ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਗੁਰੂਸਰ ਸਾਹਿਬ ਜ਼ਿਲ੍ਹਾ ਬਠਿੰਡਾ ਦੇ ਪਿੰਡ ਨਥਾਣਾ ਵਿਚ ਸਥਿਤ ਹੈ | ਇਹ ਅਸਥਾਨ ਛੇਵੇਂ-ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਪਾਵਨ ਚਰਨਾ ਨਾਲ ਪਵਿੱਤਰ ਹੋਇਆ ਧਾਮ ਹੈ | ਜਦੋ ਛੇਵੇਂ ਪਾਤਸ਼ਾਹ ਜੀ ਨੇ ਵਿੱਚ ਪਿੰਡ ਮਰਾਝ ਅਤੇ ਨਥਾਣੇ ਦੇ ਵਿਚਕਾਰ ਲਾਹੋਰ ਤੇ ਮੁਗਲ ਫੋਜ ਨਾਲ ਜੰਗ ਲੜਕੇ ਭਾਰੀ ਹਾਰ ਦਿੱਤੀ । ਫੋਜ ਦੇ ਜਰਨੈਲ ਲੱਲਾ ਬੇਗ, ਕਮਰ ਬੇਗ ਸਮੇਤ ਸਾਰੀ ਫੋਜ ਮਾਰੀ ਗਈ | ਇਸ ਜੰਗ ਵਿੱਚ ੧੨੭੩ ਸਿੱਖ ਸ਼ਹੀਦ ਹੋਏ । ਜੰਗ ਸਮੇਂ ਸਤਿਗੁਰੂ ਜੀ ਦੀ ਰਹਾਇਸ਼ ਅਤੇ ਛਾਉਣੀ ਪਿੰਡ ਨਥਾਣੇ ਵਾਲੇ ਇਸ ਸਥਾਨ ਉੱਪਰ ਸੀ | ਇੱਥੇ ਹੀ ਸਿੱਖਾਂ ਦੀ ਮਰਮ ਪੱਟੀ ਹੁੰਦੀ ਸੀ । ਇਸ ਅਸਥਾਨ ਵਿੱਚ ਪੁਰਾਤਨ ਕਾਲ ਤੋਂ ਬਣੀ ਇੱਕ ਚੋਖੰਡੀ ਸੀ ਜਿਸ ਤੇ ਸਤਿਗੁਰੂ ਜੀ ਵੱਲੋਂ ਹਰ ਸਮੇਂ ਪਹਿਰਾ ਰਹਿੰਦਾ ਸੀ । ਛੇਵੇ ਪਾਤਸ਼ਾਹ ਇੱਥੇ ਯੁੱਧ ਤੋਂ ੫ ਦਿਨ ਪਹਿਲਾ ਆਏ ਸਨ ਅਤੇ ਯੁੱਧ ਦੀ ਸਮਾਪਤੀ ਤੋਂ ੧੫ ਦਿਨ ਮਗਰੋਂ ਗਏ ਸਨ । ਇਸ ਤਰ੍ਹਾਂ ਨਥਾਣੇ ਵਿੱਚ ੨੧ ਦਿਨ ਸਤਿਗੁਰੂ ਜੀ ਦਾ ਨਿਵਾਸ ਰਿਹਾ ਹੈ । ਇੱਥੇ ਕਾਲੂ ਨਾਥ ਦਾ ਪ੍ਰਾਚੀਨ ਡੇਰਾ ਸੀ | ਕਾਲੂ ਨਾਥ ਸਤਿਗੁਰੂ ਜੀ ਦਾ ਸ਼ਰਧਾਲੂ ਸੀ ਕਾਲੂ ਨਾਥ ਨੇ ਯੁੱਧ ਸਮੇਂ ਗੁਰੂ ਸਾਹਿਬ ਦੀ ਸਿੱਖਾਂ ਸਮੇਤ ਅਥਾਹ ਸੇਵਾ ਕੀਤੀ ਸੀ ਅਤੇ ਗੁਰੂ ਸਾਹਿਬ ਕੋਲੇ ਸਿੱਖੀ ਦੀ ਜਾਚਨਾ ਕੀਤੀ ਸੀ | ਸਤਿਗੁਰੂ ਜੀ ਨੇ ਕਾਲੂ ਨਾਥ ਦੀ ਬਨੇਤੀ ਮੰਨ ਕੇ ਕਲਿਆਣ ਦਾਸ, ਰਤਨ ਨਾਥ, ਸੁਲਤਾਨ ਨਾਥ, ਅਟਕ ਮਾਨ, ਧੀਰਾ ਬਲ ਅਤੇ ਰਾਜਾ ਰਾਮ ਸਮੇਤ ਕਾਲੂ ਨਾਥ ਨੂੰ ਗੁਰੂ ਕਾ ਸਿੱਖ ਬਣਾਇਆ ਸੀ | ਕਾਲੂ ਨਾਥ ਗੁਰੂ ਸਾਹਿਬ ਨੇ ਅਨੇਕ ਵਰਦਾਨ ਦਿੰਦੇ ਹੋਏ ਸਮਾਇਆ ਸੀ ਤੇਰੀ ਅਪਾਰ ਸਿੱਖੀ ਸੇਵਕੀ ਹੋਵਗੀ | ਤੇਰੀ ਗੰਗਾ ਅਟੱਲ ਰਹੇਗੀ ਨਾਲ ਹੀ ਕਾਲੂ ਨਾਥ ਨੂੰ ਚਿਰੰਜੀਵ ਪਦਵੀ ਬਖਸੀ । ਭੁੱਲੇ ਭਲਕੇ ਸਮੂੰਹ ਮਾਲਵਾ ਨਿਵਾਸੀਆਂ ਨੂੰ ਗੁਰੂ ਸਿੱਖੀ ਨਾਲ ਜੋੜਿਆਂ ਗੁਰਦੁਆਰਾ ਸ਼੍ਰੀ ਗੁਰੂਸਰ ਸਾਹਿਬ ਵਿੱਚ ਸਤਿਗੁਰੂ ਜੀ ਦੀ ਸ਼ਕਤੀ ਪ੍ਰਤੱਖ ਹੈ । ਇਸ ਸਥਾਨ ਤੇ ਜੋ ਸਰਧਾ ਵਿਸਵਾਸ ਨਾਲ ਅਰਦਾਸ ਕਰਦੇ ਹਨ । ਸਭ ਦੀਆਂ ਕਾਮਨਾ ਪੂਰਨ ਹੁੰਦੀਆ ਹਨ।

ਤਸਵੀਰਾਂ ਲਈਆਂ ਗਈਆਂ :- ੨੮ ਨਵੰਬਰ, ੨੦੧੦.
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰਦੁਆਰਾ ਸ਼੍ਰੀ ਗੁਰੂਸਰ ਸਾਹਿਬ, ਨਥਾਣਾ

ਕਿਸ ਨਾਲ ਸੰਬੰਧਤ ਹੈ :- :-
  • ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ

  • ਪਤਾ:-
    ਪਿੰਡ ਨਥਾਣਾ
    ਜ਼ਿਲ੍ਹਾ :- ਬਠਿੰਡਾ
    ਰਾਜ :- ਪੰਜਾਬ
    ਫ਼ੋਨ ਨੰਬਰ :-
     

     
     
    ItihaasakGurudwaras.com