ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਛੋਟਾ ਗੁੰਗਸਰ ਸਾਹਿਬ ਜ਼ਿਲ੍ਹਾ ਬਠਿੰਡਾ ਦੇ ਪਿੰਡ ਬੰਘੇਰ ਵਿਚ ਸਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਰਤਨ ਹਾਜੀ ਕੋਲ ਆਏ ਸਨ ਤਾਂ ਸੰਗਤਾਂ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਲਈ ਪਹੁੰਚੀਆ | ਗੁਰੂ ਸਾਹਿਬ ਨਾਲ ਬਚਨ-ਬਿਲਾਸ ਕਰਨ ਉਪਰੰਤ ਸੰਗਤਾਂ ਨਿਹਾਲ ਹੋਇਆਂ, ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਕਿ ਦਾਤਾ ਜੀ ਆਪ ਇਥੇ ਉਜਾੜ ਵਿੱਚ ਬੈਠੇ ਹੋ | ਕ੍ਰਿਪਾ ਕਰਕੇ ਕਿਲੇ ਵਿੱਚ ਚੱਲੋ, ਸੰਗਤਾਂ ਦੀ ਬੇਨਤੀ ਪ੍ਰਵਾਨ ਕਰਕੇ ਗੁਰੂ ਸਾਹਿਬ ਜੀ ਨੇ ਕਿਲੇ ਵਿੱਚ ਮੁਬਾਰਿਕ ਚਰਨ ਪਾਏ | ਕਿਲੇ ਵਿੱਚ ਆ ਕੇ ਗੁਰੂ ਜੀ ਨੇ ਪੁਛਿਆ ਕਿ ਤੁਹਾਨੂੰ ਕੋਈ ਦੁੱਖ-ਤਕਲੀਫ ਤਾਂ ਨਹੀ? ਸੰਗਤਾਂ ਨੇ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਕਿ ਪਾਤਸ਼ਾਹ ਜੀ ਅਸੀਂ ਬਹੁਤ ਦੁਖੀ ਹਾਂ, ਇਸ ਕਿਲੇ ਵਿੱਚ ਇੱਕ ਦਿਓ ਰਹਿੰਦਾ ਹੈ, ਜੋ ਲੋਕਾਂ ਦੇ ਕੱਚੇ ਪੱਕੇ ਕੰਧਾਂ, ਕੋਠੇ, ਮਕਾਨ ਆਦਿ ਢਾਹ ਦਿੰਦਾ ਹੈ ਕ੍ਰਿਪਾ ਕਰਕੇ ਇਸ ਦਿਓ ਤੋਂ ਸਾਨੂੰ ਛੁਟਕਾਰਾ ਦਿਵਾਓ । ਗੁਰੂ ਸਾਹਿਬ ਨੇ ਕਾਣੇ ਦਿਓ ਨੂੰ ਬੁਲਾ ਕੇ ਪੁਛਿਆ ਤੂੰ ਇਹਨਾਂ ਲੋਕਾਂ ਨੂੰ ਤੰਗ ਕਿਓ ਕਰਦਾ ਹੈਂ? ਤਾਂ ਕਾਣੇ ਦਿਓ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਮਹਾਰਾਜ ਮੈਂ ਕਾਫੀ ਸਮੇਂ ਤੋਂ ਭੁੱਖਾ ਰਹਿ ਰਿਹਾ ਹਾਂ ਇਸ ਲਈ ਤੁਸੀਂ ਮੇਰੀ ਭੁੱਖ ਨਵਿਰਤ ਕਰੋ ਮੈਂ ਤੁਹਾਡੇ ਕਹਿਣ ਤੇ ਕਿਲੇ ਵਿਚੋਂ ਸਦਾ ਲਈ ਚਲਾ ਜਾਵਾਂਗਾ । ਤਦ ਗੁਰੂ ਜੀ ਨੇ ਆਪਣੀ ਅੰਤਰ-ਦ੍ਰਿਸ਼ਟੀ ਨਾਲ ਤੱਕਿਆ ਕਿ ਨਤ-ਬੰਘੇਰ ਵਿਖੇ ਦਸਾਂ ਪਿੰਡਾਂ ਦਾ ਇੱਕ ਸਾਂਝਾ ਝੋਟਾ ਹੈ ਉਸ ਤੋਂ ਵੀ ਲੋਕ ਬਹੁਤ ਦੁਖੀ ਸਨ | ਉਸ ਝੋਟੇ ਦਾ ਉਧਾਰ ਕਰਨ ਲਈ ਗੁਰੂ ਜੀ ਨੇ ਕੁਝ ਸਿੰਘਾ ਨੂੰ ਝੋਟਾ ਲੈਣ ਲਈ ਭੇਜਿਆ, ਜਦ ਸਿੰਘਾ ਇਥੇ ਪਿੰਡ ਨੱਤ-ਬੰਘੇਰ ਪਹੁੰਚੇ ਤਾਂ ਲੋਕਾਂ ਤੋਂ ਝੋਟੇ ਬਾਰੇ ਪੁੱਛਿਆ ਤਾਂ ਲੋਕਾਂ ਨੇ ਵੀ ਮਜਾਕ ਨਾਲ ਕਿਹਾ-ਸਾਹਮਣੇ ਟੋਬੇ ਵਿਚ ਬੈਠਾ ਹੈ | ਗਏ ਹੋਏ ਸਿੰਘਾ ਵਿੱਚੋ ਭਾਈ ਮੈਲਾਗਰ ਸਿੰਘ ਨੇ ਉੱਚੀ ਅਵਾਜ ਲਗਾਈ ਤੇ ਕਿਹਾ ਚਲ ਵੀ ਤੈਨੂੰ ਗੁਰੂ ਸਾਹਿਬ ਨੇ ਬੁਲਾਇਆ ਹੈ | ਤਾਂ ਝੋਟਾ ਟੋਬੇ ਵਿੱਚੋ ਨਿਕਲ ਕੇ ਸਿੰਘਾ ਕੇ ਅੱਗੇ-ਅੱਗੇ ਤੁਰ ਪਿਆ ਅਤੇ ਗੁਰੂ ਸਾਹਿਬ ਅੱਗੇ ਹਾਜਰ ਹੋ ਗਿਆ | ਗੁਰੂ ਸਾਹਿਬ ਨੇ ਭਾਈ ਮੈਲਾਗਰ ਸਿੰਘ ਨੂੰ ਹੁਕਮ ਦਿੱਤਾ ਕਿ ਇਸ ਝੋਟੇ ਨੂੰ ਸ਼੍ਰੀ ਸਾਹਿਬ ਦੇ ਇੱਕੋ ਹੀ ਵਾਰ ਨਾਲ ਝਟਕਾ ਦਿੱਤਾ ਜਾਵੇ, ਭਾਈ ਮੈਲਾਗਰ ਸਿੰਘ ਨੇ ਇੱਕੋ ਹੀ ਵਾਰ ਨਾਲ ਝੋਟੇ ਦਾ ਸਿਰ ਲਾਹ ਦਿੱਤਾ ਗੁਰੂ ਸਾਹਿਬ ਨੇ ਦਿਓ ਦੀ ਭੁੱਖ-ਨਵਿਰਤ ਕੀਤੀ ਅਤੇ ਹੁਕਮ ਦਿੱਤਾ ਕਿ ਤੂੰ ਸਰਹੰਦ ਚਲਾ ਜਾ ਉਥੇ ਤੇਰੀ ਜਰੂਰਤ ਹੈ । ਗੁਰੂ ਸਾਹਿਬ ਨੇ ਭਾਈ ਮੈਲਾਗਰ ਸਿੰਘ ਨੂੰ ਪੁਛਿਆ ਵੀ ਪਿੰਡ ਵਾਲਿਆਂ ਨੇ ਤੁਹਾਨੂੰ ਪ੍ਰਸ਼ਾਦਾ ਪਾਣੀ ਪੁਛਿਆ ਸੀ ਤਾਂ ਭਾਈ ਸਾਹਿਬ ਨੇ ਜਵਾਬ ਦਿੱਤਾ ਨ ਹੀਂ ਗੁਰੂ ਸਾਹਿਬ ਸਗੋਂ ਉਹਨਾਂ ਨੇ ਤਾਂ ਮਖੋਲ ਕੀਤਾ ਸੀ | ਗੁਰੂ ਸਾਹਿਬ ਨੇ ਕਿਹਾ ਕੋਈ ਨ ਹੀਂ ਉਹਨਾਂ ਦਾ ਕਦੇ ਵਾਧਾ ਨਹੀਂ ਹੋਵੇਗਾ | ਉਥੇ ਦੇ ਉਥੇ ਹੀ ਰਹਿਣਗੇ | ਜੇਹੜਾ ਇਥੋਂ ਬਾਹਰ ਜਾਵੇਗਾ ਉਹ ਵੱਧ ਜਾਵੇਗਾ | ਗੁਰੂ ਸਾਹਿਬ ਦੇ ਬਚਨਾਂ ਬਾਰੇ ਪਿੰਡ ਦੇ ਲੋਕਾਂ ਨੂੰ ਵੀ ਪਤਾ ਲੱਗਿਆ | ਜਦੋਂ ਗੁਰੂ ਸਾਹਿਬ ਤਲਵੰਡੀ ਆਏ ਤਾਂ ਪਿੰਡ ਦੇ ਲੋਕ ਹਥਿਆਰ ਅਤੇ ਭੋਜਨ ਪ੍ਰਸ਼ਾਦਾ ਲੈ ਕੇ ਆਏ ਪਿਛਲੀ ਭੁਲ ਮੰਨੀ ਅਤੇ ਪਿੰਡ ਦੇ ਨਾ ਵਧਣ ਵਾਲਾ ਬਚਨ ਬਖਸ਼ਾਉਣ ਦੀ ਬੇਨਤੀ ਕਿਤੀ | ਗੁਰੂ ਸਾਹਿਬ ਨੇ ਕਿਹਾ ਹਥਿਆਰ ਲੈ ਜਾਉ ਅਸੀਂ ਜੰਗ ਦਾ ਕਮਰਕਸਾ ਖੋਲ ਦਿੱਤਾ ਹੈ | ਭੋਜਨ ਲੰਗਰ ਵਿਚ ਪਾ ਦਿਉ | ਅਤੇ ਉਹਨਾਂ ਨੂੰ ਦਸਿਆ ਕੇ ਢਾਬ ਵਾਲੀ ਥਾਂ ਬਹੁਤ ਸੰਤ ਮਹਾਤਮਾ ਰਿਖੀਆਂ ਨੇ ਭਜਨ ਬੰਦਗੀ ਕਿਤੀ ਹੈ | ਉਹ ਪਵਿਤਰ ਜਗਾ ਹੈ | ਇਸ ਸਥਾਨ ਨੂੰ ਮੁਕਤੀ ਦਾ ਸਰ ਕਹਿਕੇ ਨਿਵਾਜਿਆ | ਅਤੇ ਹੁਕਮ ਦਿੱਤਾ ਇਸ ਜਗਾ ਆਏ ਗਏ ਰਾਹੀ ਪਾਂ ਧੀ ਦੀ ਸੇਵਾ ਕਰਿਆ ਕਰੋ ਕੇਸ ਦਾੜੇ ਰਖੋ ਨਸ਼ੇ ਤਮਾਖੂ ਤੋਂ ਦੂਰ ਰਹੋ

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਝੋਟਾਸਰ ਸਾਹਿਬ, ਬੰਘੇਰ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ


  • ਪਤਾ :-
    ਪਿੰਡ :- ਕੋਠਾ ਗੁਰੂ ਕਾ
    ਜ਼ਿਲ੍ਹਾ :- ਬਠਿੰਡਾ
    ਰਾਜ :- ਪੰਜਾਬ
    ਫ਼ੋਨ ਨੰਬਰ
     

     
     
    ItihaasakGurudwaras.com