ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਪਾਤਸ਼ਾਹੀ ਛੇਵੀਂ ਸਾਹਿਬ ਜ਼ਿਲ੍ਹਾ ਬਠਿੰਡਾ ਦੇ ਪਿੰਡ ਮਹਿਰਾਜ ਵਿਚ ਸਥਿਤ ਹੈ | ਇਹ ਸਥਾਨ ਪਿੰਡ ਮਹਿਰਾਜ ਤੋਂ ਬਾਹਰ ਬਾਹਰ ਸਥਿਤ ਹੈ | ਇਕ ਵਾਰ ਕਾਬਲ ਅਤੇ ਪੇਸ਼ਾਵਰ ਤੋ ਚਲ ਕੇ ਭਾਈ ਬਖਤ ਮੱਲ, ਭਾਈ ਤਾਰਾ ਚੰਦ ਭਾਈ ਦਿਆਲ ਚੰਦ ਅਤੇ ਹੋਰ ਸੰਗਤ ਸਤਿਗੁਰਾਂ ਦੇ ਦਰਸ਼ਨ ਕਰਨ ਲਈ ਚਲ ਪਏ | ਸੁਦਾਗਰ ਕਰੋੜੀ ਮਲ ਗੁਰੂ ਸਾਹਿਬ ਲਈ ਤੈਰਾਕੀ ਘੋੜਿਆਂ ਦੀ ਨਸਲ ਦੋ ਘੋੜੇ ਲੈ ਕੇ ਆਏ | ਜਦੋਂ ਸੰਗਤ ਲਾਹੋਰ ਪੰਹੁਚੀ ਤਾਂ ਸੁਬੇ ਕਾਸਮ ਬੇਗ ਨੇ ਦੋਵੇਂ ਘੋੜੇ ਜਬਰਦਸਤੀ ਸ਼ਾਹੀ ਕਿਲੇ ਵਿਚ ਬੰਨ ਲਏ | ਧੱਕੇ ਨਾਲ ਕਰੋੜੀ ਮੱਲ ਨੂੰ ਦੋ ਲਖ ਦੀ ਹੁੰਡੀ ਅਤੇ ਪੰਜ ਹਜਾਰ ਦੀ ਲਿਖਤ ਦੇ ਕੇ ਤੋਰ ਦਿਤਾ | ਉਦਾਸ ਸੰਗਤਾਂ ਗੁਰਦੁਆਰਾ ਸ਼੍ਰੀ ਗੁਰੂਸਰ ਸਾਹਿਬ ਸੁਧਾਰ ਵਾਲੇ ਸਥਾਨ ਤੇ ਪਹੁੰਚੀਆਂ ਅਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹਜੂਰੀ ਵਿਚ ਭੇਟਾਂ ਰਖਕੇ ਖੁਸ਼ੀਆਂ ਪ੍ਰਾਪਤ ਕਿਤੀਆਂ | ਕਰੋੜੀ ਮਲ ਨੇ ਹੁੰਡੀਆਂ ਅਤੇ ਪੈਸਿਆਂ ਦੀ ਲਿਖਤ ਗੁਰੂ ਸਾਹਿਬ ਦੇ ਅਗੇ ਰਖ ਦਿਤੀ ਅਤੇ ਘੋੜਿਆਂ ਦੇ ਖੋਹ ਲੈਣ ਦੀ ਸਾਰੀ ਵਿਥਿਆ ਸੁਣਾਈ | ਗੁਰੂ ਸਾਹਿਬ ਨੇ ਧੀਰਜ ਦਿਤਾ ਅਤੇ ਫ਼ੁਰਮਾਇਆ ਸਿਖਾ ਤੇਰੀ ਭੇਟਾ ਪਰਵਾਨ ਹੈ | ਗੁਰ ਨਮਿਤ ਘੋੜੇ ਗੁਰੂ ਘਰ ਹੀ ਆਉਣਗੇ | ਇਕ ਦਿਨ ਸੰਗਤ ਵਿਚ ਗੁਰੂ ਸਾਹਿਬ ਨੇ ਬਚਨ ਕੀਤਾ ਕੋਈ ਐਸਾ ਸਿਖ ਹੈ ਜੋ ਲਾਹੋਰੋਂ ਸ਼ਾਹੀ ਕਿਲੇ (ਤਬੇਲੇ ) ਚੋਂ ਘੋੜੇ ਲਿਆਵੇਗਾ | ਰਾਜਾ ਪ੍ਰਤਾਪ ਸਿੰਘ ਨੇ ਅਰਜ ਕਿਤੀ ਕਿ ਇਹ ਕੰਮ ਭਾਈ ਬਿਧੀ ਚੰਦ ਜੀ ਹੀ ਕਰ ਸਕਦੇ ਹਨ | ਗੁਰੂ ਸਾਹਿਬ ਤੋਂ ਥਾਪੜਾ ਲੈਕੇ ਭਾਈ ਬਿਧੀ ਚੰਦ ਜੀ ਲਾਹੋਰ ਵਲ ਚਲ ਪਏ ਅਗੋਂ ਨਿਕਲਣ ਵਾਲੇ ਨਤੀਜੇ ਨੂੰ ਜਾਣ ਦੇ ਹੋਏ ਗੁਰੂ ਸਾਹਿਬ ਜੰਗ ਦੀ ਤਿਆਰੀ ਵਿਚ ਦੀਨਾ ਕਾਂਗੜ ਵਲ ਚਲ ਪਏ |ਭਾਈ ਬਿਧੀ ਚੰਦ ਜੀ ਪਹਿਲਾ ਘੋੜਾ ਘਾਹੀਆ ਬਣਕੇ ਅਤੇ ਦੁਸਰਾ ਘੋੜਾ ਪੰਡਿਤ ਬਣਕੇ ਲਾਹੋਰ ਦੇ ਕਿਲੇ ਵਿਚੋਂ ਲੈ ਆਏ | ਭਾਈ ਬਿਧੀ ਚੰਦ ਜੀ ਨੇ ਮੁਗਲਾਂ ਨੂੰ ਦਸਿਆ ਕੇ ਇਹ ਪਹਿਲਾ ਘੋੜਾ ਵੀ ਮੈਂ ਹੀ ਲੈਕੇ ਗਿਆ ਸੀ ਅਤੇ ਦੁਸਰਾ ਵੀ ਮੈਂ ਹੀ ਲੈਕੇ ਚਲਿਆ ਹਾਂ ਇਹ ਦੋਨੋ ਘੋੜੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹਨ ਤੇ ਮੈਂ ਓਹਨਾਂ ਕੋਲ ਲੈਕੇ ਚਲਿਆ ਹਾਂ | ਭਾਈ ਬਿਧੀ ਚੰਦ ਜੀ ਨੇ ਗੁਰੂ ਸਾਹਿਬ ਨੂੰ ਆ ਕੇ ਸਾਰੀ ਕਹਾਣੀ ਦਸੀ ਅਤੇ ਨਾਲ ਹੀ ਕਿਹਾ ਕੇ ਮੁਗਲ ਫ਼ੋਜ ਉਹਨਾਂ ਦੇ ਪਿਛੇ ਆ ਰਹੀ ਹੈ ਤੇ ਹੁਣ ਜੰਗ ਹੋਉਗੀ | ਕਾਂਗੜ ਤੋਂ ਚਲਕੇ ਗੁਰੂ ਸਾਹਿਬ ਇਥੇ ਪਿੰਡ ਭੁੰਦੜ ਪਹੁੰਚੇ ਅਤੇ ਬਾਬਾ ਪੀਰ ਜੀ ਨੂੰ ਮਿਲੇ | ਗੁਰੂ ਸਾਹਿਬ ਨੇ ਉਹਨਾਂ ਨਾਲ ਹਾਲਾਤਾਂ ਦੀ ਜਾਣਕਾਰੀ ਸਾਂਝੀ ਕੀਤੀ | ਬਾਬਾ ਪੀਰ ਜੀ ਨੇ ਦਸਿਆ ਕੇ ਪਿੰਡ ਨਥਾਣਾ ਦੇ ਨੇੜੇ ਪਾਣੀ ਦੀ ਢਾਬ ਅਤੇ ਸੰਗਣਾ ਜੰਗਲ ਹੈ | ਉਥੇ ਗੁਰੂ ਸਾਹਿਬ ਰਾਤ ਰੁਕੇ ਅਤੇ ਅਗਲੇ ਦਿਨ ਢਾਬ ਵਿਚ ਇਸ਼ਨਾਨ ਕਰਕੇ ਸਤਿਨਾਮ ਦਾ ਜਾਪ ਕਰਕੇ ਅਗੇ ਗੁਰਦੁਆਰਾ ਸ਼੍ਰੀ ਗੁਰਦੁਆਰਾ ਸ਼੍ਰੀ ਗੁਰੂਸਰ ਸਾਹਿਬ ਵਲ ਕੂਚ ਕੀਤੀ | ਗੁਰੂ ਸਾਹਿਬ ਇਥੇ ਬਾਬਾ ਕਾਲ ਜੀ ਕੋਲ ਆਏ ਅਤੇ ੩ ਮਹੀਨੇ ਰਹੇ | ਜੰਗ ਗੁਰਦੁਆਰਾ ਸ਼੍ਰੀ ਗੁਰਦੁਆਰਾ ਸ਼੍ਰੀ ਗੁਰੂਸਰ ਸਾਹਿਬ ਵਾਲੇ ਸਥਾਨ ਤੇ ਹੋਈ | ਗੁਰੂ ਸਾਹਿਬ ਨੇ ਇਥੇ ਪਿੰਡ ਦੀ ਮੋਹੜੀ ਗਡੀ ਅਤੇ ਬਾਬਾ ਕਾਲ ਜੀ ਨੂੰ ਇਥੇ ਦਾ ਮੁਖੀ ਨਯੁਕਤ ਕੀਤਾ |

