ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਪਾਤਿਸ਼ਾਹੀ ਛੇਵੀ ਸਾਹਿਬ ਜ਼ਿਲ੍ਹਾ ਬਠਿੰਡਾ ਦੇ ਪਿੰਡ ਗਿੱਲ ਕਲਾਂ ਵਿਚ ਸਥਿਤ ਹੈ | ਇਹ ਅਸਥਾਨ ਬਰਨਾਲਾ ਬਠਿੰਡਾ ਸੜਕ ਉਤੇ ਸਥਿਤ ਹੈ | ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮਹਿਰਾਜ਼ ਜੰਗ ਦੋਰਾਨ ਇਕ ਛਾਉਣੀ ਇਥੇ ਵੀ ਬਣਾਈ | ਗੁਰੂ ਸਾਹਿਬ ਨੇ ਆਪਣੇ ਸਿੱਖਾਂ ਨੂੰ ਪਿੰਡ ਗਿੱਲ ਕਲਾਂ ਵਾਲੀ ਪਾਣੀ ਦੀ ਢਾਬ ਤੇ ਆਪਣੇ ਤੰਬੂ ਲਾ ਕੇ ਲੰਗਰ ਤਿਆਰ ਕਰਨ ਲਈ ਕਿਹਾ । ਇਸ ਜਗਹ ਤੇ ਦਰੱਖਤਾਂ ਦਾ ਭਾਰੀ ਛਾਂ ਹੋਣ ਕਰਕੇ ਗੁਰੂ ਸਾਹਿਬ ਦੀ ਛਾਉਣੀ ਇਸ ਗਿੱਲ ਕਲਾਂ ਵਾਲੀ ਢਾਬ ਤੇ ਸੀ । ਦੂਰੋਂ ਨੇੜਿਓ ਗੱਡਿਆਂ ਤੇ ਰਸਦਾ ਤੇ ਦੁੱਧ ਇਸ ਜਗਾ ਤੇ ਇੱਕਠ ਹੁੰਦਾ ਸੀ । ਗੁਰੂ ਸਾਹਿਬ ਨੇ ਮਹਿਰਾਜ ਤੋਂ ਦੱਖਣ ਵੱਲ ਆਪਣਾ ਰਣ ਖੰਭਾ ਗੱਡ ਦਿੱਤਾ । ਜੰਗ ਦੋਰਾਨ ਲੰਗਰ ਅਤੇ ਰਸਦ ਇਥੋਂ ਹੀ ਤਿਆਰ ਕਰਕੇ ਲਿਜਾਈ ਜਾਂਦੀ ਰਹੀ |

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰਦੁਆਰਾ ਸ਼੍ਰੀ ਪਾਤਿਸ਼ਾਹੀ ਛੇਵੀ ਸਾਹਿਬ , ਗਿੱਲ ਕਲਾਂ

ਕਿਸ ਨਾਲ ਸੰਬੰਧਤ ਹੈ :- :-
  • ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ

  • ਪਤਾ:-
    ਪਿੰਡ ਗਿੱਲ ਕਲਾਂ
    ਜ਼ਿਲ੍ਹਾ :- ਬਠਿੰਡਾ
    ਰਾਜ :- ਪੰਜਾਬ
    ਫ਼ੋਨ ਨੰਬਰ
     

     
     
    ItihaasakGurudwaras.com