ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਟਾਹਲਾ ਸਾਹਿਬ, ਜ਼ਿੱਲਾ ਬਠਿੰਡਾ ਦੇ ਪਿੰਡ ਟਾਹਲਾ ਸਾਹਿਬ ਵਿਚ ਸਥਿਤ ਹੈ | ਇਹ ਸਥਾਨ ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਜੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋ ਪ੍ਰਾਪਤ ਹੈ | ਉਹਨਾਂ ਸਮਿਆਂ ਵਿਚ ਇਹ ਸਥਾਨ ਪਿੰਡ ਰਾਜਗੜ ਕੁੱਬੇ ਦੀ ਜੂਹ ਵਿਚ ਸਥਿਤ ਸੀ | ਪਰ ਹੁਣ ਇਹ ਅੱਡ ਪਿੰਡ ਟਾਹਲਾ ਸਾਹਿਬ ਹੈ | ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਜੀ ਇਥੇ ਮੋੜ ਕਲਾਂ ਤੋਂ ਆਏ | ਇਸ ਜਗਹ ਤੇ ਜੰਗਲ ਵਿਚ ਇਕ ਝਿੜੀ ਅਤੇ ਛੋਟੀ ਜਿਹੀ ਛਪੜੀ ਹੁੰਦੀ ਸੀ | ਪਾਣੀ ਹੋਣ ਕਰਕੇ ਗੁਰੂ ਸਾਹਿਬ ਇਥੇ ਰੁਕ ਗਏ | ਗੁਰੂ ਸਾਹਿਬ ਨੇ ਛਪੜੀ ਨੂੰ ਡੂੰਘਾ ਕਰਨ ਲਈ ਆਪ ਸੇਵਾ ਕਿਤੀ ਅਤੇ ਸੰਗਤ ਤੋਂ ਵੀ ਸੇਵਾ ਕਰਵਾਈ | ਫ਼ੇਰ ਗੁਰੂ ਸਾਹਿਬ ਨੇ ਇਸ ਛਪੜੀ ਵਿਚ ਇਸ਼ਨਾਨ ਕੀਤਾ ਅਤੇ ਸੰਗਤ ਨੂੰ ਵੀ ਇਸ਼ਨਾਨ ਕਰਵਾਇਆ | ਗੁਰੂ ਸਾਹਿਬ ਮੰਜੀ ਸਾਹਿਬ ਵਾਲੇ ਅਸਥਾਨ ਤੇ ਬਿਰਾਜਮਾਨ ਹੋਏ | ਇਥੇ ਹੀ ਪਿੰਡ ਮਈਸਰਖਾਨਾ ਦੀ ਮਾਈ ਗੁਰੂ ਸਾਹਿਬ ਲਈ ਦੁੱਧ ਲੈ ਕੇ ਆਈ | ਗੁਰੂ ਸਾਹਿਬ ਨੇ ਉਸਨੂੰ ਪੰਜ ਪੁਤਰਾਂ ਦਾ ਵਰ ਦਿੱਤਾ ਅਤੇ ਕਿਹਾ ਕੇ ਤੇਰੇ ਪੰਜ ਪੁਤਰ ਪੰਜ ਪਿੰਡ ਵਸਾਉਣਗੇ | ਪੰਜੇ ਖਾਨੇ ਗੁਰੂ ਸਾਹਿਬ ਦੇ ਵਰ ਸਦਕਾ ਹੀ ਵਸੇ ਹਨ | ਸੰਗਤ ਨੇ ਗੁਰੂ ਸਾਹਿਬ ਨਾਲ ਕਥਾ ਵਿਚਾਰ ਕਿਤੀ ਅਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਕਿਰਤ ਦਾ ਉਪਦੇਸ਼ ਦਿੱਤਾ ਅਤੇ ਦੁੱਧ ਭੰਡਾਰ ਦਾ ਵੀ ਵਰ ਦਿੱਤਾ | ਗੁਰੂ ਸਾਹਿਬ ਨੇ ਦਾਤਣ ਕਰਕੇ ਜੋ ਟਾਹਲੀ ਦੀ ਦਾਤਣ ਗੱਡ ਦਿੱਤੀ ਸੀ ਉਹ ਵੱਡਾ ਭਾਰੀ ਦਰਖਤ ਬਣਿਆ | ਪਰ ਸਮਾਂ ਪਾ ਕੇ ਉਹ ਟਾਹਲੀ ਸੁੱਕ ਗਈ | ਪਿੰਡ ਦੇ ਇਕ ਮਿਸਤਰੀ ਨੇ ਉਸ ਟਾਹਲੀ ਦੇ ਛਾਰ ਪਾਵੇ ਬਣਵਾਏ ਅਤੇ ਮੰਜੀ ਸਾਹਿਬ ਵਾਲੇ ਅਸਥਾਨ ਦੀ ਚੋਗਾਠ ਵੀ ਉਸੇ ਟਾਹਲੀ ਦੀ ਬਣੀ ਹੋਈ ਹੈ |

ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇਥੇ ਦਮਦਮਾ ਸਾਹਿਬ ਤੋਂ ਕਈ ਵਾਰ ਆਏ ਅਤੇ ਟਾਹਲੇ ਹੇਠ ਅਰਾਮ ਕਰਦੇ ਨਾਲ ਹੀ ਘੋੜੇ ਵੀ ਇਥੇ ਜੱਲ ਛਕਦੇ | ਗੁਰੂ ਸਾਹਿਬ ਇਥੇ ਦਮਦਮਾ ਸਾਹਿਬ ਤੋਂ ਛਿਕਾਰ ਖੇਡਣ ਆਉਂਦੇ ਸਨ |

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਟਾਹਲਾ ਸਾਹਿਬ, ਟਾਹਲਾ ਸਾਹਿਬ

ਕਿਸ ਨਾਲ ਸੰਬੰਧਤ ਹੈ
  • ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਜੀ
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • ਪਤਾ :-
    ਪਿੰਡ :- ਟਾਹਲਾ ਸਾਹਿਬ
    ਜ਼ਿਲ੍ਹਾ :- ਬਠਿੰਡਾ
    ਰਾਜ :- ਪੰਜਾਬ
    ਫ਼ੋਨ ਨੰਬਰ
     

     
     
    ItihaasakGurudwaras.com