ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਜ਼ਿਲ੍ਹਾ ਬਠਿੰਡਾ ਦੇ ਪਿੰਡ ਚਕ ਫ਼ਤਿਹ ਸਿੰਘ ਵਾਲਾ ਵਿਚ ਸਥਿਤ ਹੈ | ਮਾਈ ਦੇਸਾਂ ਜੀ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਅਨਿਨ ਸੇਵਕ ਸਨ | ਉਹ ਹਮੇਸ਼ਾ ਗੁਰੂ ਸਾਹਿਬ ਨੂੰ ਯਾਦ ਕਰਦੇ ਰਹਿੰਦੇ ਸਨ | ਮਾਈ ਦੇ ਘਰ ਵਾਲੇ ਦੀ ਮੋਤ ਹੋ ਚੂਕੀ ਸੀ ਅਤੇ ਉਹਨਾਂ ਦੇ ਕੋਈ ਬਚਾ ਵੀ ਨਹੀਂ ਸੀ | ਉਹ ਹਮੇਸ਼ਾ ਸੋਚਦੇ ਸਨ ਕੇ ਜੇ ਮੇਰੇ ਘਰ ਵਾਲਾ ਯਾਂ ਪੁਤਰ ਹੂੰਦਾ ਤਾਂ ਮੈਨੂੰ ਵੀ ਕੋਈ ਗੁਰੂ ਸਾਹਿਬ ਦੇ ਦਰਸ਼ਨ ਕਰਨ ਲੈ ਜਾਂਦਾ | ਉਹਨਾਂ ਦੀ ਇਛਾ ਪੂਰੀ ਕਰਨ ਲਈ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਜਦੋਂ ਤਲਵੰਡੀ ਸਾਬੋ ਵਿਚ ਰਹਿ ਰਹੇ ਸਨ ਤਾਂ ਮਾਤਾ ਜੀ ਨੂੰ ਮਿਲਣ ਉਹਨਾਂ ਦੇ ਪਿੰਡ ਚਕ ਫ਼ਤਿਹ ਸਿੰਘ ਵਾਲਾ ਆਏ | ਗੁਰੂ ਸਹਿਬ ਮਾਈ ਦੇਸਾਂ ਜੀ ਦੇ ਘਰ ੯ ਦਿਨ ਰੁਕੇ | ਗੁਰੂ ਸਾਹਿਬ ਦੇ ਨਾਲ ਮਾਤਾ ਸੁੰਦਰ ਕੌਰ ਜੀ ਅਤੇ ਮਾਤਾ ਸਾਹਿਬ ਕੌਰ ਜੀ ਵੀ ਸਨ | ਗੁਰੂ ਸਾਹਿਬ ਨੇ ਨਿਵਾਸ ਮਾਤਾ ਜੀ ਦੇ ਘਰ ਕੀਤਾ ਅਤੇ ਇਸ ਸਥਾਨ ਤੇ ਸੰਗਤ ਨੂੰ ਬਾਣੀ ਦਾ ਉਪਦੇਸ਼ ਦੇਕੇ ਨਿਹਾਲ ਕਰਦੇ ਸਨ

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ, ਚਕ ਫ਼ਤਿਹ ਸਿੰਘ ਵਾਲਾ

ਕਿਸ ਨਾਲ ਸੰਬੰਧਤ ਹੈ:-
  • ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ

  • ਪਤਾ :-
    ਪਿੰਡ :- ਚਕ ਫ਼ਤਿਹ ਸਿੰਘ ਵਾਲਾ
    ਜ਼ਿਲ੍ਹਾ :- ਬਠਿੰਡਾ
    ਰਾਜ :- ਪੰਜਾਬ
    ਫ਼ੋਨ ਨੰਬਰ
     

     
     
    HistoricalGurudwaras.com