ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਬੁਰਜ ਮਾਈ ਦੇਸਾਂ ਜੀ ਸਾਹਿਬ ਜ਼ਿਲਾ ਬਠਿੰਡਾ ਦੇ ਪਿੰਡ ਚਕ ਫ਼ਤਿਹ ਸਿੰਘ ਵਾਲਾ ਵਿਚ ਸਥਿਤ ਹੈ | ਮਾਈ ਦੇਸਾਂ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਨਿਨ ਸੇਵਕ ਸਨ | ਉਹ ਹਮੇਸ਼ਾ ਗੁਰੂ ਸਾਹਿਬ ਨੂੰ ਯਾਦ ਕਰਦੇ ਰਹਿੰਦੇ ਸਨ | ਮਾਈ ਦੇ ਘਰ ਵਾਲੇ ਦੀ ਮੋਤ ਹੋ ਚੂਕੀ ਸੀ ਅਤੇ ਉਹਨਾਂ ਦੇ ਕੋਈ ਬਚਾ ਵੀ ਨਹੀਂ ਸੀ | ਉਹ ਹਮੇਸ਼ਾ ਸੋਚਦੇ ਸਨ ਕੇ ਜੇ ਮੇਰੇ ਘਰ ਵਾਲਾ ਯਾਂ ਪੁਤਰ ਹੁੰਦਾ ਤਾਂ ਮੈਨੂੰ ਵੀ ਕੋਈ ਗੁਰੂ ਸਾਹਿਬ ਦੇ ਦਰਸ਼ਨ ਕਰਨ ਲੈ ਜਾਂਦਾ | ਉਹਨਾਂ ਦੀ ਇਛਾ ਪੂਰੀ ਕਰਨ ਲਈ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਜਦੋਂ ਤਲਵੰਡੀ ਸਾਬੋ ਵਿਚ ਰਹਿ ਰਹੇ ਸਨ ਤਾਂ ਮਾਤਾ ਜੀ ਨੂੰ ਮਿਲਣ ਉਹਨਾਂ ਦੇ ਪਿੰਡ ਚਕ ਫ਼ਤਿਹ ਸਿੰਘ ਵਾਲਾ ਆਏ | ਗੁਰੂ ਸਹਿਬ ਇਥੇ ੯ ਦਿਨ ਰੁਕੇ | ਗੁਰੂ ਸਾਹਿਬ ਦੇ ਨਾਲ ਮਾਤਾ ਸੁੰਦਰ ਕੌਰ ਜੀ ਅਤੇ ਮਾਤਾ ਸਾਹਿਬ ਕੌਰ ਜੀ ਵੀ ਸਨ | ਮਾਤਾ ਜੀ ਨੇ ਗੁਰੂ ਸਾਹਿਬ ਦੀ ਬਹੁਤ ਸੇਵਾ ਕੀਤੀ | ਗੁਰੂ ਸਾਹਿਬ ਬਾਬਾ ਸੰਗੂ ਜੀ ਨੂੰ ਮਾਤਾ ਜੀ ਦੀ ਝੋਲੀ ਪਾ ਕੇ ਗਏ ਅਤੇ ਉਹਨਾਂ ਦੀ ਅਗਲ਼ੀ ਪਿੜੀਆਂ ਇਸ ਸਥਾਨ ਦੀ ਦੇਖ ਭਾਲ ਕਰਦੇ ਹਨ | ਗੁਰੂ ਸਾਹਿਬ ਦੀ ਛੋ ਪ੍ਰਾਪਤ ਸਮਾਨ ਇਥੇ ਸੰਭਾਲ ਕੇ ਰਖਿਆ ਗਿਆ ਹੈ ਜਿਸ ਵਿਚ ਹੇਠ ਲਿਖੀਆਂ ਵਸਤਾਂ ਹਨ.

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਬੁਰਜ ਮਾਈ ਦੇਸਾਂ ਜੀ ਸਾਹਿਬ, ਚਕ ਫ਼ਤਿਹ ਸਿੰਘ ਵਾਲਾ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ
  • ਮਾਤਾ ਸੁੰਦਰ ਕੌਰ ਜੀ
  • ਮਾਤਾ ਸਾਹਿਬ ਕੌਰ ਜੀ
  • ਮਾਈ ਦੇਸਾਂ ਜੀ

  • ਪਤਾ :-
    ਪਿੰਡ :- ਚਕ ਫ਼ਤਿਹ ਸਿੰਘ ਵਾਲਾ
    ਜ਼ਿਲ੍ਹਾ :- ਬਠਿੰਡਾ
    ਰਾਜ :- ਪੰਜਾਬ
    ਫ਼ੋਨ ਨੰਬਰ :-ਭਾਈ ਜਸਵੀਰ ਸਿੰਘ ਜੀ :- 9876150782
    ਭਾਈ ਮਨਦੀਪ ਸਿੰਘ ਜੀ :- 9876031968

    www.maadesan.com.
     

     
     
    ItihaasakGurudwaras.com