ਜੰਗ ਦੇ ਨਾਲ ਸੰਬਧ ਰਖਦੇ ਸਥਾਨ

  • ਗੁਰਦੁਆਰਾ ਸ਼੍ਰੀ ਗੁਰੂਸਰ ਸਾਹਿਬ ਪਾਤਸ਼ਾਹੀ ਛੇਵੀਂ ਸਾਹਿਬ, ਨਥਾਨਾ :- ਸਿੰਘਾ ਦੀ ਛਾਊਣੀ ਅਤੇ ਹਥਿਆਰਾਂ ਦਾ ਜਖੀਰਾ
  • ਗੁਰਦੁਆਰਾ ਸ਼੍ਰੀ ਗੁਰੂਸਰ ਸਾਹਿਬ, ਮਹਿਰਾਜ :- ਜੰਗ ਵਾਲਾ ਸਥਾਨ ਅਤੇ ਮੁਗਲ ਸਿਪਾਹੀਆਂ ਦਫ਼ਨ ਸਥਾਨ
  • ਗੁਰਦੁਆਰਾ ਸ਼੍ਰੀ ਛੋਟਾ ਗੁਰੂਸਰ ਸਾਹਿਬ, ਮਹਿਰਾਜ :- ਸਿਖ ਸਿਪਾਹੀਆਂ ਦਾ ਅੰਤਿਮ ਸੰਸਕਾਰ ਸਥਾਨ
  • ਗੁਰਦੁਆਰਾ ਸ਼੍ਰੀ ਪਾਤਸ਼ਾਹੀ ਛੇਵੀਂ ਸਾਹਿਬ, ਗਿਲ ਕਲਾਂ :- ਸਿੰਘਾ ਦੀ ਛਾਊਣੀ ਅਤੇ ਸਿਪਾਹੀਆਂ ਦੇ ਲਈ ਲੰਗਰ ਦਾ ਪ੍ਰਬੰਧ
  • ਗੁਰਦੁਆਰਾ ਸ਼੍ਰੀ ਪਾਤਸ਼ਾਹੀ ਛੇਵੀਂ ਸਾਹਿਬ, ਮਹਿਰਾਜ :- ਗੁਰੂ ਸਾਹਿਬ ਦਾ ਨਿਵਾਸ ਸਥਾਨ


  •  
    ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
     
     
      ਵਧੇਰੇ ਜਾਣਕਾਰੀ :-
    ਗੁਰਦੁਆਰਾ ਸ਼੍ਰੀ ਪਾਤਸ਼ਾਹੀ ਛੇਵੀਂ ਸਾਹਿਬ, ਮਹਿਰਾਜ

    ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ

  • ਪਤਾ :-
    ਪਿੰਡ :- ਮਹਿਰਾਜ
    ਜ਼ਿਲ੍ਹਾ :- ਬਠਿੰਡਾ
    ਰਾਜ :- ਪੰਜਾਬ
    ਫ਼ੋਨ ਨੰਬਰ
     

     
     
    HistoricalGurudwaras.com