੀਂ ਹਿਮਤ ਵਾਲੇ ਹੋ ਜੋ ਸਾਨੂੰ ਲੈ ਆਏ | ਉਸ ਦਿਨ ਤੋਂ ਉਸ ਪਿੰਡ ਦਾ ਨਾਮ ਹਿੰਮਤਪੁਰਾ ਪੈ ਗਿਆ | ਸੰਗਤ ਨੇ ਗੁਰੂ ਸਾਹਿਬ ਦੀ ਬਹੁਤ ਸੇਵਾ ਕੀਤੀ ਅਤੇ ਜਦੋਂ ਕਾਠੀ ਅਤੇ ਰਕਾਬਾਂ ਦੇਣ ਲੱਗੇ ਤਾਂ ਦੇਖਿਆ ਕੇ ਇਕਲੀ ਕਾਠੀ ਹੀ ਸੀ ਰਕਾਬਾਂ ਨਾ ਮਿਲੀਆਂ | ਬਹੁਤ ਭਾਲ ਕਰਨ ਤੇ ਵੀ ਨਾ ਮਿਲੀਆਂ ਤਾਂ ਗੁਰੂ ਸਾਹਿਬ ਨੇ ਸਹਿਜੇ ਹੀ ਕਹਿ ਦਿੱਤਾ ਕੇ ਕੋਈ ਕਮਲਾ ਲੈ ਗਿਆ ਹੋਊ | ਜਿਸ ਨੇ ਰਕਾਬਾਂ ਚੋਰੀ ਕੀਤੀਆਂ ਸਨ ਅੱਜ ਤਕ ਉਹਨਾਂ ਦੇ ਪਰਿਵਾਰ ਵਿਚ ਇਕ ਆਦਮੀ ਕਮਲਾ ਹੋ ਜਾਂਦਾ ਹੈ |

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਪਾਤਸ਼ਾਹੀ ਛੇਂਵੀ ਸਾਹਿਬ, ਖੜਕ ਸਿੰਘ ਵਾਲਾ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ

  • ਪਤਾ :-
    ਪਿੰਡ :- ਖੜਕ ਸਿੰਘ ਵਾਲਾ
    ਜ਼ਿਲਾ :- ਬਰਨਾਲਾ
    ਰਾਜ :- ਪੰਜਾਬ.
    ਫ਼ੋਨ ਨੰਬਰ:-
     

     
     
    ItihaasakGurudwaras.com