ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਪਾਤਸ਼ਾਹੀ ਦਸਵੀਂ ਸਾਹਿਬ ਜ਼ਿਲ੍ਹਾ ਬਠਿੰਡਾ ਦੇ ਪਿੰਡ ਕੋਟਗੁਰੂ ਵਿਚ ਸਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਕਤਸਰ ਦੀ ਜੰਗ ਤੋਂ ਬਾਅਦ ਵਖ ਵਖ ਨਗਰਾਂ ਵਿਚ ਪ੍ਰਚਾਰ ਕਰਦੇ ਹੋਏ ਛਤੇਆਣਾ ਤੋਂ ਬਾਜਕ ਆਏ | ਇਥੋਂ ਹੀ ਨੇੜੇ ਜਦੋਂ ਪਿੰਡ ਘੂਦੇ ਦੇ ਦੀਵਾਨੇ ਸਾਧੂਆਂ ਨੂੰ ਪਤਾ ਲਗਿਆ ਕੇ ਗੁਰੂ ਸਾਹਿਬ ਪਿੰਡ ਬਾਜਕ ਆਏ ਹੋਏ ਹਨ ਤਾਂ ਸਾਧਾਂ ਦੇ ਮੂਖੀ ਸੁਖੂ ਅਤੇ ਬੁੱਧੂ ਨੇ ਸਾਧਾਂ ਨੂੰ ਇਕਠਿਆਂ ਕਰਕੇ ਕਿਹਾ ਵੀ ਹੁਣ ਢੁਕਵਾਂ ਮੌਕਾ ਹੈ ਕਿ ਗੁਰੂ ਸਾਹਿਬ ਤੋਂ ਆਪਣੇ ਭਰਾ ਦਾ ਬਦਲਾ ਲਿਆ ਜਾਵੇ | ਸੁਖੂ ਤੇ ਬੁੱਧੂ ਦਾ ਭਰਾ ਗੁਰੂ ਸਾਹਿਬ ਦੇ ਦਰਸ਼ਨ ਕਰਨ ਗਿਆ | ਪਰ ਜਦੋਂ ਵੀ ਉਹ ਦਸੀ ਥਾਂ ਤੇ ਪਹੁੰਚਦਾ ਗੁਰੂ ਸਾਹਿਬ ਅਗੇ ਨਿਕਲ ਜਾਂਦੇ | ਜਦੋਂ ਉਹ ਮਲੂਕੇ ਪਿੰਡ ਆਇਆ ਤਾਂ ਗੁਰੂ ਸਾਹਿਬ ਆਰਾਮ ਕਰ ਰਹੇ ਸਨ | ਇਸਨੇ ਦਰਸ਼ਨ ਕਰਨ ਦੀ ਬੇਨਤੀ ਕੀਤੀ ਪਰ ਸਿੰਘਾਂ ਨੇ ਕਿਹਾ ਗੁਰੂ ਸਾਹਿਬ ਆਰਾਮ ਕਰ ਰਹੇ ਹਨ | ਜਦੋਂ ਗੁਰੂ ਸਾਹਿਬ ਉਠਣਗੇ ਤੁਸੀਂ ਦਰਸ਼ਨ ਕਰ ਲਿਉ | ਪਰ ਉਹ ਨਾ ਮਨਿਆਂ ਅਤੇ ਜ਼ਿੱਦ ਕਰਨ ਲੱਗਾ ਕੇ ਮੈਂ ਤਾਂ ਹੁਣੇ ਹੀ ਦਰਸ਼ਨ ਕਰਨੇ ਹਨ | ਸਿੰਘਾ ਦੇ ਵਾਰ ਵਾਰ ਮਨਾਂ ਕਰਨ ਤੇ ਵੀ ਜਦੋਂ ਉਹ ਨਾ ਮੰਨਿਆਂ ਤਾਂ ਕਾਫ਼ੀ ਤਕਰਾਰ ਹੋਈ ਅਤੇ ਉਸਨੇ ਸਿੰਘਾ ਉਤੇ ਸੋਟੇ ਨਾਲ ਵਾਰ ਕਰ ਦਿੱਤਾ | ਸਿੰਘਾ ਨੇ ਵਾਰ ਨੂੰ ਤਲਵਾਰ ਨਾਲ ਰੋਕਿਆ | ਇਹ ਸਾਧੂ ਧਰਤੀ ਤੇ ਡਿੱਗ ਪਿਆ | ਆਵਾਜ ਦੇ ਨਾਲ ਗੁਰੂ ਸਾਹਿਬ ਉਠ ਗਏ ਅਤੇ ਬਾਹਰ ਆਏ | ਗੁਰੂ ਸਾਹਿਬ ਨੇ ਉਸਦਾ ਸਿਰ ਆਪਣੇ ਪੱਟਾਂ ਉਪਰ ਰਖਿਆ ਅਤੇ ਪੁਛਿਆ ਬੋਲ ਦੀਵਾਨਿਆ ਕੀ ਮੰਗ ਹੈ ਤੇਰੀ ਤਾਂ ਇਸ ਸਾਧੂ ਨੇ ਕਿਹਾ ਕੇ ਜੀਵਨ ਵਿਚ ਇਕੋ ਮੰਗ ਹੈ ਜੀ ਕੇ ਤੁਹਾਡੇ ਦਰਸ਼ਨ ਹੋਣ ਹੁਣ ਕੋਈ ਲਾਲਸਾ ਬਾਕੀ ਨਹੀਂ ਹੈ ਅਤੇ ਉਸਨੇ ਪ੍ਰਾਣ ਤਿਆਗ ਦਿੱਤੇ | ਗੁਰੂ ਸਾਹਿਬ ਨੇ ਆਪਣੇ ਹਥੀਂ ਸਾਧੂ ਦਾ ਅੰਤਿਮ ਸੰਸਕਾਰ ਕੀਤਾ | ਇਹਨਾਂ ਦੋਵਾਂ ਭਰਾਂਵਾ ਨੇ ਸਲਾਹ ਬਣਾਈ ਕੇ ਚਲ ਕੇ ਦੇਖਦੇ ਹਾਂ ਕੇ ਗੁਰੂ ਸਾਹਿਬ ਕੋਲ ਕਿੰਨੇ ਕੁ ਸਿਪਾਹੀ ਹਨ ਤੇ ਕਿਸ ਢੰਗ ਨਾਲ ਮੁਕਾਬਲਾ ਕੀਤਾ ਜਾ ਸਕਦਾ ਹੈ ਸੋ ਉਹਨਾਂ ਨੇ ਆਪਣੀ ਢੱਡ ਸਾਰੰਗੀ ਝਾੜੀਆਂ ਵਿਚ ਛੁਪਾ ਦਿੱਤੀ ਅਤੇ ਇਸ ਸਥਾਨ ਤੇ ਆਕੇ ਗੁਰੂ ਸਹਿਬ ਦੇ ਦਰਸ਼ਨ ਕੀਤੇ | ਗੁਰੂ ਸਾਹਿਬ ਦੀ ਸ਼ਖਸ਼ਿਅਤ ਦਾ ਉਹਨਾਂ ਤੇ ਐਨਾ ਪ੍ਰਭਾਵ ਪਿਆ ਕੇ ਵੈਰ ਭਾਵ ਨੂੰ ਭੁਲ ਗਏ ਅਰੇ ਸ਼ਰਧਾ ਨਾਲ ਹਥ ਜੋੜ ਕੇ ਖੜੇ ਰਹੇ | ਜਾਣੀ ਜਾਣ ਗੁਰੂ ਸਾਹਿਬ ਨੇ ਕਿਹਾ ਭਾਈ ਜੋ ਕੰਮ ਕਰਨ ਆਏ ਸੀ ਉਹ ਤਾਂ ਪੂਰਾ ਕਰੋ | ਉਹਨਾਂ ਨੇ ਕਿਹਾ ਗੁਰੂ ਸਾਹਿਬ ਸਾਨੂੰ ਬਖਸ਼ ਲਵੋ ਅਸੀਂ ਤੁਹਾਡੇ ਸ਼ਰਧਾਲੂ ਬਣ ਗਏ ਹਾਂ ਗੁਰੂ ਸਾਹਿਬ ਨੇ ਪਿਛਿਆ ਤੁਸੀਂ ਕੋਣ ਹੋ ਤੇ ਕੀ ਕੰਮ ਕਰਦੇ ਹੋ | ਉਹਨਾਂ ਨੇ ਦਸਿਆ ਅਸੀਂ ਦੀਵਾਨੇ ਸਾਧੂ ਹਾਂ ਅਤੇ ਪ੍ਰਭੂ ਦੇ ਗੁਣ ਗਾਊਂਦੇ ਹਾਂ ਗੁਰੂ ਸਾਹਿਬ ਨੇ ਕਿਹਾ ਜਿਹੜੇ ਢੱਡ ਸਾਰੰਗੀ ਲੁਕਾ ਕੇ ਆਏ ਹੋ ਉਹ ਲੈ ਆਉ ਅਤੇ ਪ੍ਰਭੂ ਦੇ ਗੀਤ ਸੁਣਾਉ ਸੁਖੂ ਤੇ ਬੁੱਧੂ ਨੇ ਸਾਰੰਗੀ ਲਿਆ ਕੇ ਛੰਦ ਸੁਣਾਇਆ |

