ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਪਾਤਸ਼ਾਹੀ ਨੋਂਵੀ ਸਾਹਿਬ ਜ਼ਿਲ੍ਹਾ ਬਰਨਾਲਾ ਦੇ ਪਿੰਡ ਸੇਖਾ ਵਿਚ ਸਥਿਤ ਹੈ | ਸ਼੍ਰੀ ਗੁਰੂ ਤੇਗ ਬਹਾਦਰ ਜੀ ਇਥੇ ਮਾਲਵਾ ਫ਼ੇਰੀ ਦੋਰਾਨ ਆਏ | ਗੁਰੂ ਸਾਹਿਬ ਇਥੇ ਆਕੇ ਪਾਣੀ ਦੇ ਨੇੜੇ ਸਥਾਨ ਤੇ ਬੈਠੇ | ਗੁਰੂ ਸਾਹਿਬ ਨੇ ਆਪ ਉਸ ਪਾਣੀ ਵਿਚ ਇਸ਼ਨਾਨ ਕੀਤਾ ਅਤੇ ਵਰ ਦਿੱਤਾ ਕਿ ਜੋ ਕੋਈ ਵੀ ਇਸ ਵਿਚ ਇਸ਼ਨਾਨ ਕਰੇਗਾ, ਉਸ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣਗੀਆਂ | ਇਥੇ ਇਕ ਚੋਧਰੀ ਤਿਰਲੋਕ ਜਵੰਦਾ ਨਾਮ ਦਾ ਵਿਅਕਤੀ ਰਹਿੰਦਾ ਸੀ | ਉਹ ਇਸ ਇਲਾਕੇ ਦਾ ਸਰਦਾਰ ਸੀ ਅਤੇ ਘਮੰਡੀ ਆਦਮੀ ਸੀ | ਉਹ ਇਲਾਕਾ ਜਵੰਦਾ ਗੋਤ ਦਾ ਸੀ ਅਤੇ ਉਹਨਾਂ ਦੇ ੨੨ ਪਿੰਡ ਸਨ | ਚੋਧਰੀ ਤਿਰਲੋਕ ਮਾਧੋ ਦਾਸ ਸਾਧੁ ਦਾ ਚੇਲਾ ਸੀ | ਜਦ ਗੁਰੂ ਸਾਹਿਬ ਸੰਗਤ ਨਾਲ ਬੈਠੇ ਸਨ ਤਾਂ ਤਿਰਲੋਕਾ ਘੋੜੇ ਤੇ ਸਵਾਰ ਹੋ ਕੇ ਉਧਰ ਦੀ ਨਿਕਲਿਆ | ਸੰਗਤ ਨੇ ਗੁਰੂ ਸਾਹਿਬ ਨੂੰ ਤਿਰਲੋਕੇ ਬਾਰੇ ਦਸਿਆ | ਗੁਰੂ ਸਾਹਿਬ ਬੋਲੇ

" ਸੁਨਿ ਸਤਿਗੁਰ ਬੋਲੇ ਰਿਸ ਭੋਏ | ਨਹਿਂ ਬਾਹੀਆ ਤੇਹੀਆ ਕੋਈ ||"
ਕੁਛ ਨਹਿਂ ਰਹਿਰ ਉਜਰ ਸਭ ਜਾਵਿਹ | ਬਚਿਹ ਜੁ ਅਪਰਸੁ ਗਾਂਮ ਬਸਾਵਹਿ||
ਨਹਿਂ ਸਰਦਾਰੀ ਨਹਿਂ ਸਰਦਾਰ | ਮਰਿ ਮਰਿ ਜੰਨਮਹਿਂ ਹੋਇ ਖੁਆਰ||
"

ਇਹ ਕਹਿਕੇ ਗੁਰੂ ਸਾਹਿਬ ਅਗੇ ਵਲ ਤੁਰ ਪਏ | ਜਦੋਂ ਤਿਰਲੋਕੇ ਦੇ ਘਰ ਦੀਆਂ ਔਰਤਾਂ ਨੂੰ ਏਸ ਗੱਲ ਦਾ ਪਤਾ ਲੱਗਿਆ ਤਾਂ ਉਹ ਗੁਰੂ ਸਾਹਿਬ ਕੋਲ ਆਈਆਂ | ਪਰ ਗੁਰੂ ਸਾਹਿਬ ਉਦੋਂ ਤਕ ਇਥੋਂ ਚਲੇ ਗਏ ਸਨ | ਉਹ ਗੁਰੂ ਸਾਹਿਬ ਦੇ ਪਿਛੇ ਪਿਛੇ ਚੱਲ ਪਈਆਂ ਅਤੇ ਪਿੰਡ ਕੱਟੂ ਜਾਕੇ ਗੁਰੂ ਸਾਹਿਬ ਨੂੰ ਮਿਲੀਆਂ | ਉਹਨਾਂ ਨੇ ਗੁਰੂ ਸਾਹਿਬ ਨੂੰ ਅਤੇ ਸੰਗਤ ਨੂੰ ਦੁੱਧ ਛਕਾਇਆ ਅਤੇ ਅਪਣੇ ਸ਼ਬਦ ਵਾਪਿਸ ਲੈਣ ਦੀ ਬੇਨਤੀ ਕਿਤੀ | ਪਰ ਗੁਰੂ ਸਾਹਿਬ ਨੇ ਉਹਨਾਂ ਨੂੰ ਇਸ ਪਿੰਡ ਨੂੰ ਛਡਕੇ ਕਿਤੇ ਹੋਰ ਜਾਕੇ ਵਸਣ ਲਈ ਕਿਹਾ |

ਤਸਵੀਰਾਂ ਲਈਆਂ ਗਈਆਂ :- ੧੨ ਨਵੰਬਰ, ੨੦੧੦.
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਪਾਤਸ਼ਾਹੀ ਨੋਂਵੀ ਸਾਹਿਬ, ਸੇਖਾ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਤੇਗ ਬਹਾਦਰ ਜੀ

  • ਪਤਾ :-
    ਪਿੰਡ :- ਸੇਖਾ
    ਜ਼ਿਲ੍ਹਾ :- ਬਰਨਾਲਾ
    ਰਾਜ :- ਪੰਜਾਬ
    ਫ਼ੋਨ ਨੰਬਰ :-
     

     
     
    ItihaasakGurudwaras.com