ਕੱਚਾ ਕੋਠਾ ਵਿਚ ਵਸਦਾ ਜਾਨੀ ਸਦਾ ਨਾ ਮਾਪੇ ਸਦਾ ਨਾ ਰਹਿਣੀ ਜਵਾਨੀ ਚਲ੍ਣਾ ਅੱਗੇ ਕਿਉਂ ਕਰੇ ਗੁਮਾਨੀ

ਸੁਣ ਕੇ ਗੁਰੂ ਸਾਹਿਬ ਬਹੁਤ ਖੁਸ਼ ਹੋਏ ਅਤੇ ਕਿਹਾ ਮੰਗੋ ਕੀ ਮੰਗ ਦੇ ਹੋ ਉਹਨਾਂ ਕਿਹਾ ਸਾਨੂੰ ਕਿਸੇ ਪਦਾਰਥ ਦੀ ਲੋੜ ਨਹੀਂ ਗੁਰੂ ਸਾਹਿਬ ਦੇ ਵਾਰ ਵਾਰ ਕਹਿਣ ਤੇ ਉਹਨਾਂ ਨੇ ਕਿਹਾ ਕੇ ਮਾਛੀਵਾੜਾ ਦੇ ਜੰਗਲਾਂ ਵਿਚੋ ਜੋ ਉਚ ਦੇ ਪੀਰ ਬਣਕੇ ਨਿਕਲੇ ਸੀ ਉਹ ਵੇਸ਼ ਧਾਰਨ ਕਰਕੇ ਦਿਖਾਉ | ਗੁਰੂ ਸਾਹਿਬ ਕੇਸੀ ਇਸ਼ਨਾਨ ਕਰਕੇ ਕੇਸ ਪਿਛਾਂ ਨੂੰ ਸੁੱਟ ਕੇ ਪਲੰਗ ਤੇ ਬੈਠ ਗਏ | ਸੁਖੂ ਤੇ ਬੁੱਧੂ ਬਹੁਤ ਖੁਸ਼ ਹੋਏ ਅਤੇ ਉਹਨਾਂ ਨੇ ਅਤੇ ਦੋ ਹੋਰ ਸਿੰਘਾ ਨੇ ਪਲੰਗ ਮੋਢਿਆਂ ਤੇ ਚੁਕ ਲਿਆ ਅਤੇ ਪਿੰਡ ਨੰਦਗੜ ਦੇ ਬਾਹਰ ਲੇ ਪਾਸੇ ਇਸ ਸਥਾਨ ਤੇ ਪਿੰਡ ਕੋਟ ਗੁਰੂ ਦੀ ਜੂਹ ਵਿਚ ਲੈ ਆਏ | ਸੁਖੂ ਭੱਜ ਭੱਜ ਕੇ ਗੁਰੂ ਸਾਹਿਬ ਦੇ ਪਲੰਗ ਦੀ ਪਰਿਕਰਮਾਂ ਕਰਨ ਲੱਗਿਆ ਅਤੇ ਗੁਰੂ ਸਾਹਿਬ ਦੇ ਅੱਗੇ ਡਿੱਗ ਪਿਆ | ਗੁਰੂ ਸਾਹਿਬ ਨੇ ਸਿਖਾਂ ਨੂੰ ਆਖ ਕੇ ਸੁਖੂ ਨੂੰ ਇਸ਼ਨਾਨ ਕਰਵਾ ਦਿੱਤਾ | ਇਸ਼ਨਾਨ ਉਪਰੰਤ ਜਦ ਸੁਖੂ ਨੂੰ ਹੋਸ਼ ਆਈ ਤਾਂ ਕਹਿਣ ਲੱਗਿਆ ਕੇ ਤੁਸੀਂ ਮੈਨੂੰ ਨਹਾਇਆ ਕਿਉਂ | ਮੇਰੇ ਮਨ ਵਿਚ ਜੋ ਵੈਰਾਗ ਸੀ ਇਸ਼ਨਾਨ ਨਾਲ ਉਹ ਥੋੜਾ ਰਹਿ ਗਿਆ | ਗੁਰੂ ਸਾਹਿਬ ਨੇ ਸੁਖੂ ਤੋਂ ਪ੍ਰਸੰਨ ਹੋ ਕੇ ਇਕ ਚਾਰ ਕੋਨਾ ਰੁਪਈਆ ਦੇ ਦਿੱਤਾ ਅਤੇ ਆਖਿਆ ਇਸ ਨੂੰ ਪੂਜਦੇ ਰਹਿਣਾ ਵੈਰਾਗ ਦੂਣਾ ਹੋ ਜਾਏ ਗਾ ਗੁਰੂ ਸਾਹਿਬ ਨੇ ਸੁਖੂ ਤੇ ਬੁੱਧੂ ਨੂੰ ਇਹ ਦਾਤ ਦੇ ਕੇ ਅੱਗੇ ਚਾਲੇ ਪਾ ਦਿੱਤੇ |

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਪਾਤਸ਼ਾਹੀ ਦਸਵੀਂ ਸਾਹਿਬ, ਕੋਟਗੁਰੂ

ਕਿਸ ਨਾਲ ਸੰਬੰਧਤ ਹੈ:-
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ


  • ਪਤਾ :-
    ਪਿੰਡ :- ਕੋਟਗੁਰੂ
    ਜ਼ਿਲ੍ਹਾ :- ਬਠਿੰਡਾ
    ਰਾਜ :- ਪੰਜਾਬ
    ਫ਼ੋਨ ਨੰਬਰ
     

     
     
    ItihaasakGurudwaras.com